ਦਮਕੜਾ
ਦਿੱਖ
ਦਮ+ਕੜਾ ਤੋਂ ਦਮਕੜਾ ਬਣਦਾ ਹੈ। ਦਮ ਦਾ ਇਕ ਸ਼ਬਦੀ ਅਰਥ ਹੱਦ ਹੈ। ਭਾਵ ਅਖੀਰ ਹੈ। ਕੜਾ ਗੋਲ ਵਸਤ ਨੂੰ ਕਹਿੰਦੇ ਹਨ। ਇਸ ਤਰ੍ਹਾਂ ਚਰਖੇ ਦੇ ਤੱਕਲੇ ਤੇ ਜੋ ਬੀੜੀ ਪਾਈ ਹੁੰਦੀ ਹੈ, ਉਸ ਬੀੜੀ ਦੀ ਹੱਦ ਨਾਲ ਚਮੜੇ ਦੀ ਜੋ ਗੋਲ ਟਿੱਕੀ ਪਾਈ ਜਾਂਦੀ ਹੈ, ਉਸ ਗੋਲ ਟਿੱਕੀ ਨੂੰ ਦਮਕੜਾ ਕਹਿੰਦੇ ਹਨ। ਦਮਕੜੇ ਦੇ ਅੱਗੇ ਹੀ ਸੂਤ ਕੱਤ ਕੇ ਗਲੋਟਾ ਬਣਾਇਆ ਜਾਂਦਾ ਹੈ। ਗਲੋਟੇ ਨੂੰ ਦਮਕੜੇ ਦੀ ਮਦਦ ਨਾਲ ਹੀ ਤੱਕਲੇ ਤੋਂ ਲਾਹਿਆ ਜਾਂਦਾ ਹੈ। ਦਮਕੜਾ ਚੰਮ ਦਾ ਬਣਾਇਆ ਜਾਂਦਾ ਹੈ। ਗੋਲ ਹੁੰਦਾ ਹੈ। ਡੇਢ ਕੁ ਇੰਚ ਵਿਆਸ ਦਾ ਹੁੰਦਾ ਹੈ। ਹੁਣ ਦੀ ਬਹੁਤੀ ਪੀੜ੍ਹੀ ਨਾ ਚਰਖਾ ਕੱਤਦੀ ਹੈ ਅਤੇ ਨਾ ਹੀ ਉਸ ਨੂੰ ਚਰਖੇ ਦੇ ਅੰਗਾਂ ਬਾਰੇ ਪਤਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.