ਥਿਓਡੋਰ ਹਰਜ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥੀਓਡੋਰ ਹਰਜ਼ਲ
Theodor Herzl.jpg
ਥੀਓਡੋਰ ਹਰਜ਼ਲ
ਜਨਮ ਬੇਂਜਾਮਿਨ ਜ਼ੇ'ਏਵ ਹਰਜ਼ਲ
2 ਮਈ 1860(1860-05-02)
Budapest, Kingdom of Hungary
ਮੌਤ 3 ਜੁਲਾਈ 1904(1904-07-03) (ਉਮਰ 44)
Edlach, Austria-Hungary
Resting place 1904–1949: Döblinger Friedhof, Vienna, Austria
1949–present: Mt. Herzl, Jerusalem
31°46′26″N 35°10′50″E / 31.77389°N 35.18056°E / 31.77389; 35.18056
ਰਿਹਾਇਸ਼ ਵਿਆਨਾ
ਨਾਗਰਿਕਤਾ Austria-Hungary
ਸਿੱਖਿਆ ਕਾਨੂੰਨ
ਅਲਮਾ ਮਾਤਰ University of Vienna
ਪੇਸ਼ਾ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ, ਰਾਜਨੀਤਕ ਕਾਰਕੁਨ
ਪ੍ਰਸਿੱਧੀ  ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ
ਸਾਥੀ Julie Naschauer (ਵਿ. 1889–1904)
ਦਸਤਖ਼ਤ
Theodore Herzl signature.svg

ਥੀਓਡੋਰ ਹਰਜ਼ਲ (ਹਿਬਰੂ: תאודור הֶרְצֵל; Theodor Herzl; 2 ਮਈ 1860 – 3 ਜੁਲਾਈ 1904) ਆਸਟਰਿਆਈ - ਹੰਗਰਿਆਈ ਪੱਤਰਕਾਰ, ਨਾਟਕਕਾਰ, ਰਾਜਨੀਤਕ ਕਾਰਕੁਨ ਅਤੇ ਲੇਖਕ ਸੀ। ਉਸ ਨੂੰ ਆਧੁਨਿਕ ਰਾਜਨੀਤਕ ਯਹੂਦੀਵਾਦ ਦਾ ਜਨਕ ਮੰਨਿਆ ਜਾਂਦਾ ਹੈ। ਉਸ ਨੇ ਸੰਸਾਰ ਯਹੂਦੀਵਾਦੀ ਸੰਘ ਬਣਾਇਆ ਅਤੇ ਯਹੂਦੀਆਂ ਦੇ ਫਿਲਿਸਤੀਨ ਆਉਣ ਨੂੰ ਪ੍ਰੋਤਸਾਹਿਤ ਕੀਤਾ ਤਾਂਕਿ ਯਹੂਦੀ ਰਾਜ ਦਾ ਨਿਰਮਾਣ ਕੀਤਾ ਜਾ ਸਕੇ।

ਮੁੱਢਲੀ ਜ਼ਿੰਦਗੀ[ਸੋਧੋ]

ਹਰਜ਼ਲ ਅਤੇ ਉਸ ਦਾ ਪਰਿਵਾਰ, ਅੰ. 1866-1873

ਹਰਜ਼ਲ ਦਾ ਜਨਮ ਪੈੱਸਟ, ਪੂਰਬੀ, ਬੂਡਪੈਸਟ, ਹੰਗਰੀ ਦੀ ਬਾਦਸ਼ਾਹਤ (ਹੁਣ ਹੰਗਰੀ) ਦੇ ਜਿਆਦਾਤਰ ਫਲੈਟ ਹਿੱਸੇ ਵਿੱਚ, ਇੱਕ ਧਰਮ ਨਿਰਪੱਖ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਪਰਿਵਾਰ ਜ਼ੀਮੋਨੀ (ਅੱਜ ਜੇਮੁਨ, ਸਰਬੀਆ) ਮੂਲ ਦਾ ਸੀ।[1] ਉਹ ਜਰਮਨ ਭਾਸ਼ਾਈ ਜੀਨੀ ਅਤੇ ਜੇਕਬ ਹਰਜ਼ਲ ਦਾ ਦੂਜਾ ਬੱਚਾ ਸੀ।

