ਸਮੱਗਰੀ 'ਤੇ ਜਾਓ

ਬ੍ਰੇਕਿੰਗ ਡਾਅਨ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰੇਕਿੰਗ ਡਾਅਨ
ਬ੍ਰੇਕਿੰਗ ਡਾਅਨ ਪੁਸਤਕ ਦੀ ਕਵਰ ਤਸਵੀਰ
ਲੇਖਕਸਟੇਫਨੀ ਮੇਅਰ
ਮੂਲ ਸਿਰਲੇਖਬ੍ਰੇਕਿੰਗ ਡਾਅਨ
ਮੁੱਖ ਪੰਨਾ ਡਿਜ਼ਾਈਨਰਗੇਲ ਡੋਬਨਿਨ (ਡਿਜਾਇਨ)
ਰਾਜਰ ਹੇਡਗਿਨ (ਚਿੱਤਰ)
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਲੜੀਟਵਾਈਲਾਈਟ ਲੜੀ
ਵਿਧਾਯੁਵਾ-ਸਾਹਿਤ, ਫੈਂਟਸੀ, ਰੁਮਾਂਸ
ਪ੍ਰਕਾਸ਼ਕਲਿਟਲ ਬ੍ਰਾਉਨ
ਪ੍ਰਕਾਸ਼ਨ ਦੀ ਮਿਤੀ
2 ਅਗਸਤ 2008 (ਅਮਰੀਕਾ)
4 ਅਗਸਤ 2008 (ਯੂਕੇ, ਆਸਟ੍ਰੇਲੀਆ)
ਮੀਡੀਆ ਕਿਸਮਪ੍ਰਿੰਟ (ਹਾਰਡਕਵਰ, ਪੇਪਰਬੈਕ)
ਈ-ਬੁੱਕ (ਅਮੇਜਨ ਕਿੰਡਲ)
ਧੁਨੀ-ਰੂਪ (ਸੀਡੀ)
ਸਫ਼ੇ756[1] (ਹਾਰਡਕਵਰ)
544[2](ਪੇਪਰਬੈਕ)
ਆਈ.ਐਸ.ਬੀ.ਐਨ.ISBN 0-316-06792-Xerror
ਤੋਂ ਪਹਿਲਾਂਇਕਲਿਪਸ 

ਬ੍ਰੇਕਿੰਗ ਡਾਅਨ ਸਟੇਫਨੀ ਮੇਅਰ ਦਾ ਲਿਖਿਆ ਅਮਰੀਕੀ ਨਾਵਲ ਹੈ| ਇਹ ਟਵਾਈਲਾਈਟ ਲੜੀ ਦਾ ਚੌਥਾ ਅਤੇ ਆਖਿਰੀ ਨਾਵਲ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ| ਨਾਵਲ 2 ਅਗਸਤ 2008 ਨੂੰ 4,000 ਕਿਤਾਬ-ਘਰਾਂ ਵਿਚ ਇੱਕੋ ਸਮੇਂ ਰਿਲੀਜ਼ ਕੀਤਾ ਗਿਆ|[3] ਛਪਦੇ ਸਾਰ ਹੀ ਇਸਦੀਆਂ 3.7 ਮਿਲੀਅਨ ਕਾਪੀਆਂ ਇੱਕੋ ਦਿਨ ਵਿਚ ਵਿਕ ਗਈਆਂ ਜੋ ਕਿ ਇੱਕ ਵਿਸ਼ਵ ਰਿਕਾਰਡ ਵੀ ਹੈ|[4] ਇਸ ਨਾਵਲ ਦੋ ਹਿੱਸਿਆਂ ਵਿਚ ਵੰਡ ਇਸ ਉੱਪਰ ਦੋ ਫਿਲਮਾਂ ਵੀ ਬਣੀਆਂ ਜੋ ਕਿ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 1 ਅਤੇ ਦਾ ਟਵਾਈਲਾਈਟ ਸਾਗਾ: ਬ੍ਰੇਕਿੰਗ ਡਾਅਨ 2 ਸਨ|

ਕਹਾਣੀ

[ਸੋਧੋ]

