ਦਮੀਤਰੀ ਮੈਂਡਲੀਵ
ਦਮੀਤਰੀ ਮੈਂਡਲੀਵ | |
---|---|
![]() 1897 ਵਿੱਚ ਦਮੀਤਰੀ ਮੈਂਡਲੀਵ | |
ਜਨਮ | ਦਮੀਤਰੀ ਇਵਾਨੋਵਿਚ ਮੈਂਡਲੀਵ 8 ਫਰਵਰੀ 1834 ਵੇਰਖਨੀਏ ਅਰੇਮਜ਼ਿਆਨੀ, ਤੋਬੋਲਸਕ ਗਵਰਨੋਰੇਟ, ਰੂਸੀ ਸਾਮਰਾਜ |
ਮੌਤ | 2 ਫਰਵਰੀ 1907 ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ | (ਉਮਰ 72)
ਕੌਮੀਅਤ | ਰੂਸੀ |
ਖੇਤਰ | ਰਸਾਇਣ ਵਿਗਿਆਨ, ਭੌਤਿਕ ਵਿਗਿਆਨ |
ਜ਼ਿਕਰਯੋਗ ਵਿਦਿਆਰਥੀ | ਦਮੀਤਰੀ ਪੇਤਰੋਵਿਚ ਕੋਨੋਵਾਲੋਵ, ਵਾਲੇਰੀ ਗੇਮੀਲੀਅਨ, ਅਲੇਕਸਾਂਦਰ ਬਾਏਕੋਵ |
ਮਸ਼ਹੂਰ ਕਰਨ ਵਾਲੇ ਖੇਤਰ | ਰਸਾਇਣਕ ਤੱਤਾਂ ਨੂੰ ਮਿਆਦੀ ਪਹਾੜਾ ਵਿੱਚ ਤਰਤੀਬਵਾਰ ਰੱਖਣਾ |
ਅਹਿਮ ਇਨਾਮ | ਡੇਵੀ ਮੈਡਲ (1882) |
ਜੀਵਨ ਸਾਥੀ | ਫਿਓਜ਼ਵਾ ਨਿਕਿਤੀਚਨਾ ਲੇਸ਼ਚੇਵਾ (1862 - 1871) ਆਨਾ ਇਵਾਨੋਵਾ ਪਾਪੋਵਾ (1882) |
ਦਸਤਖ਼ਤ![]() | |
ਅਲਮਾ ਮਾਤਰ | ਸੇਂਟ ਪੀਟਰਜ਼ਬਰਗ ਯੂਨੀਵਰਸਿਟੀ |
ਦਮਿਤਰੀ ਇਵਾਨੋਵਿਚ ਮੈਂਡਲੀਵ[1] (ਰੂਸੀ: Дми́трий Ива́нович Менделе́ев; IPA: [ˈdmʲitrʲɪj ɪˈvanəvʲɪt͡ɕ mʲɪndʲɪˈlʲejɪf] ( ਸੁਣੋ); 8 February 1834 – 2 February 1907 O.S. 27 January 1834 – 20 January 1907) ਰੂਸੀ ਰਸਾਇਣ-ਵਿਗਿਆਨੀ ਕਾਢਕਾਰ ਸੀ।
ਜ਼ਿੰਦਗੀ[ਸੋਧੋ]
ਮੈਂਡਲੀਵ ਦਾ ਜਨਮ ਸਾਇਬੇਰੀਆ ਪ੍ਰਦੇਸ਼ ਦੇ ਟੋਬੋਲਸਕ ਨਗਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਇਵਾਨ ਪੋਲਵੋਵਿਚ ਮੈਂਡਲੀਵ ਅਤੇ ਮਾਤਾ ਦਾ ਨਾਮ ਮਾਰੀਆ ਦਮਿਤਰੀਏਵਨਾ ਮੈਂਡਲੀਵ ਸੀ। ਉਸ ਦੇ ਦਾਦਾ ਪਾਵੇਲ ਮੈਕਸੀਮੋਵਿਚ ਸੋਕੋਲੋਵ ਰੂਸ ਦੇ ਇੱਕ ਗਿਰਜਾ ਘਰ ਵਿੱਚ ਪਾਦਰੀ ਸਨ।
ਮੈਂਡਲੀਵ ਦੀ ਆਰੰਭਿਕ ਸਿੱਖਿਆ ਟੋਬੋਲਸਕ ਜਿਮਨੇਜੀਅਮ ਵਿੱਚ ਹੋਈ। ਉਹ ਸਿਰਫ ਤੇਰਾਂ ਸਾਲ ਦੀ ਉਮਰ ਦਾ ਸੀ ਕਿ ਉਸ ਦੇ ਪਿਤਾ ਗੁਜਰ ਗਏ ਅਤੇ ਉਨ੍ਹਾਂ ਦੀ ਫੈਕਟਰੀ ਅੱਗ ਵਿੱਚ ਜਲ ਗਈ। ਜਾਇਦਾਦ ਨਸ਼ਟ ਹੋਣ ਦੇ ਕਾਰਨ ਉਸਦੇ ਪਰਵਾਰ ਨੂੰ 1849 ਵਿੱਚ ਸੇਂਟ ਪੀਟਰਸਬਰਗ ਵਿੱਚ ਪਨਾਹ ਲੈਣੀ ਪਈ, ਜਿੱਥੇ ਮੈਂਡਲੀਵ ਨੇ ਮੇਨ ਪੇਡਾਗੋਗੀਅਲ ਇੰਸਟੀਚਿਊਟ ਵਿੱਚ ਦਾਖਲਾ ਲਿਆ। 1857 ਵਿੱਚ ਮੈਂਡਲੀਵ ਨੇ ਪੀਟਰਸਬਰਗ ਤੋਂ ਡਿਗਰੀ ਕੀਤੀ ਅਤੇ ਉਸ ਨੂੰ ਇੱਕ ਗੋਲਡ ਮੈਡਲ ਮਿਲਿਆ। ਇਸ ਦੇ ਬਾਅਦ ਉਸ ਨੂੰ ਟੀਬੀ ਹੋ ਗਈ, ਜਿਸਦੇ ਕਾਰਨ ਉਹ ਕਰੀਮੀਅਨ ਪ੍ਰਾਇਦੀਪ ਆ ਗਿਆ। ਫਿਰ, 1857 ਵਿੱਚ ਤੰਦੁਰੁਸਤ ਹੋਕੇ ਸੇਂਟ ਪੀਟਰਸਬਰਗ ਪਰਤਿਆ।