ਸਮੱਗਰੀ 'ਤੇ ਜਾਓ

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡੌਨ 1 (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1
ਫ਼ਿਲਮ ਦਾ ਪੋਸਟਰ
ਨਿਰਦੇਸ਼ਕਬਿੱਲ ਕੰਡਨ
ਸਕਰੀਨਪਲੇਅਮੇਲਿਸਾ ਰੋਸਨਬਰਗ
ਨਿਰਮਾਤਾ
  • ਵਿਕ ਗੌਡਫ੍ਰੇਅ
  • ਕੈਰਨ ਰੋਸਫੈਲਟ
  • ਸਟੇਫਨੀ ਮੇਅਰ
ਸਿਤਾਰੇਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸਿਨੇਮਾਕਾਰਗੁਲਿਰਮੋ ਨਵਾਰੋ
ਸੰਪਾਦਕਵਰਜੀਨੀਆ ਕੈਟਜ਼
ਪ੍ਰੋਡਕਸ਼ਨ
ਕੰਪਨੀਆਂ
Temple Hill Entertainment
Sunswept Entertainment
ਡਿਸਟ੍ਰੀਬਿਊਟਰSummit Entertainment
ਰਿਲੀਜ਼ ਮਿਤੀਆਂ
  • ਅਕਤੂਬਰ 30, 2011 (2011-10-30) (ਰੋਮ ਫ਼ਿਲਮ ਉਤਸਵ)
  • ਨਵੰਬਰ 18, 2011 (2011-11-18) (ਅਮਰੀਕਾ)
ਮਿਆਦ
117 ਮਿੰਟ[1]
124 minutes (Extended cut)
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਬਜ਼ਟ$110 ਮਿਲੀਅਨ[2]
ਬਾਕਸ ਆਫ਼ਿਸ$712,171,856

ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 2011 ਵਿਚ ਆਈ ਇੱਕ ਅਮਰੀਕੀ ਫ਼ਿਲਮ ਹੈ ਜੋ ਸਟੇਫਨੀ ਮੇਅਰ ਦੇ ਬ੍ਰੇਕਿੰਗ ਡਾਅਨ ਨਾਵਲ ਉੱਪਰ ਅਧਾਰਿਤ ਹੈ| ਇਸ ਨਾਵਲ ਦੇ ਵੱਡ-ਅਕਾਰੀ ਹੋਣ ਕਾਰਨ ਇਸ ਦੇ ਪਹਿਲੇ ਹਿੱਸੇ ਨੂੰ ਹੀ ਇਸ ਫ਼ਿਲਮ ਦਾ ਅਧਾਰ ਬਣਾਇਆ ਗਿਆ ਅਤੇ ਬਚੇ ਹਿੱਸੇ ਉੱਪਰ ਇੱਕ ਹੋਰ ਫ਼ਿਲਮ ਬਣਾਈ ਗਈ ਜੋ ਕਿ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 ਸੀ| ਇਹ ਟਵਾਈਲਾਈਟ ਲੜੀ ਦੀ ਚੌਥੀ ਫ਼ਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

ਕਹਾਣੀ

[ਸੋਧੋ]

