ਦਿਖਾਵਾ ਦਿਖਾਉਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਆਹ ਸਮੇਂ ਦਾਜ ਦਿਖਾਉਣ ਦੀ ਰਸਮ ਨੂੰ ਦਿਖਾਵਾ ਦਿਖਾਉਣਾ ਕਹਿੰਦੇ ਹਨ।ਵਿਆਹ ਤੋਂ ਅਗਲੇ ਦਿਨ ਵਹੁਟੀ ਜੋ ਦਾਜ ਵਿਚ ਗਹਿਣੇ, ਸੂਟ, ਕਪੜੇ, ਭਾਂਡੇ ਅਤੇ ਹੋਰ ਵਸਤਾਂ ਆਪਣੇ ਲਈ, ਸਹੁਰੇ ਪਰਿਵਾਰ ਲਈ, ਰਿਸ਼ਤੇਦਾਰਾਂ ਲਈ ਲਿਆਉਂਦੀ ਸੀ, ਉਸ ਨੂੰ ਵਿਖਾਉਣ ਲਈ ਸਾਰੇ ਸ਼ਰੀਕੇ ਵਾਲਿਆਂ ਦੇ ਘਰ ਨੈਣ ਸੁਨੇਹਾ ਦੇ ਕੇ ਆਉਂਦੀ ਸੀ। ਦਾਜ ਦੀਆਂ ਸਾਰੀਆਂ ਵਸਤਾਂ ਨੂੰ ਸੰਦੂਖ ਵਿਚੋਂ ਕੱਢ ਕੇ ਮੰਜਿਆਂ ਉੱਪਰ ਰੱਖਿਆ ਜਾਂਦਾ ਸੀ। ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਸਾਰੇ ਦਿਖਾਵਾ ਦੇਖਦੇ ਸਨ। ਦਿਖਾਵਾ ਦਿਖਾਉਣ ਤੋਂ ਪਿੱਛੋਂ ਵਹੁਟੀ ਆਪਣੇ ਗਹਿਣੇ, ਸੂਟ, ਕਪੜੇ, ਭਾਂਡੇ ਆਦਿ ਆਪਣੇ ਸੰਦੂਖ ਵਿਚ ਰੱਖ ਲੈਂਦੀ ਸੀ। ਸੱਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਸੂਟ, ਕਪੜੇ, ਹੋਰ ਵਸਤਾਂ ਆਦਿ ਉਨ੍ਹਾਂ ਨੂੰ ਦੇ ਦਿੱਤੇ ਜਾਂਦੇ ਸਨ। ਹੁਣ ਦਿਖਾਵਾ ਦਿਖਾਉਣ ਦੀ ਰਸਮ ਲਗਪਗ ਬੰਦ ਹੀ ਹੋ ਗਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.