ਸਮੱਗਰੀ 'ਤੇ ਜਾਓ

ਦਿਆਲ ਸਿੰਘ ਮਜੀਠੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਿਆਲ ਸਿੰਘ ਮਜੀਠੀਆ
ਜਨਮ1848
ਮੌਤ9 ਦਸੰਬਰ 1898
ਪਿਤਾਜਨਰਲ ਲਹਿਣਾ ਸਿੰਘ

ਸਰਦਾਰ ਦਿਆਲ ਸਿੰਘ ਮਜੀਠੀਆ (1848 - 9 ਦਸੰਬਰ 1898) ਇੱਕ ਭਾਰਤੀ ਬੈਂਕਰ, ਵਪਾਰੀ ਅਤੇ ਪੰਜਾਬ ਦੇ ਕਾਫ਼ੀ ਸਰਗਰਮ ਸਮਾਜ ਸੁਧਾਰਕ ਸੀ। ਉਸ ਨੇ 1881 ਵਿੱਚ ਲਾਹੌਰ ਵਿੱਚ ਦ ਟ੍ਰਿਬਿਊਨ ਅਖਬਾਰ ਦੀ ਸਥਾਪਨਾ, ਅਤੇ ਬਾਅਦ ਵਿੱਚ 1894 ਵਿੱਚ ਸਥਾਪਿਤ ਪੰਜਾਬ ਨੈਸ਼ਨਲ ਬੈਂਕ, ਦੇ ਬਾਨੀ ਚੇਅਰਮੈਨ ਬਣੇ। ਉਨ੍ਹਾਂ ਦਿਆਲ ਸਿੰਘ ਟਰੱਸਟ ਸੋਸਾਇਟੀ ਦੀ ਸਥਾਪਨਾ ਕੀਤੀ।

ਜ਼ਿੰਦਗੀ

[ਸੋਧੋ]

ਦਿਆਲ ਸਿੰਘ ਦੇ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ 1854 ਵਿੱਚ ਚਲਾਣਾ ਕਰ ਗਏ। ਉਸ ਸਮੇਂ ਦਿਆਲ ਸਿੰਘ ਛੇ ਵਰ੍ਹੇ ਦਾ ਸੀ।[1] ਉਹ ਆਪਣੇ ਮਾਂ ਪਿਓ ਦੀ ਇਕੱਲੀ ਔਲਾਦ ਸੀ। ਉਹ ਆਪਣੇ ਪਿੰਡ ਮਜੀਠੀਆ ਆ ਗਿਆ ਜਿਥੇ ਉਸ ਦੇ ਪਿਓ ਨੂੰ ਲਹੌਰ ਦਰਬਾਰ ਤੋਂ ਮਿਲੀ ਚੋਖੀ ਜਾਇਦਾਦ ਸੀ। ਇਹ ਜਾਇਦਾਦ ਵਸੀਅਤ ਮੁਤਾਬਿਕ ਪਹਿਲਾਂ ਸਰਦਾਰ ਤਾਜ ਸਿੰਘ ਦੀ ਨਿਗਰਾਨੀ ਹੇਠ ਦਿਤੀ ਗਈ ਅਤੇ 1870 ਵਿੱਚ ਦਿਆਲ ਸਿੰਘ ਦੇ ਨਾਂ ਲੱਗੀ। ਦਿਆਲ ਸਿੰਘ ਨੇ ਮਿਸ਼ਨ ਚਰਚ ਸਕੂਲ ਅੰਮ੍ਰਿਤਸਰ ਵਿੱਚ ਮੁਢਲੀ ਪੜ੍ਹਾਈ ਕੀਤੀ। ਉਸ ਦਾ ਵਿਆਹ ਭਗਵਾਨ ਕੌਰ ਨਾਲ ਹੋਇਆ ਪਰ ਉਹ ਬੇਔਲਾਦ ਰਹੇ।[1]

ਪੁਰਾਤਨ

[ਸੋਧੋ]

ਉਸ ਦੁਆਰਾ ਸਥਾਪਤ ਕੀਤਾ ਗਿਆ ਦਿ ਟ੍ਰਿਬਿਊਨ ਅਖਬਾਰ ਅੱਜ ਵੀ ਇਕ ਪ੍ਰਸਿੱਧ ਅੰਗਰੇਜ਼ੀ ਅਖਬਾਰ ਹੈ। ਸੈਕੂਲਰ ਸਿੱਖਿਆ ਲਈ ਕਾਲਜ ਸਥਾਪਤ ਕਰਨ ਲਈ ਉਨ੍ਹਾਂ ਨੇ ਆਪਣੀ ਜਾਇਦਾਦ ਵਿੱਚੋ ਇੱਛਾ ਜਤਾਈ, ਜਿਸ ਦੇ ਨਤੀਜੇ ਵਜੋਂ ਦਿਆਲ ਸਿੰਘ ਕਾਲਜ, ਲਾਹੌਰ, ਬਾਅਦ ਵਿਚ ਦਿਆਲ ਸਿੰਘ ਕਾਲਜ, ਦਿੱਲੀ ਅਤੇ ਦਿਆਲ ਸਿੰਘ ਕਾਲਜ, ਕਰਨਾਲ ਬਣ ਗਏ।[2]

ਹਵਾਲੇ

[ਸੋਧੋ]
  1. 1.0 1.1 "ਲਾਹੌਰ ਦਾ ਸਪੁੱਤਰ: ਦਿਆਲ ਸਿੰਘ ਮਜੀਠੀਆ". ਵਿਚਾਰ ਡਾਟਕਾਮ. 23 ਮਈ 2008. Archived from the original on 2014-07-13. Retrieved 2015-02-04. {{cite web}}: Unknown parameter |dead-url= ignored (|url-status= suggested) (help)
  2. "Amid uproar, old Dyal college files scoured." Archived 2017-12-01 at the Wayback Machine., The Tribune, 21 November 2017.

ਬਾਹਰੀ ਲਿੰਕ

[ਸੋਧੋ]