ਸਮੱਗਰੀ 'ਤੇ ਜਾਓ

ਦਰਭੰਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਰਭੰਗਾ
दरभंगा
ਮਿਥਿਲਾਂਚਲ ਦੀ ਰਾਜਧਾਨੀ
ਮਹਾਨਗਰ ਸ਼ਹਿਰ
ਦੇਸ਼ India
ਰਾਜਬਿਹਾਰ
ਜਿਲਾਦਰਭੰਗਾ
ਉੱਚਾਈ
52 m (171 ft)
ਆਬਾਦੀ
 (2011)
 • ਕੁੱਲ39,21,971
 • ਘਣਤਾ1,721/km2 (4,460/sq mi)
ਭਾਸ਼ਾਵਾਂ
 • ਸਰਕਾਰੀਹਿੰਦੀ, ਉਰਦੂ, ਮੈਥਿਲੀ
 • ਹੋਰਅੰਗਰੇਜ਼ੀ, ਬੰਗਾਲੀ, ਮਾਰਵਾੜੀ, ਸਿੰਧੀ, ਪੰਜਾਬੀ, ਨੇਪਾਲੀ
ਸਮਾਂ ਖੇਤਰਯੂਟੀਸੀ+5:30 (IST)
ਪਿਨ
8460xx
ਟੈਲੀਫੋਨ ਕੋਡ06272
ਵਾਹਨ ਰਜਿਸਟ੍ਰੇਸ਼ਨBR 07
ਲਿੰਗ ਅਨੁਪਾਤ910:1000 /
ਲੋਕ ਸਭਾ ਹਲਕਾਦਰਭੰਗਾ
ਵਿਧਾਨ ਸਭਾ ਹਲਕਾ ਹਲਕਾਦਰਭੰਗਾ, ਦਰਭੰਗਾ ਦਿਹਾਤੀ
ਵੈੱਬਸਾਈਟdarbhanga.bih.nic.in

ਉੱਤਰੀ ਬਿਹਾਰ ਵਿੱਚ ਬਾਗਮਤੀ ਨਦੀ ਦੇ ਕੰਢੇ ਬਸਿਆ ਦਰਭੰਗਾ ਇੱਕ ਜਿਲਾ ਅਤੇ ਪ੍ਰਮੰਡਲੀ ਮੁੱਖਾਲਾ ਹੈ। ਦਰਭੰਗਾ ਪ੍ਰਮੰਡਲ ਦੇ ਤਹਿਤ ਤਿੰਨ ਜਿਲ੍ਹੇ ਦਰਭੰਗਾ, ਮਧੂਬਨੀ, ਅਤੇ ਸਮਸਤੀਪੁਰ ਆਉਂਦੇ ਹਨ। ਦਰਭੰਗਾ ਦੇ ਉਤਰ ਵਿੱਚ ਮਧੂਬਨੀ, ਦੱਖਣ ਵਿੱਚ ਸਮਸਤੀਪੁਰ, ਪੂਰਵ ਵਿੱਚ ਸਹਰਸਾ ਅਤੇ ਪੱਛਮ ਵਿੱਚ ਮੁਜੱਫਰਪੁਰ ਅਤੇ ਸੀਤਾਮੜੀ ਜਿਲੈ ਹਨ। ਦਰਭੰਗਾ ਸ਼ਹਿਰ ਦੇ ਬਹੁ-ਭਾਂਤੀ ਅਤੇ ਆਧੁਨਿਕ ਸਰੂਪ ਦਾ ਵਿਕਾਸ ਸੋਲ੍ਹਵੀਂ ਸਦੀ ਵਿੱਚ ਮੁਗ਼ਲ ਵਪਾਰੀਆਂ ਅਤੇ ਓਈਨਵਾਰ ਸ਼ਾਸਕਾਂ ਦੁਆਰਾ ਵਿਕਸਿਤ ਕੀਤਾ ਗਿਆ। ਆਪਣੀ ਪ੍ਰਾਚੀਨ ਸੰਸਕ੍ਰਿਤੀ ਅਤੇ ਬੌਧਿਕ ਪਰੰਪਰਾ ਲਈ ਇਹ ਸ਼ਹਿਰ ਪ੍ਰਸਿੱਧ ਰਿਹਾ ਹੈ। ਇਸਦੇ ਇਲਾਵਾ ਇਹ ਜਿਲਾ ਅੰਬ ਅਤੇ ਮਖਾਣੇ ਦੇ ਉਤਪਾਦਨ ਲਈ ਪ੍ਰਸਿੱਧ ਹੈ।