ਫ਼ਿਲਮ ਦਾ ਟਵਾਈਲਾਈਟ ਸਾਗਾ: ਇਕਲਿਪਸ ਤੋਂ ਅੱਗੇ ਸ਼ੁਰੂ ਹੁੰਦੀ ਹੈ| ਬੇਲਾ ਅਤੇ ਐਡਵਰਡ ਨੇ ਵਿਆਹ ਕਰਾ ਲਿਆ ਹੈ| ਬੇਲਾ ਨੇ ਆਪਣੀ ਮਨੁੱਖੀ ਜਿੰਦਗੀ ਨੂੰ ਕੁਰਬਾਨ ਕਰ ਇੱਕ ਪਿਸ਼ਾਚ ਦੀ ਰੂਹ ਨੂੰ ਸਵੀਕਾਰ ਕਰ ਲੈਂਦੀ ਹੈ ਤਾਂਕਿ ਉਹ ਉਹ ਉਹਨਾਂ ਸਭ ਦੀ ਜਾਨ ਬਚਾ ਸਕੇ ਜੋ ਉਸ ਦੇ ਪਿਆਰੇ ਹਨ| ਬੇਲਾ ਨੂੰ ਜੈਕੋਬ (ਉਸਦਾ ਪੁਰਾਣਾ ਮਿੱਤਰ) ਸਾਵਧਾਨ ਕਰਦਾ ਹੈ ਕਿ ਇਹ ਅੱਗ ਵਿਚ ਛਾਲ ਮਾਰਨ ਵਰਗਾ ਕੰਮ ਕਰ ਰਹੀ ਹੈ ਪਰ ਬੇਲਾ ਐਡਵਰਡ ਦੇ ਪਿਆਰ ਵਿਚ ਹੋਣ ਕਾਰਨ ਉਸਦੀ ਸਲਾਹ ਨੂੰ ਨਕਾਰ ਦਿੰਦੀ ਹੈ| ਫ਼ਿਲਮ ਦੀ ਸ਼ੁਰੁਆਤ ਵਿਚ ਬੇਲਾ ਅਤੇ ਐਡਵਰਡ ਦੇ ਵਿਆਹੁਤਾ ਜੀਵਨ ਦਾ ਵਰਣਨ ਹੈ ਜੋ ਉਹ ਬ੍ਰਾਜ਼ੀਲ ਦੇ ਇੱਕ ਟਾਪੂ ਉੱਪਰ ਗੁਜ਼ਾਰਦੇ ਹਨ| ਵਿਆਹ ਦੇ ਕੁਝ ਸਮੇਂ ਬਾਅਦ ਬੇਲਾ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਗਰਭ ਵਿਚ ਅਜਿਹਾ ਬੱਚਾ ਹੈ ਜੋ ਅਧਾ ਮਨੁੱਖ ਅਤੇ ਅਧਾ ਪਿਸ਼ਾਚ ਹੈ| ਜਦ ਇਹ ਗੱਲ ਸਾਬਿਤ ਹੋ ਜਾਂਦੀ ਹੈ ਤਾਂ ਐਡਵਰਡ ਅਤੇ ਬੇਲਾ ਇਸ ਮੁਸੀਬਤ ਤੋਂ ਬਚਣ ਲਈ ਵਾਸ਼ਿੰਗਟਨ ਮੁੜ ਆਉਂਦੇ ਹਨ| ਫ਼ਿਲਮ ਵਿਚ ਸਾਰੇ ਬੇਲਾ ਦੇ ਗਰਭ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਸਨੂੰ ਇੱਕ ਖਤਰਨਾਕ ਸਥਿਤੀ ਤੋਂ ਬਚਾਇਆ ਜਾ ਸਕੇ ਪਰ ਗਰਭ ਬਹੁਤ ਤੇਜ਼ੀ ਨਾਲ ਵਿਕਾਸ ਕਰ ਜਾਂਦਾ ਹੈ| ਗਰਭ ਵਿਚ ਇੱਕ ਪਿਸ਼ਾਚ ਦੇ ਬੱਚੇ ਦੇ ਹੋਣ ਕਾਰਨ ਬੇਲਾ ਨੂੰ ਅਜਿਹੀ ਪਿਆਸ ਲੱਗ ਜਾਂਦੀ ਹੈ ਜੋ ਮਨੁੱਖੀ ਖੂਨ ਨਾਲ ਹੀ ਬੁਝਦੀ ਹੈ| ਉਹ ਹੌਲੀ ਹੌਲੀ ਖੂਨ ਪੀਣਾ ਸ਼ੁਰੂ ਕਰ ਦਿੰਦੀ ਹੈ| ਇੱਕ ਵਾਰ ਕੰਮ ਕਰਦੇ ਹੋਏ ਉਹ ਜਮੀਨ ਉੱਪਰ ਇੱਕ ਖੂਨ ਦੀ ਬੂੰਦ ਦੇਖ ਲੈਂਦੀ ਹੈ| ਉਹ ਉਸਨੂੰ ਪੀਣ ਲਈ ਹੇਠਾਂ ਝੁਕਦੀ ਈ ਹੈ ਕਿ ਉਸਦਾ ਗਰਭ ਡਿਗ ਜਾਂਦਾ ਹੈ ਤੇ ਇੱਕ ਬੱਚੀ ਰੇਂਸਮੀ ਨੂੰ ਜਨਮ ਦੇਣ ਮਗਰੋਂ ਉਹ ਲਗਭਗ ਮਰ ਜਾਂਦੀ ਹੈ| ਉਸਦਾ ਖੂਨ ਏਨਾ ਜਿਆਦਾ ਵਗ ਜਾਂਦਾ ਹੈ ਕਿ ਉਹ ਮਰਨ ਕੰਡੇ ਪਹੁੰਚ ਜਾਂਦੀ ਹੈ ਤੇ ਫਿਰ ਐਡਵਰਡ ਉਸਨੂੰ ਦਿਲ ਦੇ ਕੋਲ ਕੱਟ ਲੈਂਦਾ ਹੈ ਜਿਸ ਨਾਲ ਇੱਕ ਪਿਸ਼ਾਚ ਦੇ ਖੂਨ ਦੇ ਮੇਲ ਨਾਲ ਉਹ ਦੁਬਾਰਾ ਜੀਵਿਤ ਹੋ ਉੱਠਦੀ ਹੈ|

ਟਵਾਈਲਾਈਟ ਫ਼ਿਲਮ ਲੜੀ

[ਸੋਧੋ]

ਹਵਾਲੇ

[ਸੋਧੋ]
  1. "Breaking Dawn - Part 1". British Board of Film Classification. October 27, 2011. Retrieved December 25, 2012.
  2. "The Twilight Saga: Breaking Dawn – Part 1". Box Office Mojo. Retrieved November 19, 2011.