ਦੀ ਬਰੱਦਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੀ ਬਰੱਦਰਜ਼
ਲੇਖਕਸਟੀਵਨ ਕਿਨਜ਼ਰ
ਵਿਸ਼ਾਸੰਸਾਰ ਅੰਦਰ ਰਾਜ ਪਲਟਿਆਂ ਬਾਰੇ
ਪ੍ਰਕਾਸ਼ਕAmazon.com
ਪ੍ਰਕਾਸ਼ਨ ਦੀ ਮਿਤੀ
8 ਨਵੰਬਰ 2013
ਸਫ਼ੇ402
ਆਈ.ਐਸ.ਬੀ.ਐਨ.13: 9780805094978error

ਦੀ ਬਰੱਦਰਜ਼ ਸਟੀਵਨ ਕਿਨਜ਼ਰ (ਜਿਹੜਾ ‘ਨਿਊ ਯੌਰਕ ਟਾਈਮਜ਼’ ਦਾ ਸਤਿਕਾਰਤ ਵਦੇਸ਼ੀ ਪੱਤਰ-ਪ੍ਰੇਰਕ ਤੇ ਹੁਣ ‘ਦੀ ਗਾਰਡੀਅਨ’ ਦਾ ਕਾਲਮ ਨਵੀਸ ਹੈ) ਵੱਲੋਂ 8 ਨਵੰਬਰ 2013 ਨੂੰ 402 ਪੰਨਿਆਂ ਦੀ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਪੁਸਤਕ ਹੈ। ਇਹ ਕਿਤਾਬ ਜਾਹਨ ਫ਼ਾਸਟਰ ਡੱਲਜ਼, ਸੈਕਰਟਰੀ ਆਫ਼ ਸਟੇਟ (1953-1959) ਅਤੇ ਐਲਨ ਡੱਲਜ਼, ਡਾਇਰੈਕਟਰ ਸੀ ਆਈ ਏ (1953-1961), ਦੋ ਭਰਾਵਾਂ ਵੱਲੋਂ ਸੰਸਾਰ ਅੰਦਰ ਰਾਜ ਪਲਟਿਆਂ ਦੇ ਲੂੰ ਕੰਡੇ ਖੜ੍ਹੇ ਕਰ ਦੇਣ ਵਾਲੇ ਕਹਿਰ ਦਾ ਬਿਆਨ ਕਰਦੀ ਹੈ।[1][2]

ਵੇਰਵਾ[ਸੋਧੋ]

ਧਿਆਨ ਕੀਲ ਲੈਣ ਵਾਲੀ ਇਹ ਪੁਸਤਕ ਉਸ ਸਮੇਂ ਇਨ੍ਹਾਂ ਭਰਾਵਾਂ ਵੱਲੋਂ ਚਲਾਈ ਜਾਂਦੀ ਰਹੀ ਗੁਪਤ ਜੰਗ ਦੇ ਪਰਦੇ ਖੋਲ੍ਹਦੀ ਹੈ। ਸਮੁੱਚਾ ਪ੍ਰਭਾਵ ਇਹ ਮਿਲਦਾ ਹੈ ਜਿਵੇਂ ਅਮਰੀਕਾ ਦੀ ਬਦੇਸ਼ੀ ਪਾਲਸੀ ਸਿਰਜਣ ਤੇ ਚਲਾਉਣ ਲਈ ਸਿਰਫ਼ ਇਹ ਦੋ ਭਰਾ ਜ਼ੁੰਮੇਵਾਰ ਸਨ। ਡਿਵਾਈਟ ਆਈਜ਼ਆਵਰ ਅਮਰੀਕਾ ਦੇ ਪਰਧਾਨ (1952-1960) ਦੌਰਾਨ ਇਨ੍ਹਾਂ ਭਰਾਵਾਂ ਨੇ ਅਮਰੀਕਾ ਦੇ ਕਾਰਪੋਰੇਟ ਹਿਤ ਨੂੰ ਵਧਾਉਣ ਤੇ ਫ਼ੈਲਾਉਣ ਵਾਸਤੇ ਬਦੇਸ਼ਾਂ ਅੰਦਰ ਬਗ਼ਾਵਤਾਂ ਕਰਵਾ ਕੇ, ਬਾਗ਼ੀ ਆਗੂਆਂ ਨੂੰ ਮਰਵਾ ਕੇ ਅਮਰੀਕਾ ਦੀ ਸੱਤਾ ਨੂੰ ਚੜ੍ਹਤ ਵਿੱਚ ਰੱਖਿਆ। ਇਨ੍ਹਾਂ ਭਰਾਵਾਂ ਦਾ ਪਿਓ ਵੀ ਸੈਕਰਟਰੀ ਆਫ਼ ਸਟੇਟ ਰਹਿ ਚੁਕਿਆ ਸੀ। ਅਕਸਰ ਸੋਵੀਅਤ ਯੂਨੀਅਨ ਦਾ ਬਹਾਨਾ ਬਣਾ ਕੇ ਲੋਕਤੰਤਰੀ ਦੇਸਾਂ ਦੇ ਤਖ਼ਤ ਪਲਟਾਉਣ ਦੀਆਂ ਕਈ ਕਾਲੀਆਂ ਕਰਤੂਤਾਂ ਇਸ ਪੁਸਤਕ ਦੁਆਰਾ ਨਸ਼ਰ ਕੀਤੀਆਂ ਗਈਆਂ ਹਨ। ਆਪਣੇ ਯੁਗ ਵਿੱਚ ਇਨ੍ਹਾਂ ਭਰਾਵਾਂ ਵੱਲੋਂ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਤੇ ਜੰਗ ਦੌਰਾਨ ਨਾਜ਼ੀਆਂ ਨੂੰ ਦਿੱਤੀ ਮਾਲੀ ਮਦਦ ਦੇ ਤੱਥ ਹੈਰਾਨਕੁਨ ਹਨ। ਇਨ੍ਹਾਂ ਦੀਆਂ ਗੁਝੀਆਂ ਸਾਜ਼ਿਸ਼ਾਂ ਕਰ ਕੇ ਨਾਜ਼ੀ ਤਾਕਤ ਨੂੰ ਬੜ੍ਹਾਵਾ ਮਿਲਦਾ ਰਿਹਾ। ਇਹ ਪੁਸਤਕ ਅਮਰੀਕਨ ਧੋਖਾ ਸਰਦਾਰੀ ਤੇ ਧੱਕੇਸ਼ਾਹੀ ਦੀਆਂ ਖ਼ੂਨੀ ਤੇ ਦਿਲ ਹਿਲਾ ਦੇਣ ਵਾਲੀਆਂ ਮਿਸਾਲਾਂ ਪੇਸ਼ ਕਰਦੀ ਹੈ। ਵਿਸੇਸ਼ ਤੌਰ 'ਤੇ 1952 ਵਿੱਚ ਇਰਾਨ ਦੇ ਦੇਸ਼ ਭਗਤ ਆਗੂ ਡਾਕਟਰ ਮੁਸੱਦਕ, 1954 ਵਿੱਚ ਗਾਟੀਮਾਲਾ ਦੇ ਲੋਕ ਪ੍ਰੀਯ ਆਗੂ ਅਤੇ ਕਾਂਗੋ ਦੇ ਹਰਮਨ ਪਿਆਰੇ ਆਗੂ ਪੈਟ੍ਰਿਕ ਲਮੂਬਾ ਦਾ ਤਖ਼ਤਾ ਪਲਟਾਉਣ ਦਾ ਘਿਰਣਤ ਧੰਦਾ ਇਨ੍ਹਾਂ ਸ਼ਕਤੀਸ਼ਾਲੀ ਭਰਾਵਾਂ ਦੀ ਗਿਣੀ ਮਿਥੀ ਸਾਜ਼ਸ਼ ਦਾ ਨਤੀਜਾ ਸੀ।

