ਸਮੱਗਰੀ 'ਤੇ ਜਾਓ

ਦਰਸ਼ਨ ਭਗਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਰਸ਼ਨ ਭਗਤ ਉਪਦੇਸ਼ਾਤਮਕ ਅਤੇ ਸਰੋਦੀ ਕਾਵਿ ਦਾ ਕਵੀ ਮੰਨਿਆ ਜਾਂਦਾ ਹੈ।ਦਰਸ਼ਨ ਭਗਤ ਦਾ ਸਮਾਂ ਅਠਾਰਵੀਂ ਸਦੀ ਦਾ ਮੱਧ ਮੰਨਿਆ ਜਾਂਦਾ ਹੈ।ਆਪ ਦੀਆਂ ਪ੍ਰਾਪਤ ਰਚਨਾਵਾਂ ਵਿੱਚ ਕਾਫੀਆਂ, ਸ਼ਬਦ, ਸਲੋਕ, ਦੋਹਰੇ, ਝੂਲਣੇ, ਬੇਨਤੀਆ ਅਤੇ ਵਾਰ ਅੰਮਿ੍ਤਸਰ ਕੀ ਆਦਿ ਸ਼ਾਮਲ ਹਨ। ਇਨ੍ਹਾਂ ਨੂੰ ਅਸੀਂ ਦੋ ਸ਼ੇ੍ਣੀਆਂ ਵਿੱਚ ਸਹਿਜੇ ਹੀ ਵੰਡ ਸਕਦੇ ਹਾਂ-

ਅਧਿਆਤਮਕ ਵਾਰਾਂ

[ਸੋਧੋ]

ਇਤਿਹਾਸਕ ਵਾਰਾਂ

[ਸੋਧੋ]

ਦਰਸ਼ਨ ਭਗਤ ਦੀ ਸਮੱਚੀ ਕਵਿਤਾ ਦੇ ਅਧਿਐਨ ਤੋ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਆਪ ਨੇ ਪਰਮਾਤਮਾ ਵਿੱਚ ਵਿਸ਼ਵਾਸ, ਨਾਮ ਸਿਮਰਨ, ਲੋਭ ਲਾਲਚ ਤੋ ਵਿਹੀਨ, ਸੰਜਮੀ ਜੀਵਨ ਜਿਊਣ, ਸੇਵਾ ਅਤੇ ਉੱਦਮ ਦਾ ਪਾਲਣ, ਗੁਰੁ ਦੀ ਓਟ, ਸਾਧ-ਸੰਗਤਿ ਧਾਰਣ, ਆਦਿਕ ਵਿਸ਼ਿਆ ਨੂੰ ਮਨੁੱਖੀ ਚਤਿ੍ਰ ਦੀ ਉਸਾਰੀ ਵਜੋ ਆਪਣੀ ਕਵਿਤਾ ਦਾ ਆਧਾਰ ਬਣਾਇਆ। ਦਰਸ਼ਨ ਭਗਤ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਲਈ ਉਹਨਾਂ ਦੀ ਰਚਨਾ ਵਿੱਚ ਲਹਿੰਦੀ ਸ਼ਬਦਾਵਲੀ ਦਾ ਵੇਰਵਾ ਮਿਲਦਾ ਹੈ। ਜਿਵੇਂ – ਵੈਸੀ, ਕਰੇਸੀ, ਵਤ, ਥੀਦੇ, ਰੋਸੀ, ਘੱਤ, ਘਣਾ, ਹਿਕ,ਕਾਈ ਆਦਿ। ਦਰਸ਼ਨ ਭਗਤ ਨੇ ਬਦਲਵਾ ਰੂਪ ਮਾਤਿ੍ਕ ਛੰਦ – ਬੈਤ ਚੁਣਿਆ ਸੀ।ਪੰਜਾਬੀ ਵਿੱਚ ਬੈਤ ਦਾ ਵਿਕਾਸ ਇਸੇ ਤੋ ਹੋਇਆ ਦੱਸਿਆ ਜਾਂਦਾ ਹੈ।ਦਰਸ਼ਨ ਭਗਤ ਦੇ ਸ਼ਬਦ ਮੱਧ - ਯੁੱਗ ਕਾਵਿ ਦੀ ਰਾਗ – ਪਰੰਪਰਾ ਦੇ ਭਿੰਨ-ਭਿੰਨ ਰਾਗਾਂ ਵਿੱਚ ਮਿਲਦੇ ਹਨ। ਜਿਹਨਾਂ ਰਾਗਾਂ ਵਿੱਚ ਆਪ ਨੇ ਰਚਨਾ ਕੀਤੀ ਹੈ, ਉਹਨਾਂ ਵਿੱਚ ਕੁਝ ਪ੍ਕਾਰ ਹਨ- ਸਿਰੀ ਰਾਗ, ਗਉੜੀ, ਆਸਾ, ਹਿੰਡੋਲ ਆਦਿ।

