ਸਮੱਗਰੀ 'ਤੇ ਜਾਓ

ਦਲ ਸਿੰਘ ਸਰਾਏ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਲ ਸਿੰਘ ਸਰਾਏ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਸਮਸਤੀਪੁਰ ਜ਼ਿਲ੍ਹੇ ਦਾ ਇੱਕ ਰੇਲਵੇ ਸਟੇਸ਼ਨ ਹੈ। ਇਹ ਸੋਨਪੁਰ ਡਿਵੀਜ਼ਨ ਦੇ ਅਧੀਨ ਆਉਂਦਾ ਹੈ। ਇਸਦਾ ਸਟੇਸ਼ਨ ਕੋਡ:DSS ਹੈ। ਇਸਦੇ 2 ਪਲੇਟਫਾਰਮ ਹਨ। ਇੱਥੇ 46 ਰੇਲ ਗੱਡੀਆਂ ਰੁਕਦੀਆਂ ਹਨ। ਇਹ ਬਾਲਨ ਨਦੀ ਦੇ ਕਿਨਾਰੇ ਸਥਿਤ ਹੈ। ਇਹ ਅੰਗਰੇਜ਼ਾਂ ਦੇ ਸਮੇਂ ਤੋਂ ਤੰਬਾਕੂ ਦੀ ਖੇਤੀ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਸੀ। ਕਿਹਾ ਜਾਂਦਾ ਹੈ ਕਿ ਦਲ ਸਿੰਘ ਸਰਾਏ ਬਿਹਾਰ ਦਾ ਪਹਿਲਾ ਰੇਲਵੇ ਸਟੇਸ਼ਨ ਹੈ ਅਤੇ ਭਾਰਤ ਦਾ ਦੂਜਾ ਰੇਲਵੇ ਸਟੇਸ਼ਨ ਸੀ। ਇਹ ਰੇਲਵੇ ਸਟੇਸ਼ਨ ਨੂੰ ਅੰਮ੍ਰਿਤ ਭਾਰਤ ਯੋਜਨਾ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦਲ ਸਿੰਘ ਸਰਾਏ ਇੱਕ ਸਬ-ਡਿਵੀਜ਼ਨ ਅਤੇ ਬਲਾਕ ਵੀ ਹੈ। ਦਰਭੰਗਾ ਹਵਾਈ ਅੱਡਾ ਇੱਥੋਂ ਸਿਰਫ 62 ਕਿਲੋਮੀਟਰ ਦੀ ਦੂਰੀ 'ਤੇ ਹੈ, ਪਰ ਸਭ ਤੋਂ ਨਜ਼ਦੀਕੀ ਹਵਾਈ ਪੱਟੀ ਬੇਗੂਸਰਾਏ ਹੈ ਜੋ ਸਿਰਫ 40 ਕਿਲੋਮੀਟਰ ਦੀ ਦੂਰੀ 'ਤੇ ਹੈ।

ਹਵਾਲੇ[ਸੋਧੋ]

  1. https://indiarailinfo.com/station/news/925/1