ਪਰਧਾਨ ਆਈਜ਼ਅਵ੍ਹਰ ਪਿੱਛੋਂ ਜੋਸਫ਼ ਕੈਨੇਡੀ ਅਮਰੀਕਾ ਦਾ ਪਰਧਾਨ ਬਣਿਆ ਤਾਂ ਕਿਊਬਾ ‘ਤੇ ‘ਬੇ ਆਫ਼ ਪਿਗਜ਼’ ਨਾਂ ਦੇ ਬਦਨਾਮ ਤੇ ਨਿਸਫ਼ਲ ਹਮਲੇ ਕਾਰਨ ਐਲਨ ਡਲਿਜ਼ ਕੈਨੇਡੀ ਦੀਆਂ ਨਜ਼ਰਾਂ ਵਿੱਚੋਂ ਡਿੱਗ ਪਿਆ ਤੇ ਬਆਦ ਵਿੱਚ ਉਹ ਹੋਸ਼ ਤੇ ਯਾਦ ਗੁਵਾ ਬੈਠਾ ਤੇ ਅੰਤ ਪਾਗ਼ਲਾਂ ਦੀ ਹਾਲਤ ਵਿੱਚ ਮਰ ਗਿਆ।

ਇਸ ਪੁਸਤਕ ਅਨੁਸਾਰ ਅਮਰੀਕਾ ਦਾ ਕਰੂਰ ਬਿੰਬ ਉਘੜਦਾ ਹੈ ਕਿ ਅਮਰੀਕਾ ਦੀ ਈਨ ਨਾ ਮੰਨਣ ਵਾਲੇ ਅਣਚਾਹੇ ਆਗੂਆਂ ਦਾ ਹਸ਼ਰ ਕੀ ਹੁੰਦਾ ਹੈ। ਅਜਿਹੇ ਬਾਗ਼ੀ ਆਗੂਆਂ ਵਿਰੁੱਧ ਗੁਪਤ ਮਾਇਆ ਤੇ ਹਥਿਆਰ ਦੇ ਕੇ ਬਗ਼ਾਵਤ ਕਰਵਾਉਣਾ ਅਤੇ ਉਹਨਾਂ ਨੂੰ ਖ਼ਤਮ ਕਰਵਾਉਣਾ ਅਮਰੀਕਨ ਵਿਦੇਸੀ ਪਾਲਸੀ ਦਾ ਘਿਰਣਤ ਪਰ ਅਹਿਮ ਅੰਗ ਬਣ ਚੁਕਿਆ ਸੀ। ਐਲਨ ਡੱਲਜ਼ ਦੀਆਂ ਖੂਨੀ ਕਰਤੂਤਾਂ ਤੋਂ ਹੱਦੋਂ ਵੱਧ ਤੰਗ ਆ ਕੇ ਸਮੇਂ ਦੇ ਪਰਧਾਨ ਜਾਹਨਸਨ ਨੇ ਪਰਾਈਵੇਟ ਤੌਰ 'ਤੇ ਟਿੱਪਣੀ ਕੀਤੀ ਸੀ: ਲੱਗਦੈ ਅਮਰੀਕਨ ਸੀ ਆਈ ਏ ਕੈਰੇਬੀਅਨ ਖ਼ਿਤੇ ਅੰਦਰ ਭੂਤਰੇ ਕਾਤਲਾਂ ਵਾਂਗ ਵਿਚਰ ਰਹੀ ਹੈ।

ਹਵਾਲੇ[ਸੋਧੋ]