ਕਾਫੀ ਆਓ ਸੰਗਤਿ ਰਲਿ ਸਾਧ ਮੇਰੇ ਮਨਾ।ਮਰਨਾ ਨਹੀਓ ਯਾਦ ਮੇਰੇ ਮਨਾ।ਉਮਰ ਗਵਾਈਓ ਬਾਦ ਮੇਰੇ ਮਨਾ।
ਸ਼ਬਦ
ਧੀਰਾ ਧੀਰਾ ਚਲਿ ਵੋ ਫਕੀਰਾ ਧੀਰਾ ਧੀਰਾ ਚਲ।

ਫਕਰ ਫਕੀਰੀ ਤੇ ਜ਼ੁਹਦ ਜ਼ਹੀਰੀ। ਸ਼ਹਿਲ ਨਹੀਓ ਇਹ ਗੱਲ।<।ਰਹਾਓ। ਰਾਤੀ ਜਾਗਣ ਜ਼ੁਹਦ ਕਮਾਵਣ, ਥੋੜਾ ਖਾਵਣੁ ਨੀਚ ਸਦਾਵਣ। ਏਹੁ ਫਕੀਰਾ ਦਾ ਲਲੁ।<।

ਸ਼ਲੋਕ
ਕਿੱਥੇ ਆਇਓ ਜੀਵੜੇ ਕਿਥੇ ਵੈਸੀ ਵਤ।

ਅਖੀ ਵੇਖ ਉਘਾੜ ਤੂੰ ਲੈ ਸਾਧਾਂ ਦੀ ਮੱਤ। ਖੁਦੀ ਖਰਾਬ ਕਰੇਸੀਆ ਇਹ ਪੰਡ ਸਿਰੇ ਤੋ ਸੱਟ। ਹੋਇ ਨਿਮਾਣਾ ਜਗ ਰਹੁ ਤਾ ਰਹੀ ਇਸੇ ਗੱਲ ਪੱਤ।

ਦੋਹਰੇ
ਹੇ ਮਨ ਮੂਰਖ ਕਿਆ ਕੀਆ ਲੀਆ ਨ ਕਿਉ ਹਰਿ ਨਾਮੁ। ਭਮ ਕੀ ਫਾਹੀ ਫਾਥਿਆ, ਕਹਾਂ ਮਿਲਹਿ ਬਿਸਰਾਮ।
ਝੂਲਣੇ
ਆਜ ਆਜ ਤੇਰੇ ਸੰਗਿ ਸਾਜ ਹੈ ਰੇ,

ਕਾਲ ਕਾਲ ਕਿਆ ਜਾਨੀਐ ਕਾਲ ਹੈ ਰੇ। ਕਰਿ ਕਰਿ ਪੀ੍ਤ ਪ੍ਤੀਤ ਤੂੰ ਮਾਨ ਲੇ ਰੇ, ਜੈਸੇ ਮੀਨ ਅਚੇਤ ਕਉ ਜਾਲ ਹੈ ਰੇ।

ਹਵਾਲੇ ਤੇ ਟਿੱਪਣੀਆ

[ਸੋਧੋ]

1.ਪਿਆਰਾ ਸਿੰਘ ਪਦਮ, ਭਗਤ ਦਰਸ਼ਨ, ਪੰਨਾ-24. 2. ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ ਪੰਜਾਬ, ਪੰਨਾ- 456, 57. 3. . ਪੰਜਾਬੀ ਸਾਹਿਤ ਦਾ ਇਤਿਹਾਸ, ਸੰਪਾ. ਸੁਰਿੰਦਰ ਸਿੰਗ ਕੋਹਲੀ, ਪੰਨਾ-305.