ਦਿ ਮਾਰਸ਼ੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਿ ਮਾਰਸ਼ੀਅਨ 2015 ਵਰ੍ਹੇ ਦੀ ਇੱਕ ਅਮਰੀਕੀ ਵਿਗਿਆਨਕ ਗਲਪੀ ਫ਼ਿਲਮ ਹੈ। ਇਸ ਵਿੱਚ ਮੈਟ ਡੈਮਨ ਦੀ ਮੁੱਖ ਭੂਮਿਕਾ ਹੈ। ਐਂਡੀ ਵੀਅਰ ਦੇ 2011 ਵਿੱਚ ਆਏ ਨਾਵਲ ‘ਦਿ ਮਾਰਸ਼ੀਅਨ’ ’ਤੇ ਆਧਾਰਿਤ ਇਸ ਫ਼ਿਲਮ ਲਈ ਨਾਵਲ ਨੂੰ ਡਰਿਊ ਗੋਦਾਰ ਨੇ ਪਟਕਥਾ ਦਾ ਰੂਪ ਦਿੱਤਾ। ਫ਼ਿਲਮ ਆਪਣੇ ਸਾਥੀਆਂ ਤੋਂ ਵਿਛਡ਼ ਕੇ ਮੰਗਲ ਗ੍ਰਹਿ ’ਤੇ ਰਹਿ ਗਏ ਇੱਕ ਪੁਲਾਡ਼ ਯਾਤਰੀ ਦੀ ਕਹਾਣੀ ਬਿਆਨ ਕਰਦੀ ਹੈ ਕਿ ਕਿਵੇਂ ਉਹ ਉਸ ਗ੍ਰਹਿ ’ਤੇ ਖ਼ੁਦ ਨੂੰ ਜਿਊਂਦੇ ਰੱਖਣ ਲਈ ਜੱਦੋ-ਜਹਿਦ ਕਰਦਾ ਹੈ ਅਤੇ ਕਿਵੇਂ ਉਹ ਆਪਣੇ ਸਾਥੀਆਂ ਦੀ ਮਦਦ ਨਾਲ ਉੱਥੋਂ ਨਿਕਲਦਾ ਹੈ।