ਸਮੱਗਰੀ 'ਤੇ ਜਾਓ

ਦਮਿਤਰੀ ਲੀਖਾਚੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਮਿਤਰੀ ਲੀਖਾਚੋਵ
Дмитрий Лихачёв
ਜਨਮ
ਦਮਿਤਰੀ ਸਰਗਈਵਿਚ ਲੀਖਾਚੋਵ

28 ਨਵੰਬਰ [ਪੁ.ਤ. 15 ਨਵੰਬਰ] 1906
ਮੌਤ30 ਸਤੰਬਰ 1999(1999-09-30) (ਉਮਰ 92)
ਕਬਰਕੋਮਾਰੋਵੋ ਕਬਰਸਤਾਨ
60°12′15″N 29°47′59″E / 60.20417°N 29.79972°E / 60.20417; 29.79972
ਰਾਸ਼ਟਰੀਅਤਾਰੂਸੀ
ਅਲਮਾ ਮਾਤਰਲੈਨਿਨਗਰਾਦ ਸਟੇਟ ਯੂਨੀਵਰਸਿਟੀ
ਪੇਸ਼ਾਮੱਧਕਾਲ-ਮਾਹਿਰ, ਭਾਸ਼ਾ ਵਿਗਿਆਨੀ, ਲੇਖਕ
ਜੀਵਨ ਸਾਥੀ
ਜ਼ੀਨਾਡਾ ਮਕਾਰੋਵਨਾ
(ਵਿ. 1936⁠–⁠1999)
ਬੱਚੇਵੇਰਾ
ਲਿਊਡਮਿਲਾ
ਪੁਰਸਕਾਰਸੋਵੀਅਤ ਯੂਨੀਅਨ ਦਾ ਹੀਰੋ
ਸੋਸ਼ਲਿਸਟ ਲੇਬਰ ਦਾ ਹੀਰੋ
ਆਰਡਰ ਆਫ ਸੇਂਟ ਐਂਡਰਿਊ

ਦਮਿਤਰੀ ਸਰਗਈਵਿਚ ਲੀਖਾਚੋਵ (ਰੂਸੀ: Дми́трий Серге́евич Лихачёв, ਇਹ ਵੀ ਦਮਿੱਤਰੀ ਲੀਖਾਚੇਵ  ਜਾਂਲੀਖਾਚਿਓਵ; 28 ਨਵੰਬਰ [ਪੁ.ਤ. 15 ਨਵੰਬਰ] 1906 – 30 ਸਤੰਬਰ 1999) ਸੀ, ਰੂਸੀ ਮੱਧਕਾਲ ਮਾਹਿਰ, ਭਾਸ਼ਾ ਵਿਗਿਆਨੀ, ਅਤੇ ਤਸੀਹਾ ਕੈਂਪ ਵਿੱਚੋਂ ਬਚਿਆ ਜਣਾ ਸੀ। ਆਪਣੇ ਜੀਵਨ ਕਾਲ ਦੇ ਦੌਰਾਨ, ਲੀਖਾਚੋਵ ਨੂੰ ਪੁਰਾਣੀ ਰੂਸੀ ਭਾਸ਼ਾ ਅਤੇ ਇਸਦੇ ਸਾਹਿਤ ਦਾ ਦੁਨੀਆ ਦਾ ਸਭ ਤੋਂ ਮੁੱਖ ਵਿਦਵਾਨ ਮੰਨਿਆ ਜਾਂਦਾ ਸੀ। 

ਉਸ ਨੂੰ "ਪੁਰਾਣੇ ਸੇਂਟ ਪੀਟਰਜਬਰਗੀਆਂ" ਵਜੋਂ ਅਤੇ "ਕੌਮੀ ਸੱਭਿਆਚਾਰ ਦੇ ਸਰਪ੍ਰਸਤ" ਵਜੋਂ ਸਤਿਕਾਰਿਆ ਜਾਂਦਾ ਸੀ। ਆਪਣੇ ਬਾਅਦ ਦੇ ਜੀਵਨ ਦੌਰਾਨ ਸੋਵੀਅਤ ਵਿਦਰੋਹੀ ਹੋਣ ਦੇ ਤੌਰ ਤੇ ਉਸਦੀ ਚੜ੍ਹਤ ਕਾਰਨ, ਲੀਖਾਚੋਵ ਨੂੰ ਅਕਸਰ "ਰੂਸ ਦੀ ਜ਼ਮੀਰ" ਕਿਹਾ ਜਾਂਦਾ ਸੀ। 

