ਦਿ ਰੀਟਰੀਟ ਬਿਲਡਿੰਗ
ਦਿੱਖ
ਦਿ ਰੀਟਰੀਟ ਬਿਲਡਿੰਗ | |
---|---|
ਆਮ ਜਾਣਕਾਰੀ | |
ਕਿਸਮ | ਆਲੀਸ਼ਾਨ ਰਿਟਰੀਟ |
ਆਰਕੀਟੈਕਚਰ ਸ਼ੈਲੀ | ਯੂਰਪੀਅਨ |
ਜਗ੍ਹਾ | ਸ਼ਿਮਲਾ, ਭਾਰਤ |
ਮੁਕੰਮਲ | 1850 |
ਦਿ ਰੀਟਰੀਟ ਬਿਲਡਿੰਗ, ਛਰਾਵੜਾ, ਸ਼ਿਮਲਾ ਵਿੱਚ ਸਥਿਤ ਹੈ। ਇਹ ਬਿਲਡਿੰਗ ਭਾਰਤ ਦੇ ਰਾਸ਼ਟਰਪਤੀ ਦੀ ਰਿਹਾਇਸ਼ ਹੈ। ਗਰਮੀਆਂ ਵਿੱਚ ਭਾਰਤ ਦੇ ਰਾਸ਼ਟਰਪਤੀ ਇੱਕ ਵਾਰ ਜ਼ਰੂਰ ਇੱਥੇ ਆ ਕੇ ਠਹਿਰਦੇ ਹਨ ਅਤੇ ਉਹਨਾਂ ਦਿਨਾਂ ਵਿੱਚ ਸਮੁੱਚਾ ਰਾਸ਼ਟਰਪਤੀ ਦਫ਼ਤਰ ਇੱਥੇ ਤਬਦੀਲ ਕਰ ਦਿੱਤਾ ਜਾਂਦਾ ਹੈ। ਮਸ਼ੋਬਰਾ ਤੋਂ ਇਸ ਚੋਟੀ ਤਕ ਜਾਣ ਲਈ ਪੱਕਾ ਰਸਤਾ ਬਣਿਆ ਹੋਇਆ ਹੈ
ਇਤਿਹਾਸ
[ਸੋਧੋ]ਦਿ ਰੀਟਰੀਟ ਬਿਲਡਿੰਗ’ ਦਾ ਨਿਰਮਾਣ 1850 ਵਿੱਚ ਹੋਇਆ ਸੀ। ਦਿ ਰੀਟਰੀਟ ਬਿਲਡਿੰਗ ਚੋਟੀ ਦੇ ਸਿਖਰ ’ਤੇ ਬਣੀ ਹੋਈ ਹੈ।
ਸ਼ਿਲਪਕਾਰੀ
[ਸੋਧੋ]ਇਸ ਨੂੰ ਬਣਾਉਣ ਲਈ ਸਿਰਫ਼ ਲੱਕੜ ਦੀ ਵਰਤੋਂ ਕੀਤੀ ਗਈ ਸੀ। ਇਹ ਚੜ੍ਹਾਈ ਕਾਫ਼ੀ ਤਿੱਖੀ ਹੈ। ਚੀਲ ਤੇ ਦਿਉਦਾਰ ਦੇ ਸੰਘਣੇ ਰੁੱਖਾਂ ਵਿੱਚੋਂ ਦੀ ਸੂਰਜ ਦੀ ਇੱਕ ਵੀ ਕਿਰਨ ਧਰਤੀ ਉੱਤੇ ਨਹੀਂ ਪੈਂਦੀ। ਬਿਲਡਿੰਗ ਦਾ ਖੇਤਰ 10,628 ਸਕੁਏਰ ਫੁੱਟ (987.4 ਮੀਟਰ) ਹੈ। ਇੱਥੇ ਦਾ ਵਾਤਾਵਰਨ ਇਕਾਂਤ ਤੇ ਰਮਣੀਕ ਹੈ।