ਨਾਵਲ ਪਿਛਲੇ ਨਾਵਲ ਇਕਲਿਪਸ ਤੋਂ ਅੱਗੇ ਸ਼ੁਰੂ ਹੁੰਦਾ ਹੈ| ਬੇਲਾ ਅਤੇ ਐਡਵਰਡ ਨੇ ਵਿਆਹ ਕਰਾ ਲਿਆ ਹੈ| ਬੇਲਾ ਨੇ ਆਪਣੀ ਮਨੁੱਖੀ ਜਿੰਦਗੀ ਨੂੰ ਕੁਰਬਾਨ ਕਰ ਇੱਕ ਪਿਸ਼ਾਚ ਦੀ ਰੂਹ ਨੂੰ ਸਵੀਕਾਰ ਕਰ ਲੈਂਦੀ ਹੈ ਤਾਂਕਿ ਉਹ ਉਹ ਉਹਨਾਂ ਸਭ ਦੀ ਜਾਨ ਬਚਾ ਸਕੇ ਜੋ ਉਸ ਦੇ ਪਿਆਰੇ ਹਨ| ਇਸ ਨਾਵਲ ਦੇ ਤਿੰਨ ਹਿੱਸੇ ਹਨ| ਪਹਿਲਾ ਅਤੇ ਤੀਜਾ ਹਿੱਸਾ ਬੇਲਾ ਦੇ ਨਜ਼ਰੀਏ ਤੋਂ ਲਿਖੇ ਗਏ ਹਨ ਅਤੇ ਦੂਜਾ ਹਿੱਸਾ ਜੈਕੋਬ ਦੇ ਨਜਰੀਏ ਤੋਂ| ਨਾਵਲ ਦੇ ਪਹਿਲੇ ਹਿੱਸੇ ਵਿਚ ਬੇਲਾ ਅਤੇ ਐਡਵਰਡ ਦੇ ਵਿਆਹੁਤਾ ਜੀਵਨ ਦਾ ਵਰਣਨ ਹੈ ਜੋ ਉਹ ਬ੍ਰਾਜ਼ੀਲ ਦੇ ਇੱਕ ਟਾਪੂ ਉੱਪਰ ਗੁਜ਼ਾਰਦੇ ਹਨ| ਵਿਆਹ ਦੇ ਕੁਝ ਸਮੇਂ ਬਾਅਦ ਉਸਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਗਰਭ ਵਿਚ ਅਜਿਹਾ ਬੱਚਾ ਹੈ ਜੋ ਅਧਾ ਮਨੁੱਖ ਅਤੇ ਅਧਾ ਪਿਸ਼ਾਚ ਹੈ| ਜਦ ਇਹ ਗੱਲ ਸਾਬਿਤ ਹੋ ਜਾਂਦੀ ਹੈ ਤਾਂ ਐਡਵਰਡ ਅਤੇ ਬੇਲਾ ਇਸ ਮੁਸੀਬਤ ਤੋਂ ਬਚਣ ਲਈ ਵਾਸ਼ਿੰਗਟਨ ਮੁੜ ਆਉਂਦੇ ਹਨ| ਨਾਵਲ ਦੇ ਦੂਜੇ ਹਿੱਸੇ ਵਿਚ ਪਿਆਰ ਵਿਚ ਹਾਰਿਆ ਜੈਕੋਬ ਦਾ ਵਰਣਨ ਹੈ| ਜਦ ਬੇਲਾ ਦੇ ਗਰਭ ਦੀ ਖਬਰ ਉਸ ਤੱਕ ਪਹੁੰਚਦੀ ਹੈ ਤਾਂ ਉਹ ਹੋਰ ਪਰੇਸ਼ਾਨ ਹੋ ਜਾਂਦਾ ਹੈ| ਨਾਵਲ ਵਿਚ ਸਾਰੇ ਬੇਲਾ ਦੇ ਗਰਭ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਸਨੂੰ ਇੱਕ ਖਤਰਨਾਕ ਸਥਿਤੀ ਤੋਂ ਬਚਾਇਆ ਜਾ ਸਕੇ ਪਰ ਗਰਭ ਬਹੁਤ ਤੇਜ਼ੀ ਨਾਲ ਵਿਕਾਸ ਕਰ ਜਾਂਦਾ ਹੈ| ਇੱਕ ਬੱਚੀ ਰੇਂਸਮੀ ਨੂੰ ਜਨਮ ਦੇਣ ਮਗਰੋਂ ਉਸਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ| ਉਸਦਾ ਖੂਨ ਏਨਾ ਜਿਆਦਾ ਵਗ ਜਾਂਦਾ ਹੈ ਕਿ ਉਹ ਮਰਨ ਕੰਡੇ ਪਹੁੰਚ ਜਾਂਦੀ ਹੈ ਤੇ ਫਿਰ ਐਡਵਰਡ ਉਸਨੂੰ ਦਿਲ ਦੇ ਕੋਲ ਕੱਟ ਲੈਂਦਾ ਹੈ ਜਿਸ ਨਾਲ ਇੱਕ ਪਿਸ਼ਾਚ ਦੇ ਖੂਨ ਦੇ ਮੇਲ ਨਾਲ ਉਹ ਦੁਬਾਰਾ ਜੀਵਿਤ ਹੋ ਉੱਠਦੀ ਹੈ ਪਰ ਹੁਣ ਉਹ ਵੀ ਪਿਸ਼ਾਚ ਬਣ ਚੁੱਕੀ ਹੁੰਦੀ ਹੈ| ਨਾਵਲ ਦੇ ਤੀਜੇ ਹਿੱਸੇ ਵਿਚ ਬੇਲਾ ਦੇ ਪਿਸ਼ਾਚ ਹੋ ਜਾਣ ਕਾਰਨ ਉਸਦੇ ਸ਼ਰੀਰ ਵਿਚ ਅਜੀਬ ਬਦਲਾਵ ਆਉਣ ਲੱਗਦੇ ਹਨ| ਉਹ ਸਭ ਕੁਝ ਮਹਿਸੂਸ ਕਰਨ ਲੱਗਦੀ ਹੈ ਜੋ ਪਿਸ਼ਾਚ ਕਰਦੇ ਹਨ| ਅੰਤ ਵਿਚ ਉਹ ਐਡਵਰਡ ਨੂੰ ਉਸਦਾ ਦਿਮਾਗ ਪੜ ਕੇ ਸੁਣਾਉਂਦੀ ਹੈ ਜੋ ਉਸਦੇ ਪਿਸ਼ਾਚ ਦੇ ਰੂਪ ਵਿਚ ਪੂਰਨਤਾ ਢਲ ਜਾਣ ਦੀ ਪੁਸ਼ਟੀ ਕਰ ਦਿੰਦਾ ਹੈ|

ਟਵਾਈਲਾਈਟ ਲੜੀ

[ਸੋਧੋ]

ਹਵਾਲੇ

[ਸੋਧੋ]
  1. "Twilight (Hardcover)". Amazon.ca. Retrieved 2008-07-23.
  2. "Twilight (Paperback)". Amazon.ca. Retrieved 2008-07-23.