ਜੇਕਬ ਹਰਜ਼ਲ (1836-1902) ਇਕ ਬਹੁਤ ਹੀ ਸਫਲ ਵਪਾਰੀ ਸੀ। ਹਰਜ਼ਲ ਦੀ ਇਕ ਭੈਣ, ਪੌਲੀਨ ਉਸਤੋਂ ਇੱਕ ਸਾਲ ਵੱਡੀ ਸੀ, ਜਿਸ ਦੀ 18 ਸਾਲ ਦੀ ਉਮਰੇ ਟਾਈਫਸ ਦੇ ਨਾਲ 7 ਫਰਵਰੀ, 1878 ਨੂੰ ਅਚਾਨਕ ਮੌਤ ਹੋ ਗਈ ਸੀ।

ਨੌਜਵਾਨ ਹਰਜ਼ਲ ਨੇ ਸਵੇਜ ਨਹਿਰ ਦੇ ਬਿਲਡਰ ਫਰਦੀਨੰਦ ਦੇ ਲੈਸੈਪਸ ਦੇ ਨਕਸ਼ੇ ਕਦਮ ਤੇ ਚੱਲਣ ਦਾ ਮਨ ਬਣਾਇਆ ਸੀ, ਪਰ ਜਦ ਉਹ ਵਿਗਿਆਨ ਦੀ ਪੜ੍ਹਾਈ ਵਿਚ ਸਫ਼ਲ ਨਾ ਰਿਹਾ ਅਤੇ ਇਸ ਦੀ ਬਜਾਏ ਕਵਿਤਾ ਅਤੇ ਸਮਾਜ ਵਿਗਿਆਨ ਵੱਲ ਝੁਕ ਗਿਆ। ਬਾਅਦ ਨੂੰ ਇਹ ਜਨੂੰਨ ਪੱਤਰਕਾਰੀ ਵਿੱਚ ਸਫਲ ਕੈਰੀਅਰ ਵਿੱਚ ਅਤੇ ਨਾਟਕਕਰੀ ਮੋੜ ਕੱਟ ਗਿਆ।[2] ਜਵਾਨ ਉਮਰੇ ਉਸ ਨੂੰ ਆਪਣੀ ਜਰਮਨ ਨਾਗਰਿਕਤਾ ਤੇ ਫਖ਼ਰ ਸੀ। ਉਹ ਜਰਮਨ ਲੋਕਾਂ ਨੂੰ ਮੱਧ ਯੂਰਪ ਵਿੱਚ ਸਭ ਤੋਂ ਵਧੀਆ ਸੰਸਕਾਰੀ ਲੋਕ ਸਮਝਦਾ ਸੀ ਅਤੇ ਉਸ ਨੇ ਆਤਮ ਨਿਰਮਾਣ (ਬਿਲਡੁੰਗ) ਦਾ ਜਰਮਨ ਆਦਰਸ਼ ਅਪਣਾ ਲਿਆ ਸੀ। ਇਸ ਅਨੁਸਾਰ ਗੇਟੇ ਅਤੇ ਸ਼ੇਕਸਪੀਅਰ ਦੇ ਮਹਾਨ ਸਾਹਿਤ ਨੂੰ ਪੜ੍ਹਨ ਨਾਲ ਬੰਦਾ ਜੀਵਨ ਵਿਚ ਸੋਹਣੀਆਂ ਚੀਜ਼ਾਂ ਦੀ ਕਦਰ ਕਰਨ ਦੇ ਸਮਰਥ ਹੋ ਸਕਦਾ ਹੈ, ਅਤੇ ਨੈਤਿਕ ਤੌਰ ਤੇ ਬਿਹਤਰ ਇਨਸਾਨ ਬਣ ਸਕਦਾ ਹੈ (ਬਿਲਡੁੰਗ ਸਿਧਾਂਤ ਸੁਹੱਪਣ ਅਤੇ ਚੰਗਿਆਈ ਨੂੰ ਬਰਾਬਰ ਸਮਝਣ ਵੱਲ ਰੁਚਿਤ ਹੈ)।[3]

ਹਵਾਲੇ[ਸੋਧੋ]

  1. Theodor's father and grandfather were born in Zemun. See Loker, Zvi (2007). "Zemun". in Berenbaum, Michael; Skolnik, Fred. Encyclopedia Judaica. 1 (2nd ed.). Detroit: Macmillan Reference. pp. 507–508. https://www.jewishvirtuallibrary.org/jsource/judaica/ejud_0002_0021_0_21490.html. Retrieved on 1 ਨਵੰਬਰ 2013. 
  2. Elon, Amos (1975). Herzl, p.21-22, New York: Holt, Rinehart and Winston. ISBN 978-0-03-013126-4.
  3. Buruma, Ian Anglomania An European Love Affair, New York: Vintage Books, 1998 page 180.