ਦਾਨੂ (ਅਸੁਰ)
Jump to navigation
Jump to search
ਦਾਨੂ | |
---|---|
ਜਾਣਕਾਰੀ | |
ਪਰਿਵਾਰ | ਦਕਸ਼ (ਪਿਤਾ) |
ਪਤੀ/ਪਤਨੀ(ਆਂ} | ਕਸ਼ਯਪ |
ਦਾਨੂ, ਇੱਕ ਹਿੰਦੂ ਆਦਿ ਦੇਵੀ, ਦਾ ਜ਼ਿਕਰ ਰਿਗਵੇਦ ਵਿੱਚ ਕੀਤਾ ਗਿਆ ਹੈ ਜਿਸ ਨੂੰ ਦਾਨਵਾਂ ਦੀ ਮਾਂ ਵਜੋਂ ਵਰਣਿਤ ਗਿਆ ਹੈ। ਸ਼ਬਦ ਦਾਨੂ ਰਾਹੀਂ ਇਸ ਮੂਲ ਪਾਣੀਆਂ ਦਾ ਵਰਨਣ ਕੀਤਾ ਹੈ ਜਿਸ ਨਾਲ ਸ਼ਾਇਦ ਦੇਵਤਾ ਜੁੜੇ ਹੋਏ ਸਨ। ਰਿਗਵੇਦ ਵਿੱਚ, ਉਸ ਦੀ ਪਛਾਣ ਵ੍ਰਿਤਰਾ, ਇੰਦਰ ਦੁਆਰਾ ਮਾਰਿਆ ਗਿਆ ਭਿਆਨਕ ਸੱਪ, ਦੀ ਮਾਂ ਦੇ ਤੌਰ 'ਤੇ ਕੀਤੀ ਗਈ ਹੈ।[1] ਬਾਅਦ ਵਿੱਚ ਹਿੰਦੂ ਧਰਮ ਵਿੱਚ, ਉਹ ਦੇਵਤਾ ਦਕਸ਼ ਦੀ ਧੀ ਅਤੇ ਰਿਸ਼ੀ ਕਸ਼ਯਪ ਦੀ ਪਤਨੀ ਬਣੀ।[2]
ਨਾਂ[ਸੋਧੋ]
"ਬਾਰਸ਼" ਜਾਂ "ਤਰਲ" ਲਈ ਇੱਕ ਸ਼ਬਦ ਦੇ ਰੂਪ ਵਿੱਚ, ਦਾਨੂ ਦੀ ਤੁਲਨਾ ਅਵੇਸਟਨ ਦਾਨੂ, "ਨਦੀ" ਨਾਲ ਕੀਤੀ ਗਈ ਹੈ ਅਤੇ ਅੱਗੇ ਡਾਨ (ਦਰਿਆ), ਦਨੂਬ ਦਰਿਆ, ਦਨੇਈਪਰ, ਦਨੀਏਸਟਰ ਵਰਗੀਆਂ ਨਦੀਆਂ ਦੇ ਨਾਂ ਨਾਲ ਕੀਤੀ ਗਈ ਹੈ। ਇੱਕ ਦਾਨੂ ਨਦੀ ਨੇਪਾਲ ਵਿੱਚ ਵੀ ਹੈ। "ਤਰਲ" ਸ਼ਬਦ ਜ਼ਿਆਦਾਤਰ ਨਿਰਪੱਖ ਹੁੰਦਾ ਹੈ, ਪਰ ਰਿਗਵੇਦ ਵਿੱਚ ਇਹ ਜਨਾਨਾ ਤੌਰ 'ਤੇ ਪ੍ਰਤੀਤ ਹੁੰਦੇ ਹਨ।
ਇਹ ਵੀ ਦੇਖੋ[ਸੋਧੋ]
- ਦੇਵੀ ਦਾਨੂ, ਇੱਕ ਬਾਲੀਨਿਸ ਹਿੰਦੂ ਦੇਵੀ
- ਤਿਆਮਤ