ਸਮੱਗਰੀ 'ਤੇ ਜਾਓ

ਦੀਵਾ ਬਲੇ ਸਾਰੀ ਰਾਤ ਪੁਸਤਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੀਵਾ ਬਲੇ ਸਾਰੀ ਰਾਤ ਪੁਸਤਕ ਦੇਵਿੰਦਰ ਸਤਿਆਰਥੀ ਦੀ ਰਚਨਾ ਹੈ। ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908 ਨੂੰ ਪਟਿਆਲਾ ਰਿਆਸਤ ਦੇ ਨਗਰ,ਭਦੌੜ ਜ਼ਿਲ੍ਹਾ ਬਰਨਾਲਾ,ਪੰਜਾਬ ਵਿੱਚ ਹੋਇਆ। ਦੇਵਿੰਦਰ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਇਨਾ ਦੇ ਪਿਤਾ ਦਾ ਨਾਂ ਧੰਦੀ ਰਾਮ ਬੱਤਾ ਤੇ ਮਾਤਾ ਦਾ ਨਾਂ ਆਤਮਾ ਦੇਵੀ ਸੀ। ਉਨਾ ਦੀ ਪਤਨੀ ਦਾ ਨਾਂ ਸਾਤੀ ਸੀ। ਉਨਾ ਦੇ ਤਿੰਨ ਬੱਚੇ ਸਨ ਕਵਿਤਾ, ਅਲਕਾ,ਪਾਰੋਲ। ਇਨਾ ਦੀ ਮੌਤ 12 ਫਰਵਰੀ 2003 ਵਿੱਚ ਹੋਈ।

ਪੁਸਤਕ ਬਾਰੇ

[ਸੋਧੋ]

ਇਸ ਪੁਸਤਕ ਵਿੱਚ ਦੇਵਿੰਦਰ ਸਤਿਆਰਥੀ ਆਪਣੇ ਗੀਤ ਇੱਕਠੇ ਕਰਨ ਦੇ ਸਫ਼ਰ ਬਾਰੇ ਲਿਖਿਆ ਹੈ। ਬਚਪਨ ਤੋ ਹੀ ਸਤਿਆਰਥੀ ਦਾ ਝੁਕਾਅ ਲੋਕ ਗੀਤਾ ਵਿੱਚ ਸੀ। ਇਸ ਦੇ ਲੇਖ ਫਲਵਾੜੀ,ਦੇਸ ਦਰਪਣ ਵਿੱਚ ਗੀਤ ਛਪੇ। ਇਸ ਤੋਂ ਬਾਅਦ ਇਨ੍ਹਾਂ ਦਾ "ਪੰਜਾਬ ਦੇ ਪੇਂਡੂ ਗੀਤ" ਦਾ ਐਡੀਸਨ ਛਪਿਆ। ਲੋਕਗੀਤ, ਗਿੱਧਾ, ਵਿਆਹ ਦੇ ਗੀਤ, ਵੱਖ ਵੱਖ ਪ੍ਰਾਤਾਂ ਦੇ ਗੀਤਾ ਦਾ ਪਰਸਪਰ ਮੁਕਬਲਾ, ਵਿਛੋੜੇ ਦੇ ਗੀਤ ਆਦਿ ਉੱਪਰ ਕਾਫੀ ਭਾਸ਼ਣ ਦਿਤੇ। ਇਸ ਪੁਸਤਕ ਵਿੱਚ ਸਿਰਫ਼ ਪੰਜਾਬ ਬਾਰੇ ਹੀ ਨਹੀਂ ਸਗੋਂ ਵਿਸਾਲ ਹਿੰਦੁਸਤਾਨ ਬਾਰੇ ਚਰਚਾ ਕੀਤੀ ਗਈ ਹੈ। ਇਸ ਵਿੱਚ ਵੱਖ-ਵੱਖ ਪ੍ਰਾਤਾ ਦੇ ਲੋਕ -ਗੀਤਾ ਤੋ ਇਲਾਵਾ ਸਤਿਆਰਥੀ ਦੀ ਖਾਨਾਬਦੇਸ਼ੀ ਦੀਆ ਕੁਝ ਕੁ ਯਾਦਾ ਵੀ ਸ਼ਾਮਲ ਹਨ ਜਿਨ੍ਹਾ ਦਾ ਲੋਕਗੀਤਾ ਨਾਲ ਸਿੱਧਾ ਸੰਬੰਧ ਹੈ। ਦਵਿੰਦਰ ਸਤਿਆਰਥੀ ਦੁਆਰਾ ਲਿਖੀ ਇਸ ਪੁਸਤਕ ਨੂੰ 10 ਭਾਗਾਂ ਵਿੱਚ ਵੰਡਿਆ ਗਿਆ ਹੈ।

