ਦਾਤਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਾਤਣ ਕਿਸੇ ਰੁੱਖ ਨਾਲੋਂ ਤੋੜੀ ਛੋਟੀ ਜਿਹੀ ਹਰੀ ਅਤੇ ਪਤਲੀ ਟਾਹਣੀ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਮਨੁੱਖੀ ਦੰਦ ਸਾਫ਼ ਕੀਤੇ ਜਾਂਦੇ ਹਨ।ਜੋ ਆਦਮੀ ਇਸਨੂੰ ਵੇਚਦਾ ਹੈ ਉਸਨੂੰ ਦਾਤਣਾਂ ਵੇਚਣ ਵਾਲਾ ਕਿਹਾ ਜਾਂਦਾ ਹੈ। [1] ਪੰਜਾਬ ਵਿੱਚ ਦਾਤਣ ਦਾ ਪਹਿਲਾਂ ਕਾਫੀ ਪ੍ਰਯੋਗ ਹੁੰਦਾ ਸੀ ਜੋ ਹੁਣ ਘਟਦਾ ਜਾ ਰਿਹਾ ਹੈ ਅਤੇ ਇਸ ਨਾਲ ਜੁੜੇ ਲੋਕਾਂ ਦਾ ਰੁਜਗਾਰ ਵੀ ਘਟ ਗਿਆ ਹੈ।[2] ਪਿੰਡਾਂ ਦੇ ਲੋਕ ਜੰਗਲ ਪਾਣੀ ਜਾਂਦੇ ਸਮੇਂ ਨਿੰਮ ਜਾਂ ਕਿੱਕਰ ਦੇ ਰੁਖ ਨਾਲੋਂ ਦਾਤਣ ਤੋੜ ਕੇ ਕਰ ਲੈਂਦੇ ਸਨ ਪਰ ਹੁਣ ਜਿਆਦਾ ਲੋਕ ਟੁੱਥ ਪੇਸਟ ਕਰਨ ਲੱਗ ਗਏ ਹਨ।[3] ਦਾਤਣ ਦੀ ਸਿੱਖ ਪਰੰਪਰਾ ਵਿਚ ਖਾਸ ਮਹੱਤਤਾ ਹੈ ਕਿਓਂਕਿ ਇਸਦਾ ਜ਼ਿਕਰ ਉਹਨਾ ਦੇ ਧਾਰਮਿਕ ਬਚਨਾਂ ਵਿਚ ਵੀ ਕੀਤਾ ਹੋਇਆ ਹੈ:

ਦਾਤਨ ਕਰੇ ਨਿਤ ਨੀਤ ਨਾ ਦੁਖ ਪਾਵੈ ਲਾਲ ਜੀ ॥ (23)

- ਗੁਰੂ ਗੋਬਿੰਦ ਸਿੰਘ,ਤਨਖਾਹਨਾਮਾ,ਲਿਖਤੁਮ ਭਾਈ ਨੰਦ ਲਾਲ

ਹਵਾਲੇ[ਸੋਧੋ]