ਦਿਲਜਾਨ

ਦਿਲਜਾਨ (1 ਜਨਵਰੀ 1990 - 30 ਮਾਰਚ 2021) ਭਾਰਤੀ ਗਾਇਕ ਸੀ। ਦਿਲਜਾਨ ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤਿਯੋਗੀ ਸੀ ਅਤੇ ਫਾਇਨਲ ਵਿੱਚ ਪਾਕਿਸਤਾਨੀ ਗਾਇਕ ਨਾਬੀਲ ਸ਼ੌਕਤ ਅਲੀ ਨੇ ਪਛਾੜ ਦਿੱਤਾ।
ਨਿਜੀ ਜੀਵਨ
[ਸੋਧੋ]ਦਿਲਜਾਨ ਦਾ ਜਨਮ ਜਲੰਧਰ,(ਪੰਜਾਬ) ਵਿਚ ਮੱਧ ਵਰਗੀ ਪਰਿਵਾਰ 'ਚ ਹੋਇਆ। ਗਾਇਕੀ ਦੀ ਗੁੜਤੀ ਉਸ ਨੂੰ ਆਪਣੇ ਪਿਤਾ ਮਦਨ ਮਡਾਹੜ ਕੋਲੋਂ ਮਿਲੀ ਸੀ। ਉਸ ਦਾ ਪਿਤਾ ਪੂਰਨ ਸ਼ਾਹ ਕੋਟੀ ਦਾ ਸ਼ਾਗਿਰਦ ਸੀ। ਦਿਲਜਾਨ ਨੇ ਆਪਣੀ ਮੁਢਲੀ ਸਿੱਖਿਆ ਆਪਣੇ ਪਿਤਾ ਕੋਲੋਂ ਹੀ ਹਾਸਿਲ ਕੀਤੀ।[1] ਉਸ ਨੇ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ "ਆਵਾਜ਼ ਪੰਜਾਬ ਦੀ" ਵਿੱਚ ਵੀ ਹਿੱਸਾ ਲਿਆ ਸੀ।
ਕਰੀਅਰ
[ਸੋਧੋ]ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਸੀ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਪਾਕਿਸਤਾਨੀ ਅਤੇ ਭਾਰਤੀ ਅਸਲੀਅਤ ਪ੍ਰਦਰਸ਼ਨ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤੀਯੋਗੀ ਬਣਿਆ। ਉਹ ਸਮੁੱਚੇ ਤੌਰ 'ਤੇ ਸਭ ਤੋਂ ਤੇਜ਼ ਰਨਰ-ਅਪ ਰਿਹਾ ਅਤੇ ਭਾਰਤ ਵੱਲੋਂ ਜੇਤੂ ਬਣਿਆ। ਪੰਜਾਬੀ ਗੀਤ ਗਾ ਕੇ ਉਸ ਨੇ ਸੰਗੀਤ ਜੱਜਾਂ ਸਾਹਮਣੇ ਵਿਸ਼ੇਸ਼ ਸਥਾਨ ਬਣਾਇਆ।
ਅਸਲੀਅਤ ਪ੍ਰਦਰਸ਼ਨ ਪ੍ਰੋਗਰਾਮ
[ਸੋਧੋ]ਸਾਲ | ਪ੍ਰੋਗਰਾਮ | ਭੂਮਿਕਾ | ਚੈਨਲ | ਨੋਟ |
---|---|---|---|---|
2012 | ਸੁਰ ਕਸ਼ੇਤਰਾ |
ਪ੍ਰਤੀਯੋਗੀ | ਕਲਰਸ ਅਤੇ ਜੀਈਓ ਟੀਵੀ | ਰਨਰ-ਅੱਪ |