ਦੀਵਾ ਬਲੇ ਸਾਰੀ ਰਾਤ

[ਸੋਧੋ]

 ਦੀਵਾ ਬਲੇ ਸਾਰੀ ਰਾਤ
 ਮੇਰਿਆ ਜ਼ਾਲਮਾ
 ਦੀਵਾ ਬਲੇ ਸਾਰੀ ਰਾਤ

ਇਹ ਇੱਕ ਵਿਯੋਗ ਗੀਤ ਹੈ। ਇਹ ਦਵਿੰਦਰ ਦਾ ਮਨ ਪਸੰਦ ਗੀਤ ਹੈ। ਜਦੋਂ ਦਵਿੰਦਰ ਦਾ ਵਿਆਹ ਹੋ ਜਾਂਦਾ ਹੈ ਤਾ ਇਹ ਗੀਤ ਸਾਲੀਆ ਦੇ ਮੂੰਹੋ ਸੁਣਦਾ ਹੈ ਉਹ ਇੰਨਾ ਨੂੰ ਦੇਖ ਦੇ ਚੁੱਪ ਹੋ ਜਾਂਦੀ ਹੈ। ਉਹ ਇਹ ਗੀਤ ਹਰ ਹਾਲਤ ਤੇ ਪੁਰਾ ਸੁਣਦਾ ਚਾਹੁੰਦਾ ਹੈ। ਜਦ ਉਹ ਫਿਰ ਗੀਤਾ ਦੇ ਭਾਲ ਵਿੱਚ ਘਰ ਛੱਡ ਕੇ ਚਲਾ ਜਾਂਦਾ ਹੈ ਤਾਂ ਵਹੁੱਟੀ ਨੂੰ ਇਹ ਗੀਤ ਚਿੱਠੀ ਵਿੱਚ ਲਿਖਣ ਲਈ ਕਹਿੰਦਾ ਹੈ ਤੇ ਆਖਰ ਘਰ ਆ ਜਾਂਦਾ ਹੈ।ਫਿਰ ਉਹ ਇਸ ਗੀਤ ਤੇ ਲੇਖ ਲਿਖ ਦਿੰਦਾ ਹੈ।

ਈਰਾਵਤੀ

[ਸੋਧੋ]

ਈਰਾਵਤੀ ਇੱਕ ਨਦੀ ਦਾ ਨਾਂ ਹੈ। ਇਸ ਇਲਾਕੇ ਦੇ ਲੋਕ ਇਸ ਤੇ ਗੀਤ ਗਾਉਦੇ ਹਨ। ਲੇਖਕ ਇਨ੍ਹਾਂ ਗੀਤਾ ਨੂੰ ਸਾਂਭ ਕੇ ਇਕੱਠੇ ਕਰ ਲੈਦਾ ਹੈ। ਲੋਕ ਈਰਾਵਤੀ ਪਿਆਰੀ ਕਹਿ ਕੇ ਸੰਬੋਧਨ ਕਰਦੇ ਹਨ। ਸਾਰੀਆ ਨਦੀਆ ਪਹਾੜਾਂ ਵਿੱਚੋਂ ਨਿਕਲਦੀਆਂ ਹਨ ਅਤੇ ਵਾਦੀਆੰ ਤੇ ਮੈਦਾਨਾ ਨੂੰ ਪਾਰ ਕਰਦੀਆ ਹੋਈਆ ਸਮੁੰਦਰ ਵੱਲ ਨੱਸੀਆਂ ਆਉਂਦੀਆ ਹਨ। ਈਰਾਵਤੀ ਵੀ ਦੂਰ ਪਹਾੜਾਂ ਤੋ ਆਉਦੀ ਹੈ।ਈਰਾਵਤੀ ਨੇ ਲੇਖਕ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ==