ਜੀਵਨ ਅਤੇ ਕੈਰੀਅਰ

[ਸੋਧੋ]

ਦਮਿਤਰੀ ਲੀਖਾਚੋਵ ਦਾ ਜਨਮ ਸੇਂਟ ਪੀਟਰਸਬਰਗ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਸ ਨੂੰ ਸਾਹਿਤ ਦਾ ਜਨੂੰਨ ਸੀ, ਭਾਵੇਂ ਕਿ ਉਸਦੇ ਮਾਪਿਆਂ ਨੂੰ ਉਸਦਾ ਇਹ ਸ਼ੌਕ ਸਵੀਕਾਰ ਨਹੀਂ ਸੀ। 

ਡੇਵਿਡ ਰੇਮਨੀਕ ਨਾਲ 1987 ਦੀ ਇੱਕ ਇੰਟਰਵਿਊ ਵਿੱਚ, ਲੀਖਾਚੋਵ ਨੇ ਯਾਦ ਕੀਤਾ ਸੀ ਕਿ ਉਹ ਕਿਵੇਂ "ਫਰਵਰੀ ਅਤੇ ਅਕਤੂਬਰ ਇਨਕਲਾਬ ਉਸਨੇ ਆਪਣੀ ਖਿੜਕੀ ਰਾਹੀਂ ਦੇਖੇ ਸਨ।"[1]

1923 ਵਿਚ, ਸਿਰਫ 16 ਸਾਲਾਂ ਦੀ ਉਮਰ ਵਿਚ, ਲੀਖਾਚੋਵ ਨੇ ਲੈਨਿਨਗਰਾਦ ਸਟੇਟ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਸਾਹਿਤ ਵਿਭਾਗ ਵਿੱਚ ਦਾਖਲਾ ਲਿਆ। ਉਸ ਨੇ ਰੋਮਨ-ਜਰਮਨਿਕ ਅਤੇ ਸਲੈਵਿਕ-ਰੂਸੀ ਭਾਗਾਂ ਵਿੱਚ ਇੱਕੋ ਸਮੇਂ ਪੜ੍ਹਾਈ ਕੀਤੀ, ਦੋ ਡਿਪਲੋਮੇ ਕੀਤੇ। ਯੂਨੀਵਰਸਿਟੀ ਵਿੱਚ ਨੌਜਵਾਨ ਲੀਖਾਚੋਵ ਨੇ ਬਹੁਤ ਸਾਰੇ ਵਧੀਆ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸੋਚ ਦਾ ਤਰੀਕਾ ਵਿਕਸਿਤ ਕੀਤਾ। ਲੀਖਾਚੋਵ ਨੇ ਲੈਨਿਨਗਰਾਦ ਯੂਨੀਵਰਸਿਟੀ ਤੋਂ 1928 ਵਿੱਚ ਗ੍ਰੈਜੂਏਸ਼ਨ ਕੀਤੀ। 1928 ਵਿਚ, ਆਪਣੀ ਪੜ੍ਹਾਈ ਦੇ ਅਖ਼ੀਰ ਵਿਚ, ਲੀਖਾਚੋਵ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਸ ਤੇ ਰੇਮਨੀਕ ਦੇ ਕਥਨ ਅਨਿਸਾਰ, "ਇਕ ਵਿਦਿਆਰਥੀ ਸਾਹਿਤਕ ਸਮੂਹ ਜਿਸ ਨੂੰ ਵਿਗਿਆਨਾਂ ਦੀ ਬ੍ਰਹਿਮੰਡਕ ਅਕੈਡਮੀ" ਕਿਹਾ ਜਾਂਦਾ ਸੀ, ਦਾ ਇੱਕ ਮੈਂਬਰ ਹੋਣ ਦਾ ਇਲਜ਼ਾਮ ਲਾਇਆ ਗਿਆ। ਇਸ ਸੰਗਠਨ ਨੂੰ "ਕਰੈਮਲਿਨ ਦੇ ਲਈ ਓਨਾ ਹੀ ਵੱਡਾ ਖਤਰਾ ਪੇਸ਼ ਕੀਤਾ ਗਿਆ ਜਿੰਨਾ ਹਾਰਵਰਡ ਲੈਂਪੂਨ ਵ੍ਹਾਈਟ ਹਾਊਸ ਲਈ। "

ਹਵਾਲੇ

[ਸੋਧੋ]
  1. David Remnick (1994), Lenin's Tomb: The Last Days of the Soviet Empire, page 104.