ਦਾ ਅਕੈਡਮੀ ਔਫ ਅਮੈਰਿਕਨ ਪੋਇਟਸ
ਅਮਰੀਕੀ ਸ਼ਾਇਰਾਂ ਦੀ ਅਕਾਦਮੀ (ਦਾ ਅਕੈਡਮੀ ਔਫ ਅਮੈਰਿਕਨ ਪੋਇਟਸ) ਇੱਕ ਰਾਸ਼ਟਰੀ, ਮੈਂਬਰਾਂ ਦੇ ਸਹਿਯੋਗ ਨਾਲ ਚਲਦਾ ਸੰਗਠਨ ਹੈ, ਜਿਸਦਾ ਮਕਸਦ ਸ਼ਾਇਰਾਂ ਅਤੇ ਕਾਵਿ-ਕਲਾ ਨੂੰ ਉਤਸਾਹਿਤ ਕਰਨਾ ਹੈ। ਗੈਰ-ਮੁਨਾਫ਼ਾ ਸੰਗਠਨ ਨੂੰ ਨਿਊ ਯਾਰਕ ਰਾਜ ਵਿੱਚ 1934 ਵਿੱਚ ਰਜਿਸਟਰਡ ਕਰਵਾਇਆ ਗਿਆ ਸੀ। ਇਹ ਕਵਿਤਾ ਦੇ ਪਾਠਕਾਂ ਨੂੰ ਆਊਟਰੀਚ ਸਰਗਰਮੀਆਂ ਜਿਵੇਂ ਕੌਮੀ ਕਵਿਤਾ ਮਹੀਨਾ, ਇਸ ਦੀ ਵੈੱਬਸਾਈਟ Poets.org, ਸਿੰਡੀਕੇਟੇਡ ਲੜੀ ਨਿੱਤ-ਇੱਕ-ਕਵਿਤਾ, ਅਮਰੀਕੀ ਸ਼ਾਇਰ ਮੈਗਜ਼ੀਨ, ਪਾਠਾਂ ਅਤੇ ਇਵੈਂਟਾਂ[1] ਸਮਾਗਮ, ਅਤੇ K-12 ਐਜੂਕੇਟਰਾਂ ਦੇ ਜ਼ਰੀਏ ਜੋੜਦੀ ਹੈ। ਇਸ ਦੇ ਇਲਾਵਾ ਇਹ ਨੌ ਪ੍ਰਮੁੱਖ ਕਵਿਤਾ ਅਵਾਰਡਾਂ ਦੇ ਇੱਕ ਪੋਰਟਫੋਲੀਓ ਨੂੰ, ਜਿਹਨਾਂ ਵਿੱਚੋਂ ਪਹਿਲਾ ਇੱਕ ਫੈਲੋਸ਼ਿਪ ਸੀ, ਜੋ 1946 ਵਿੱਚ ਕਿਸੇ ਕਵੀ ਨੂੰ ਸਹਿਯੋਗ ਦੇਣ ਲਈ ਅਤੇ "ਡਿਸਟਿੰਗੂਇਸ਼ਡ ਪ੍ਰਾਪਤੀ," ਨੂੰ ਸਨਮਾਨਿਤ ਕਰਨ ਲਈ ਅਤੇ ਵਿਦਿਆਰਥੀ ਸ਼ਾਇਰਾਂ ਨੂੰ ਹੋਰ 200 ਤੋਂ ਵੀ ਵੱਧ ਇਨਾਮਾਂ ਨਾਲ ਸਪਾਂਸਰ ਕਰਦੀ ਹੈ।
1984 ਵਿਚ, ਰਾਬਰਟ ਪੈਂਨ ਵਾਰਨ ਨੋਟ ਕੀਤਾ ਕਿ "ਮਹਾਨ ਕਵੀ ਹੋਣ ਲਈ ਬਹੁਤ ਵਧੀਆ ਸ਼ਰੋਤੇ ਅਵਸ਼ ਹੋਣੇ ਚਾਹੀਦੇ ਹਨ, ਵਿਟਮੈਨ ਨੇ ਅਮਰੀਕੀ ਸਿੱਖਿਅਕਾਂ ਦੇ ਘੱਟ ਜਾਂ ਘੱਟ ਬੇਗੌਰੇ ਕੰਨਾਂ ਨੂੰ ਕਿਹਾ। ਮਹੱਤਵ-ਅਕਾਂਖਿਆ ਨਾਲ, ਉਮੀਦ ਨਾਲ, ਅਕੈਡਮੀ ਨੇ ਇਸ ਸਮੱਸਿਆ ਦਾ ਹੱਲ ਕਰਨ ਦਾ ਜ਼ਿੰਮਾ ਲਿਆ ਹੈ।"[2][3] 1998 ਵਿੱਚ, 1998 ਵਿੱਚ, ਦਿਨੀਤਿਆ ਸਮਿਥ ਨੇ ਅਕੈਡਮੀ ਆਫ ਅਮੇਰੀਕਨ ਪੋਇਟਸ ਨੂੰ "ਅਮਰੀਕੀ ਕਵਿਤਾ ਸਥਾਪਤੀ ਦੇ ਪ੍ਰਤੀਕ ਕੇਂਦਰ ਵਿੱਚ ਇੱਕ ਸਨਮਾਨਯੋਗ ਸੰਸਥਾ" ਦੇ ਰੂਪ ਵਿੱਚ ਵਰਣਿਤ ਕੀਤਾ।"[4] 2013 ਵਿੱਚ, ਕੈਰੋਲਿਨ ਫੋਰਸ਼ ਨੇ ਅਕੈਡਮੀ ਆਫ ਅਮੇਰੀਕਨ ਪੋਇਟਸ ਨੂੰ "ਸਾਡੇ ਦੇਸ਼ ਵਿੱਚ ਕਵਿਤਾ ਨੂੰ ਜ਼ਿੰਦਾ ਰੱਖਣ ਅਤੇ ਸਾਡੇ ਸੱਭਿਆਚਾਰ ਵਿੱਚ ਰੱਖਣ ਵਿੱਚ ਮਦਦ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਸੰਸਥਾ" ਦੇ ਤੌਰ 'ਤੇ ਵਰਣਨ ਕੀਤਾ।[5]
ਹਵਾਲੇ
[ਸੋਧੋ]- ↑ http://www.poets.org/academy-american-poets/programs
- ↑ Warren, Robert Penn (1984). Fifty Years of American Poetry. Harry N. Abrams. p. 18. ISBN 0-8109-2296-7.
- ↑ The quotation from Whitman: Walt Whitman (1892). "III. Notes Left Over 3. Ventures, on an Old Theme". Complete Prose Works. Philadelphia: David McKay. p. 324.
- ↑ Smith, Dinitia (November 14, 1998). "Two Poets Quit Board Of Academy in Protest". The New York Times.
- ↑ https://www.youtube.com/watch?v=GzE_Zhucee8