 ਈਰਾਵਤੀਏ,ਨੀ ਮੇਰੀਏ ਈਰਾਵਤੀਏ।।
 ਨੀ ਮੇਰੀਏ ਪਿਆਰੀਏ ਈਰਾਵਤੀਏ।।
 ਹੋਰ ਸੱਭੋ ਨਦੀਆਂ ਪਿਆਰੀਆ ਹਨ।।
 ਸਭਨਾਂ ਕੋਲੋਂ ਪਿਆਰੀ ਹੈ ਈਰਾਵਤੀ।।

ਧਰਤੀ ਦੇ ਬੱਚੇ

[ਸੋਧੋ]

ਲੇਖਕ ਨੇ ਰੁੱਖਾ ਤੇ ਮਨੁੱਖ ਨੂੰ ਧਰਤੀ ਦੇ ਬੇਟੇ ਕਿਹਾ ਹੈ। ਮਨੁੱਖ ਰੁੱਖਾ ਨਾਲ ਸਾਜ ਪਾ ਲੈਦਾਂ ਹੈ ਤੇ ਇਨਾ ਤੇ ਗੀਤ ਗਾਉਦਾ ਰਹਿੰਦਾ ਹੈ।ਸਮਾਂ ਪਾ ਕੇ ਇਹ ਗੀਤ ਲੋਕ ਗੀਤ ਬਣ ਜਾਦੇ ਹਨ। ਲੇਖਕ ਇਨ੍ਹਾਂ ਨੂੰ ਇਕੱਠੇ ਕਰਦਾ ਰਹਿੰਦਾ ਹੈ। ਜਿਵੇਂ

 ਪਿੱਪਲ ਗਾਵੇ,ਬੋਹੜ ਗਾਵੇ,
 ਗਾਵੇ ਹਰਿਆਲਾ ਤੂਤ,
 ਖੜ੍ਰ ਕੇ ਸੁਣ ਰਾਹੀਆ,
 ਤੇਰੀ ਰੂਹ ਹੋ ਜੂਗੀ ਸੂਤ।

ਕੁੜੀਏ ਥਾਲ ਦੀ

[ਸੋਧੋ]

ਇਹ ਇੱਕ ਲੋਕਗੀਤ ਹੈ। ਇਸ ਨੂੰ ਕੁੜੀਆ ਖੇਡਦੇ ਹੋਏ ਗਾਉਦੀਆ ਹਨ। ਇਹ ਗੀਤ ਭੈਣਾ ਆਪਣੇ ਭਰਾ,ਪਿਤਾ ਲਈ ਗਾਏ ਜਾਦੇ ਹਨ। ਸਮਾ ਪਾ ਕੇ ਇਹ ਲੋਕਗੀਤ ਬਣ ਗਏ। ਲੇਖਕ ਇਨਾ ਨੂੰ ਇਕੱਠੇ ਕਰਨ ਦਾ ਕੰਮ ਕਰਦਾ ਹੈ। ਜਿਵੇ

 ਥਾਲ ਪਾਵਾ,ਥਾਲ ਪਾਵਾਂ
 ਗੋਦੀ ਚ ਨਿੱਕਾ ਵੀਰ ਖਿਡਾਵਾਂ
 ਨਿੱਕਾ ਵੀਰ ਰਾਜਾ ਵੀਰ
 ਸਿੰਘ ਸੂਰਮਾ ਸੂਰਬੀਰ
 ਕੁੜੀਏ ਥਾਲ ਈ।

ਸਾਂਤੀ-ਨਿਕੇਤਨ ਵਿੱਚ

[ਸੋਧੋ]

