ਥਿੰਗਸ ਫ਼ੌਲ ਅਪਾਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਥਿੰਗਜ਼ ਫਾਲ ਅਪਾਰਟ ਤੋਂ ਰੀਡਿਰੈਕਟ)
Jump to navigation Jump to search
ਥਿੰਗਸ ਫ਼ਾੱਲ ਅਪਾਰਟ  
ThingsFallApart.jpg
ਲੇਖਕ ਚਿਨੂਆ ਅਚੇਬੇ
ਮੁੱਖ ਪੰਨਾ ਡਿਜ਼ਾਈਨਰ ਸੀ. ਡੱਬਲਿਊ. ਬਾਰਟਿਨ
ਦੇਸ਼ ਨਾਈਜੀਰੀਆ
ਭਾਸ਼ਾ ਅੰਗਰੇਜੀ
ਵਿਧਾ ਨਾਵਲ
ਪ੍ਰਕਾਸ਼ਕ ਵਿਲੀਅਮ ਹਾਈਨਮੱਨ ਲਿਮੀਟਡ.

ਥਿੰਗਸ ਫ਼ਾੱਲ ਅਪਾਰਟ (ਅੰਗਰੇਜੀ: Things Fall Apart) ਨਾਈਜੀਰੀਆਈ ਲੇਖਕ ਚਿਨੂਆ ਅਚੇਬੇ ਦਾ ਲਿਖਿਆ ਅੰਗਰੇਜੀ ਭਾਸ਼ਾ ਵਿੱਚ ਇੱਕ ਨਾਵਲ ਹੈ। ਇਹ ਅੰਗਰੇਜੀ ਵਿੱਚ ਆਧੁਨਿਕ ਅਫਰੀਕੀ ਨਾਵਲ ਦੀ ਠੇਠ ਅਤੇ ਸੰਸਾਰ ਆਲੋਚਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਲਈ ਅੰਗਰੇਜੀ ਵਿੱਚ ਲਿਖਿਆ ਪਹਿਲੇ ਅਫਰੀਕੀ ਨਾਵਲਾਂ ਵਿੱਚੋਂ ਇੱਕ ਹੈ। ਇਹ ਅਫਰੀਕਾ ਭਰ ਦੀਆਂ ਪਾਠਸ਼ਾਲਾਵਾਂ ਵਿੱਚ ਇੱਕ ਪ੍ਰਧਾਨ ਪੁਸਤਕ ਹੈ ਅਤੇ ਵਿਆਪਕ ਰੂਪ ਨਾਲ ਪੜ੍ਹਨ ਲਈ ਦੁਨੀਆਂ ਭਰ ਦੇ ਅੰਗਰੇਜ਼ੀ ਬੋਲਣ ਵਾਲੇ ਦੇਸਾਂ ਵਿੱਚ ਅਧਿਅਨ ਕੀਤਾ ਜਾਂਦਾ ਹੈ।[1] ਇਸ ਕਿਤਾਬ ਦੀ ਲੋਕਪ੍ਰਿਅਤਾ ਦਾ ਅੰਦਾਜਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 50 ਤੋਂ ਵਧ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਥਿੰਗਸ ਫਾਲ ਅਪਾਰਟ ਨੂੰ ਕੇਵਲ ਇਸ ਲਈ ਨਹੀਂ ਪੜ੍ਹਨਯੋਗ ਨਹੀਂ ਕਿ ਉਸ ਵਿੱਚ ਸਾਮਰਾਜਵਾਦੀ ਕੁਕਰਮਾਂ ਦਾ ਚਿਤਰਣ ਹੈ ਅਤੇ ਉਹ ਬਾਹਰੀ ਪ੍ਰਭਾਵ ਹੇਠ ਕਬੀਲਾਈ ਜੀਵਨ ਦੇ ਟੁੱਟਣ ਦਾ ਨਾਵਲ ਹੈ ਸਗੋਂ ਇਸ ਲਈ ਵੀ ਕਿ ਇਸ ਵਿੱਚ ਚਿਨੁਆ ਨੇ ਕਿਸ ਬਰੀਕੀ ਨਾਲ ਮਕਾਮੀ ਸੰਦਰਭਾਂ ਨੂੰ ਵਰਤਿਆ ਹੈ ਅਤੇ ਉਹਨਾਂ ਨੂੰ ਸਾਹਿਤ ਦਾ ਦਰਜਾ ਦਿੱਤਾ ਹੈ। ਉਹ ਤਮਾਮ ਲੋਕ ਬਿੰਬ ਅਤੇ ਲੋਕ ਗੀਤ ਭਾਸ਼ਾ ਨਾ ਸਮਝ ਆਉਣ ਦੇ ਬਾਵਜੂਦ ਨਾਵਲ ਨੂੰ ਗਤੀ ਪ੍ਰਦਾਨ ਕਰਦੇ ਅਤੇ ਸਿਰਜਨਾਤਮਕ ਪ੍ਰਬੀਨਤਾ ਉੱਤੇ ਲੀਨ ਕਰਾਂਦੇ ਪ੍ਰਤੀਤ ਹੁੰਦੇ ਹਨ।[2]