ਦਿਅਾਲ ਸਿੰਘ ਕਾਲਜ, ਲਾਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦਿਆਲ ਸਿੰਘ ਕਾਲਜ ਲਾਹੌਰ ਦਾ ਇੱਕ ਕਾਲਜ ਹੈ ਜੋ ਖਾਲਸਾ ਕਾਲਜ ਅੰਮ੍ਰਿਤਸਰ ਦੇ ਤਿਆਰ ਹੋਣ ਦੇ ਨਾਲ ਨਾਲ ਹੀ ਦਿਆਲ ਸਿੰਘ ਮਜੀਠੀਆ ਨੇ ਆਪਣੇ ਨਾਂ ਤੇ ਬਣਵਾਇਆ ਜੋ ਅੱਜ ਵੀ ਲਹੌਰ ਵਿੱਚ ਚੱਲ ਰਿਹਾ ਹੈ। ਉਹਨਾਂ ਦੇ ਨਾਮ ਤੇ ਦਿਆਲ ਸਿੰਘ ਲਾਇਬਰੇਰੀ ਵੀ ਚੱਲ ਰਹੀ ਹੈ। ਇਹਨਾਂ ਦੋਵਾਂ ਅਦਾਰਿਆਂ ਦੀ ਪਰਸਿੱਧੀ ਕਰਕੇ ਉਸ ਰੋਡ ਦਾ ਨਾਮ ਵੀ ਦਿਆਲ ਸਿੰਘ ਰੋਡ ਪੈ ਗਿਆ।

ਪਿਛੋਕੜ[ਸੋਧੋ]

ਭਾਰਤ ਪਾਕਿ ਵੰਡ ਤੋਂ ਪਹਿਲਾਂ ਲਹੌਰ ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਸੀ ਜਿਸ ਕਾਰਨ ਬਹੁ ਗਿਣਤੀ ਕਾਲਜ ਲਹੌਰ ਵਿੱਚ ਹੀ ਸਨ। ਇਸੇ ਦੌਰਾਨ ਹੀ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਸਥਾਪਿਤ ਕਰਨ ਦੀ ਯੋਜਨਾ ਬਣੀ। ਪਹਿਲਾਂ ਤਾਂ ਖਾਲਸਾ ਕਾਲਜ ਵੀ ਲਹੌਰ ਵਿੱਚ ਹੀ ਬਣਵਾਉਣ ਦਾ ਇਰਾਦਾ ਸੀ ਪਰ ਅੰਮ੍ਰਿਤਸਰ ਸਿੱਖਾਂ ਦਾ ਗੜ੍ਹ ਹੋਣ ਕਰਕੇ ਉੱਥੇ ਹੀ ਕਾਲਜ ਸਥਾਪਿਤ ਕਰਨ ਦਾ ਆਖਰੀ ਫੈਸਲਾ ਹੋਇਆ। ਇਸ ਦੀ ੳੇੁਸਾਰੀ ਲਈ ਪੰਜਾਬ ਦੇ ਮਹਾਰਾਜਿਆਂ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਨੇ ਵੀ ਆਪਣਾ ਹਿੱਸਾ ਪਾਇਆ। ਪਿੰਡ ਕੋਟ ਖਾਲਸਾ ਵੱਲੋਂ ਜ਼ਮੀਨ ਦਿੱਤੀ ਗਈ। ਇਸ ਸਮੇਂ ਦੌਰਾਨ ਹੀ ਮਜੀਠੀਆ ਘਰਾਣੇ ਦੇ ਦਿਆਲ ਸਿੰਘ ਮਜੀਠੀਆ ਨੇ ਖਾਲਸਾ ਕਾਲਜ ਕਮੇਟੀ ਅੱਗੇ ਇਹ ਤਜ਼ਵੀਜ਼ ਰੱਖੀ ਕਿ ਉਹ ਕਾਲਜ ਦਾ ਸਾਰਾ ਖਰਚ ਉਠਾਉਣਗੇ ਬਸ਼ਰਤੇ ਕਿ ਕਾਲਜ ਦਾ ਨਾਮ ਉਹਨਾਂ ਦੇ ਨਾਮ ਤੇ ਦਿਆਲ ਸਿੰਘ ਕਾਲਜ ਰੱਖ ਦਿੱਤਾ ਜਾਵੇ ਪਰ ਖਾਲਸਾ ਕਾਲਜ ਕਮੇਟੀ ਨੇ ਸੋਚ ਵਿਚਾਰ ਤੋਂ ਬਾਅਦ ਉਹਨਾਂ ਦੀ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਅਤੇ ਕਾਲਜ ਦਾ ਨਾਮ ਖਾਲਸਾ ਕਾਲਜ ਹੀ ਫਾਈਨਲ ਕੀਤਾ। ਇਸੇ ਵਿਰੋਧ ਵਿੱਚ ਹੀ ਦਿਆਲ ਸਿੰਘ ਮਜੀਠੀਆ ਨੇ ਲਹੌਰ ਵਿੱਚ ਆਪਣੇ ਨਾਮ ਤੇ ਕਾਲਜ ਬਣਵਾਇਆ ਜੋ ਭਾਵੇਂ ਖਾਲਸਾ ਕਾਲਜ ਤੋਂ ਛੋਟਾ ਹੈ ਪਰ ਲਹੌਰ ਵਿੱਚ ਅੱਜ ਵੀ ਚੰਗਾ ਅਦਾਰਾ ਸਮਝਿਆ ਜਾਂਦਾ ਹੈ।[1]

ਹਵਾਲੇ[ਸੋਧੋ]