ਦਰ ਰੁਕਵਾਈ
ਦਿੱਖ
ਲਾੜਾ ਜਦ ਲਾੜੀ ਵਿਆਹ ਦੇ ਘਰ ਲਿਆਉਂਦਾ ਹੈ ਤਾਂ ਲਾੜੇ ਦੀ ਭੈਣ/ਭੈਣਾਂ ਜੋੜੀ ਨੂੰ ਘਰ ਅੰਦਰ ਜਾਣ ਤੋਂ ਰੋਕਦੀਆਂ ਹਨ। ਇਸ ਰਸਮ ਨੂੰ ਦਰ-ਰੁਕਵਾਈ ਕਹਿੰਦੇ ਹਨ। ਕਈ ਇਸ ਨੂੰ ਦਰਵਾਜਾ ਰੋਕਨਾ ਕਹਿੰਦੇ ਹਨ।ਜਦ ਲਾੜਾ ਲਾੜੀ ਘਰ ਦੇ ਦਰਵਾਜੇ ਅੱਗੇ ਪਹੁੰਚ ਜਾਂਦੇ ਹਨ ਤਾਂ ਲਾੜੇ ਦੀ ਭੈਣ/ਭੈਣਾਂ ਦਰਵਾਜੇ ਵਿਚ ਬਾਹਾਂ ਖਲ੍ਹਾਰ ਕੇ ਖੜ੍ਹ ਜਾਂਦੀਆਂ ਹਨ। ਭੈਣ/ਭੈਣਾਂ ਦਾ ਬਾਹਾਂ ਖਲ੍ਹਾਰ ਕੇ ਖੜ੍ਹਨਾ ਦਰ ਰੋਕਨ ਦਾ ਸੰਕੇਤ ਹੁੰਦਾ ਹੈ। ਭਰਾ ਫੇਰ ਆਪਣੀ ਭੈਣ/ਭੈਣਾਂ ਨੂੰ ਰੁਪਇਆਂ ਦੇ ਰੂਪ ਵਿਚ ਸ਼ਗਨ ਦਿੰਦਾ ਹੈ। ਸ਼ਗਨ ਲੈਣ ਤੋਂ ਪਿੱਛੋਂ ਹੀ ਭੈਣ/ਭੈਣਾਂ ਜੋੜੀ ਨੂੰ ਘਰ ਅੰਦਰ ਜਾਣ ਦੀ ਆਗਿਆ ਦਿੰਦੀਆਂ ਹਨ। ਭੈਣ/ਭੈਣਾਂ ਦੇ ਆਪਣੇ ਭਰਾ ਅਤੇ ਭਰਜਾਈ ਨਾਲ ਇਹ ਪਿਆਰ ਦੇ ਚੋਹਲ-ਮੋਹਲ ਹਨ। ਸ਼ਗਨ ਲੈਣਾ ਤਾਂ ਇਕ ਬਹਾਨਾ ਹੁੰਦਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.