ਦਾ ਆਈਟੀ ਕਰਾਊਡ
ਦਿੱਖ
ਦਾ ਆਈਟੀ ਕਰਾਊਡ | |
---|---|
ਸ਼ੈਲੀ | ਲੜੀਵਾਰ |
ਦੁਆਰਾ ਬਣਾਇਆ | ਗਰਾਅਮ ਲਿਨੀਹਨ |
ਸਟਾਰਿੰਗ | ਕ੍ਰਿਸ ਡਾਉਡ ਰਿਚਰਡ ਏਯੌਡ ਕੈਥਰਿਨ ਪਾਰਕਿਨਸਨ ਕ੍ਰਿਸ ਮੌਰਿਸ (1-2 ਲੜੀ) ਮੈਟ ਬੈਰੀ (2-4 ਲੜੀ) ਨੋਐੱਲ ਫ਼ੀਲਡਿੰਗ |
ਥੀਮ ਸੰਗੀਤ ਸੰਗੀਤਕਾਰ | ਨੀਲ ਹੈਨਨ |
ਮੂਲ ਦੇਸ਼ | ਯੂਕੇ |
ਮੂਲ ਭਾਸ਼ਾ | ਅੰਗਰੇਜ਼ੀ |
ਸੀਰੀਜ਼ ਸੰਖਿਆ | 4 (+ 1 ਖ਼ਾਸ) |
No. of episodes | 25 |
ਨਿਰਮਾਤਾ ਟੀਮ | |
ਕਾਰਜਕਾਰੀ ਨਿਰਮਾਤਾ | ਐਸ਼ ਅਟੈਲਾ (2006-2008) |
ਨਿਰਮਾਤਾ | ਟਾਕਬੈਕ ਥੇਮਜ਼ (2006-2008) ਰਿਟੌਟ (2013) |
ਸੰਪਾਦਕ | ਪੌਲ ਮੈਸ਼ਲਿਸ |
Camera setup | ਬਹੁ-ਕੈਮਰਾ |
ਲੰਬਾਈ (ਸਮਾਂ) | 24 ਮਿੰਟ (ਖ਼ਾਸ ਵਾਲ਼ਾ ਲ. 47 ਮਿੰਟ) |
Distributor | ਫ਼ਰੀਮੈਂਟਲਮੀਡੀਆ |
ਰਿਲੀਜ਼ | |
Original network | ਚੈਨਲ 4 |
Picture format | 576i (16:9 SDTV) (2006–10) 1080i (HDTV) (2013) |
ਆਡੀਓ ਫਾਰਮੈਟ | ਸਟੀਰੀਓ |
Original release | 3 ਫਰਵਰੀ 2006 27 ਸਤੰਬਰ 2013 | –
ਦਾ ਆਈਟੀ ਕਰਾਊਡ ਜਾਂ ਦਾ ਇਟ ਕਰਾਊਡ ਗਰਾਅਮ ਲੀਨੀਹਨ ਵੱਲੋਂ ਲਿਖਿਆ ਅਤੇ ਐਸ਼ ਅਟੈਲਾ ਵੱਲੋਂ ਸਿਰਜਿਆ ਚੈਨਲ 4 ਉਤਲਾ ਇੱਕ ਬਰਤਾਨਵੀ ਲੜੀਵਾਰ ਹੈ ਜੀਹਦੇ ਮੁੱਖ ਅਦਾਕਾਰ ਕ੍ਰਿਸ ਓਡਾਉਡ, ਰਿਚਰਡ ਏਯੌਡ, ਕੈਥਰਿਨ ਪਾਰਕਿਨਸਨ ਅਤੇ ਮੈਟ ਬੈਰੀ ਹਨ।
ਗਲਪੀ ਰੈਨਮ ਇੰਸਟਰੀਜ਼ ਦੇ ਲੰਡਨ ਵਿਚਲੇ ਦਫ਼ਤਰਾਂ ਵਿੱਚ ਸਾਜਿਆ ਗਿਆ ਇਹ ਲੜੀਵਾਰ ਆਈਟੀ ਮਹਿਕਮੇ ਦੇ ਅਮਲੇ ਦੇ ਤਿੰਨ ਜੀਆਂ ਦੀ ਕਹਾਣੀ ਹੈ: ਪੜ੍ਹਾਕੂ ਪਰ ਹੁਸ਼ਿਆਰ ਮੌਰਿਸ ਮੌਸ (ਏਯੌਡ), ਕੰਮਚੋਰ ਰੌਇ ਟਰੈਨੇਮਨ (ਓਡਾਉਡ), ਅਤੇ ਜੈੱਨ ਬਾਰਬਰ (ਪਾਰਕਿਨਸਨ), ਜੋ ਮਹਿਕਮੇ ਦੀ ਮੁਖੀਆ ਅਤੇ ਰਿਸ਼ਤਾ ਪ੍ਰਬੰਧਕ ਹੁੰਦੀ ਹੈ। ਇਸ ਸ਼ੋਅ ਵਿੱਚ ਰੈਨਮ ਇੰਡਸਟਰੀਜ਼ ਦੇ ਮਾਲਕਾਂ ਦੇ ਕਿਰਦਾਰ ਉੱਤੇ ਵੀ ਜ਼ੋਰ ਹੈ: ਡੈਨਮ ਰੈਨਮ (ਕ੍ਰਿਸ ਮੌਰਿਸ) ਅਤੇ ਬਾਅਦ ਵਿੱਚ ਉਹਦਾ ਪੁੱਤ ਡਗਲਸ (ਮੈਟ ਬੈਰੀ)।