ਦਰਿਆ
Jump to navigation
Jump to search
ਦਰਿਆ ਧਰਤੀ ਉੱਤੇ ਵਗਦੀ ਇੱਕ ਜਲਧਾਰਾ ਹੈ ਜਿਸਦਾ ਸਰੋਤ ਆਮ ਤੌਰ ਉੱਤੇ ਕੋਈ ਝੀਲ, ਯਖ-ਨਦੀ, ਝਰਨਾ ਜਾਂ ਬਰਸਾਤੀ ਪਾਣੀ ਹੁੰਦਾ ਹੈ ਅਤੇ ਕਿਸੇ ਸਮੁੰਦਰ ਜਾਂ ਝੀਲ ਵਿੱਚ ਡਿੱਗਦੀ ਹੈ। ਦਰਿਆ ਦੋ ਪ੍ਰਕਾਰ ਦੇ ਹੁੰਦੇ ਹਨ -
- ਚਿਰਜੀਵੀ
- ਬਰਸਾਤੀ
ਚਿਰਜੀਵੀ ਦਰਿਆਵਾਂ ਦਾ ਸਰੋਤ ਝੀਲ, ਝਰਨਾ ਜਾਂ ਯਖ-ਨਦੀ ਹੁੰਦਾ ਹੈ ਅਤੇ ਸਾਲਾਂ ਭਰ ਜਲਪੂਰਣ ਰਹਿੰਦੀਆਂ ਹਨ, ਜਦਕਿ ਬਰਸਾਤੀ ਦਰਿਆ ਵਰਖਾ ਦੇ ਪਾਣੀ ਉੱਤੇ ਨਿਰਭਰ ਕਰਦੇ ਹਨ। ਪੰਜਾਬ ਦੇ ਪੰਜੋ ਦਰਿਆ, ਗੰਗਾ, ਜਮੁਨਾ, ਐਮਾਜ਼ਾਨ, ਕਵੇਰੀ, ਬ੍ਰਹਮਪੁੱਤਰ, ਨੀਲ ਆਦਿ ਚਿਰਜੀਵੀ ਦਰਿਆ ਹਨ। ਦਰਿਆ ਨਾਲ਼ ਮਨੁੱਖ ਦਾ ਗਹਿਰਾ ਸਬੰਧ ਹੈ। ਦਰਿਆਵਾਂ ਤੋਂ ਕੇਵਲ ਫਸਲ ਹੀ ਨਹੀਂ ਉਪਜਾਈ ਜਾਂਦੀ ਅਤੇ ਉਹ ਸੱਭਿਅਤਾ ਨੂੰ ਹੀ ਜਨਮ ਨਹੀਂ ਦਿੰਦੇ ਸਗੋਂ ਉਸ ਦਾ ਪਾਲਣ-ਪੋਸਨ ਵੀ ਕਰਦੇ ਹਨ। ਇਸੇ ਕਰ ਕੇ ਹਿੰਦੂ ਧਰਮ ਦੇ ਲੋਕ ਹਮੇਸ਼ਾ ਦਰਿਆ ਨੂੰ ਦੇਵੀ-ਦੇਵਤੇ ਦੇ ਰੂਪ ਵਿੱਚ ਵੇਖਦੇ ਆਏ ਹੈ।