ਦਾ ਐਂਡਵੈਚਰਸ ਆਫ਼ ਦਾ ਪੰਜਾਬ ਹੀਰੋ ਰਾਜਾ ਰਸਾਲੂ:ਐਂਡ ਅਦਰ ਫੋਕ ਟੇਲਜ਼ ਆਫ਼ ਦਾ ਪੰਜਾਬ 1884

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਦਰੀ ਚਾਰਲਸ ਸਵਿਨਰਟਨ ਵਲੋਂ ਪ੍ਰਸਤੁਤ ਰਾਜਾ ਰਸਾਲੂ ਬਾਰੇ ਚਾਰ ਕਹਾਣੀਆਂ ਤੋਂ ਬਾਅਦ ਉਸਦੀ ਪੁਸਤਕ ਪੰਜਾਬ ਹੀਰੋ ਰਾਜਾ ਰਸਾਲੂ ਬਾਰੇ 1884 ਵਿੱਚ ਪ੍ਕਾਸ਼ਿਤ ਹੋਈ।ਇਸ ਪੁਸਤਕ ਬਾਰੇ ਸਵਿਨਰਟਨ ਦਾ ਕਹਿਣਾ ਹੈ ਕਿ "ਜਦੋਂ ਉਹ ਆਪਣੇ ਸਾਥੀਆਂ ਸਮੇਤ ਗੰਦਗੜ ਦੀ ਗੁਫ਼ਾ ਵੇਖਣ ਗਿਆ ਜਿਸਨੂੰ 'ਕਾਫ਼ਿਰ ਕੋਟ ਦਾ ਘਰ' ਕਿਹਾ ਜਾਂਦਾ ਹੈ, ਤਾਂ ਉਸਦੇ ਮਨ ਵਿੱਚ ਰਾਜਾ ਰਸਾਲੂ ਨਾਲ ਜੁੜੀਆਂ ਇਨ੍ਹਾਂ ਦੰਤ ਕਥਾਵਾਂ ਨੂੰ ਜਾਨਣ ਦੀ ਇੱਛਾ ਪ੍ਗਟ ਹੋਈ।"[1]

ਰਾਜਾ ਰਸਾਲੂ ਦੇ ਜੀਵਨ ਤੇ ਕਾਰਨਾਮਿਆਂ ਬਾਰੇ ਭਾਵੇਂ ਅਲੱਗ-ਅਲੱਗ ਕਹਾਣੀਆਂ ਪ੍ਚਲਿਤ ਰਹੀਆਂ ਹਨ ਪਰ ਉਸ ਦੀਆਂ ਕਹਾਣੀਆਂ ਵਿੱਚ ਮਿੱਥਾਂ ਨੂੰ ਇਸ ਤਰਾਂ ਰਲਾ ਦਿੱਤਾ ਗਿਆ ਹੈ ਕਿ ਉਸ ਦੀ ਇਤਿਹਾਸਕਤਾ ਨੂੰ ਨਿਸ਼ਚਿਤ ਕਰਨਾ ਕਠਿਨ ਹੋ ਗਿਆ ਹੈ। ਪਰ ਇਨ੍ਹਾਂ ਅੰਗਰੇਜ਼ ਵਿਦਵਾਨਾਂ ਨੇ ਇਸ ਬਾਰੇ ਕਾਫ਼ੀ ਖੋਜ ਕੀਤੀ ਹੈ।1884 ਵਿੱਚ ਛਪੀ ਆਪਣੀ ਪੁਸਤਕ ਨੂੰ ਸਵਿਨਰਟਨ ਨੇ 12 ਹਿੱਸਿਆਂ ਵਿੱਚ ਵੰਡਿਆ ਹੈ।

  • ਰਸਾਲੂ ਦੀ ਮੁਢਲੀ ਜ਼ਿੰਦਗੀ
  • ਰਸਾਲੂ ਦੀ ਪਹਿਲੀ ਜਿੱਤ
  • ਰਸਾਲੂ ਦੀ ਦੇਸ਼ ਨਿਕਾਲੇ ਤੋਂ ਵਾਪਸੀ
  • ਰਸਾਲੂ ਅਤੇ ਮੀਰ ਸ਼ਿਕਾਰੀ
  • ਰਾਜਾ ਰਸਾਲੂ ਤੇ ਹੰਸ
  • ਰਾਜਾ ਰਸਾਲੂ ਤੇ ਰਾਜਾ ਭੋਜ
  • ਰਾਜਾ ਰਸਾਲੂ ਤੇ ਗੰਦਗੜ ਦੇ ਦਿਉ
  • ਰਸਾਲੂ ਦੇ ਤਿਲੀਅਰ, ਸੱਪ, ਕਾਂ ਅਤੇ ਪਹਾੜੀ ਕਾਂ ਨਾਲ ਕਾਰਨਾਮੇ
  • ਰਾਜਾ ਰਸਾਲੂ ਤੇ ਰਾਜਾ ਸਿਰਕਪ
  • ਰਾਣੀ ਕੋਕਿਲਾਂ ਤੇ ਬੇਵਫ਼ਾਈ
  • ਰਾਣੀ ਕੋਕਿਲਾਂ ਦੀ ਕਿਸਮਤ
  • ਰਾਜਾ ਰਸਾਲੂ ਦੀ ਮੌਤ

ਹਵਾਲੇ[ਸੋਧੋ]

  1. ਚਾਰਲਸ ਸਵਿਨਰਟਨ,ਐਡਵੈਂਚਰਸ ਆਫ਼ ਪੰਜਾਬ ਹੀਰੋ ਰਾਜਾ ਰਸਾਲੂ, ਭੂਮਿਕਾ, ਪੰਨਾ-3