ਇਹ ਇੱਕ ਸਥਾਨ ਦਾ ਨਾਮ ਹੈ। ਜਿੱਥੇ ਇੱਕ ਕਲਾ ਭਵਨ ਹੈ ਜਿਸ ਵਿੱਚ ਹਰ ਕਲਾ ਦਾ ਮੁੱਲ ਪਾਇਆ ਜਾਂਦਾ ਹੈ। ਚਿੱਤਰਕਾਰੀ,ਗੀਤਕਾਰੀ ਦੀ ਖਾਸ ਕਦਰ ਕੀਤੀ ਜਾਦੀ ਹੈ। ਇਸ ਭਾਗ ਵਿੱਚ ਜਪਾਨੀ ਲੋਕਾ ਦਾ ਹੋਸਲਾ ਦੀ ਗੱਲ ਕੀਤੀ ਗਈ ਹੈ। ਹਿੰਦੂਆ ਦੇ ਲੋਕਗੀਤਾ ਦੀ ਗੀਤਾ ਦੀ ਗੱਲ ਕੀਤੀ ਗਈ ਹੈ। ਇਥੋ ਦੇ ਲੋਕ ਇਸ ਜਗ੍ਰਾਂ ਦਾ ਜਨਮ ਦਿਨ ਮਨਾਉਦੇ ਹਨ।

 ਮਾਤਾ ਪਿਤਾ ਨੇ ਚੰਨ ਤੇ ਸੂਰਜ
 ਭੈਣ ਭਰਾ ਨੇ ਤਾਰੇ ਸਾਰੇ,ਸਾਰੇ
 ਕਿਰਨਾਂ ਤੋਂ ਮੈਂ ਜਨਮ ਲਿਆ ਹੈ
 ਨਾਂ ਹੈ ਸੂਰਜ-ਮੁਖੀ,ਪਿਆਰੇ!

ਚੌਦੀ ਹਾਲੇ ਨਹੀਂ ਜਾਣਦੀ

[ਸੋਧੋ]

ਇਸ ਵਿੱਚ ਚੌਦੀ ਨਾਮ ਦੀ ਕੁੜੀ ਵੀਰ ਪਿਆਰ ਦੇ ਗੀਤ ਬਹੁਤ ਪਿਆਰ ਨਾਲ ਗਾਉਦੀ ਹੈ ਕੋਈ ਵੀ ਇਸ ਦਾ ਮੁਕਬਲਾ ਨਹੀਂ ਕਰ ਸਕਦਾ। ਇਸ ਵਿੱਚ ਭੈਣ ਭਰਾ ਦੇ ਪਿਆਰ ਦੇ ਗੀਤਾ ਨੂੰ ਲੇਖਕ ਇਕੱਠੇ ਕਰ ਲੈਦਾ ਹੈ। ਕੁੜੀ ਸਹੁਰੇ ਘਰ ਵਿੱਚ ਕਾਵਾਂ ਨੂੰ ਆਪਣੇ ਭਰਾ ਨੂੰ ਸੁਨੇਹਾ ਦੇ ਲਈ ਕਹਿੰਦੀ ਹੈ। ਜਿਵੇ

 ਚਾਚੇ ਦਾ ਪੁੱਤ ਭਰਾ ਲੱਗਦਾ
 ਕੋਲੋਂ ਦੀ ਲੰਘ ਗਿਆ
 ਜੇ ਵੀਰ ਹੋਵੇ ਅਪਣਾ
 ਨਦੀਆ ਚੀਰ ਮਿਲੇ

ਕਵਿਤਾ ਸਹੁਰੇ ਨਹੀਂ ਜਾਵੇਗੀ

[ਸੋਧੋ]

ਇਸ ਵਿੱਚ ਕਵਿਤਾ ਲੇਖਕ ਦੀ ਧੀ ਹੈ ਜਿਹੜੀ ਬਚਪਨ ਵਿੱਚ ਮਾਂ ਤੋ ਬਹੁਤ ਲੋਰੀਆ ਸੁਣਦੀ ਸੀ। ਇਹ ਲੋਰੀਆ ਵੀ ਲੋਕਧਾਰਾ ਦਾ ਹਿੱਸਾ ਹਨ। ਮਾਵਾ ਆਪਣੇ ਪੁੱਤਰਾ,ਧੀਆ ਨੂੰ ਉਨਾ ਦੇ ਨਾਮ ਲੋਰੀਆ ਵਿੱਚ ਪਾ ਕੇ ਸੁਣਾਉਦੀ ਹੈ। ਜਿਵੇ

. ਕਵਿਤਾ ਆਈ ਖੇਡ ਕੇ
 ਪੌਂਦੀ ਆਈ ਧੁੰਮ
 ਰੋਟੀ ਦਿਆਂ ਚੋਪੜ ਕੇ
 ਚੁੰਨੀ ਲੈਂਦੀ ਚੁੰਮ।

ਮਾਸੁਨਲੀ

[ਸੋਧੋ]

ਇਸ ਭਾਗ ਵਿੱਚ ਲੇਖਕ ਨੇ ਸੋਗ ਦੇ ਗੀਤਾ ਦੀ ਚਰਚਾ ਕੀਤੀ ਗਈ ਹੈ। ਇਸ ਵਿੱਚ ਔਰਤਾ ਦੇ ਦੁੱਖਾ ਨੂੰ ਪ੍ਰਗਟਾਵਾ ਕੀਤਾ ਗਿਆ ਹੈ। ਮਾਸੁਨਲੀ ਨਾਮ ਦੀ ਔਰਤਾ ਨੇ ਆਪਣੇ ਦੁੱਖਾ ਨੂੰ ਗੀਤਾ ਰਾਹੀ ਪੇਸ ਕਰਦੀ ਹੈ। ਜਿਵੇ

 ਉਸ ਨੇ ਚੁਗ਼ਲੀ ਖਾਧੀ
 ਤੂੰ ਨਾਦਾਨ ਬੱਚਾ ਬਣ ਗਿਆ
 ਮਾਮੂਨਈ ਤੇਰੇ ਲਈ ਅਰਮਾਨ ਹੈ
 ਤੂੰ ਫੁੱਲਾਂ ਦੀ ਟਹਿਣੀ ਸੀ..

ਖਾਨਾਬਦੋਸ

[ਸੋਧੋ]

ਇਹ ਯੂਰਪ ਦਾ ਕਬੀਲਾ ਹੈ ਇੱਥੋ ਦੇ ਲੋਕ ਘੁੰਮਦੇ ਫਿਰਦੇ ਰਹਿੰਦੇ ਹਨ। ਲੇਖਕ ਆਪਣੇ ਆਪ ਨੂੰ ਖਾਨਾਬਦੋਸ ਕਹਿੰਦਾ ਹੈ ਕਿਉਂਕਿ ਉਹ ਵੀ ਲੋਕਗੀਤ ਇਕੱਠੇ ਕਰਨ ਲਈ ਪੁਰੇ ਭਾਰਤ ਵਿੱਚ ਘੁੰਮਦਾ ਰਹਿੰਦਾ ਹੈ। ਉਹ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਵੀ ਨਾਲ ਲਿਜਾਣ ਲੱਗ ਪੈਦਾ ਹੈ।

 ਬਾਗੇ ਵਿੱਚ ਆਇਆ ਕਰੋ
 ਸੋਹਣੇ ਮੋਹਣੇ ਤਾਰਿਆ ਦੇ
 ਦੋ ਗੀਤ ਸੁਣਾਇਆ ਕਰੋ।

ਲੰਕਾ ਦੇਸ ਹੈ ਕੋਲੰਬ

[ਸੋਧੋ]

ਇਹ ਭਾਗ ਵਿੱਚ ਲੇਖਕ ਆਪਣੇ ਲੰਕਾ ਦੇ ਦੌਰੇ ਬਾਰੇ ਦੱਸਦਾ ਹੈ ਉਹ ਆਪਣੀ ਪਤਨੀ ਤੇ ਬੇਟੀਆ ਨੂੰ ਵੀ ਨਾਲ ਲੈ ਜਾਂਦਾ ਹੈ। ਕੋਲੰਬ ਨਾਮ ਦੇ ਸਮੁੰਦਰ ਦੀ ਕਹਾਣੀ ਸੁਣਾਉਦਾ ਹੈ। ਉਥੇ ਆਪਣੇ ਦੋਸਤਾ ਦੀ ਮਦਦ ਨਾਲ ਉਥੇ ਦੇ ਲੋਕਗੀਤ ਇਕੱਠੇ ਕਰਦਾ ਹੈ।

  ਦੁੂਜਿਆਂ ਦਾ ਢਿੱਡ ਭਰਨ ਲਈ
  ਤੂੰ ਕਸ਼ਟ ਝੱਲਦਾ ਏਂ
  ਦਿਨ -ਰਾਤ ਕੰਮ ਕਰਦਾ ਏਂ
  ਤੇ ਮਾਰ ਸਹਿਨਾ ਏਂ

ਹਵਾਲੇ

[ਸੋਧੋ]