ਸਮੱਗਰੀ 'ਤੇ ਜਾਓ

ਦੀ ਰੋਡ ਨੌਟ ਟੇਕਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੀ ਰੋਡ ਨੌਟ ਟੇਕਨ

ਪੱਤਝੜੀ ਜੰਗਲ ਵਿੱਚ ਪਾਟ ਗਏ ਦੋ ਰਾਹ,
ਪਰ ਉਫ਼ ਮੈਂ ਕਿਵੇਂ ਚੱਲ ਸਕਦਾ ਦੋਨਾਂ ਤੇ
ਮੁਸਾਫਰ ਸੀ ਇੱਕ, ਬੜੀ ਦੇਰ ਖੜਾ ਰਿਹਾ
ਜਿੰਨਾ ਹੋ ਸਕਿਆ ਓਨੀ ਦੂਰ ਦੇਖਿਆ
ਜਿਥੋਂ ਅੱਗੇ ਇਹ ਰਸਤਾ ਮੁੜ ਗਿਆ;

ਫਿਰ ਮੈਂ ਤੱਕਿਆ ਦੂਜਾ, ਓਨਾ ਜਚਦਾ ਜਿੰਨਾ ਸੋਹਣਾ
ਸ਼ਾਇਦ ਪਹਿਲੇ ਨਾਲੋਂ ਤਕੜਾ ਇਹਦਾ ਦਾਹਵਾ,
ਕਿਉਂਜੋ ਇਹ ਖੱਬਲ ਵਾਲਾ ਅਤੇ ਕਦਮਾਂ ਦੀ ਛੂਹ ਮੰਗਦਾ;
ਭਾਵੇਂ ਇਧਰੋਂ ਲੰਘਣ ਵਾਲੇ ਰਾਹੀਆਂ ਨੂੰ ਵੀ,
ਹੋਇਆ ਸੀ ਓਨਾ ਹੀ ਥਕੇਵਾਂ,

ਤੇ ਓਸ ਸਵੇਰ ਦੋਨੋਂ ਰਾਹ ਸੀ ਪੱਤਿਆਂ ਨਾਲ ਢਕੇ
ਜਿਹਨਾਂ ਨੂੰ ਕਿਸੇ ਕਦਮ ਨੇ ਕਾਲਾ ਨਹੀਂ ਸੀ ਕੀਤਾ.
ਆਹ, ਮੈਂ ਪਹਿਲੇ ਵਾਲਾ ਕਿਸੇ ਹੋਰ ਦਿਨ ਖਾਤਰ ਛੱਡ ਲਿਆ!
ਹਾਲਾਂਕਿ ਮੈਂ ਜਾਣਦਾ ਸੀ ਕਿਵੇਂ ਰਾਹਾਂ ਤੋਂ ਰਾਹ ਬਣਦੇ,
ਮੈਨੂੰ ਸ਼ੰਕਾ ਸੀ ਕਿ ਮੈਂ ਕਦੀ ਪਰਤਾਂਗਾ ਵੀ.

ਬਹੁਤ ਬਹੁਤ ਚਿਰਾਂ ਬਾਅਦ ਭਰ ਕੇ ਇੱਕ ਆਹ
ਦੱਸ ਰਿਹਾ ਹੋਵਾਂਗਾ ਮੈਂ:
ਜੰਗਲ ਚ ਅੱਗੋਂ ਪਾੜ ਗਏ ਸੀ ਦੋ ਰਾਹ, ਤੇ ਮੈਂ —
ਮੈਂ ਪੈ ਫੜ ਲਿਆ ਉਹ ਜਿਧਰ ਗਿਆ ਹੋਵੇਗਾ ਕੋਈ ਟਾਵਾਂ ਟਾਵਾਂ,
ਬੱਸ ਮੇਰੀ ਇਸ ਚੋਣ ਨੇ ਸਭ ਕੁਝ ਬਦਲ ਦਿਤਾ।

ਮਾਉਨਟੇਨ ਇੰਟਰਵਲ ਦਾ ਕਵਰ, ਇਸ ਵਿੱਚ "ਦੀ ਰੋਡ ਨੌਟ ਟੇਕਨ" ਕਵਿਤਾ ਦਿੱਤੀ ਹੋਈ ਹੈ।

"ਦੀ ਰੋਡ ਨੌਟ ਟੇਕਨ" ਰਾਬਰਟ ਫਰੋਸਟ ਵੱਲੋਂ 1916 ਵਿੱਚ ਪ੍ਰਕਾਸ਼ਿਤ ਕੀਤੀ ਗਈ ਕਿਤਾਬ "ਮਾਉਨਟੇਨ ਇੰਟਰਵਲ" ਦੀ ਇੱਕ ਕਵਿਤਾ ਹੈ।

ਇਤਿਹਾਸ

[ਸੋਧੋ]

[1][1] ਫਰੋਸਟ ਨੇ ਆਪਣੇ ਜੀਵਨ ਦੇ 1912 ਤੋਂ 1915 ਤੱਕ ਸਾਲ ਇੰਗਲੈਂਡ ਵਿੱਚ ਏਡਵਾਰਡ ਥੋਮਸ ਨਾਲ ਬਿਤਾਏ। ਥੋਮਸ ਅਤੇ ਫਰੋਸਟ ਬਹੁਤ ਪੱਕੇ ਮਿੱਤਰ ਬਣ ਗਏ। ਜਦੋਂ ਫਰੋਸਟ 1915 ਵਿੱਚ ਹੈਮਸਫੈਰ ਗਏ ਤਾਂ ਉਹਨਾਂ ਨੇ ਪਿਹਲਾਂ ਹੀ ਇਸ ਕਵਿਤਾ ਦੀ ਕਾਪੀ ਥੋਮਸ ਨੂੰ ਭੇਜੀ। ਥੋਮਸ ਦਾ ਦਿਹਾਂਤ ਅਰ੍ਰਾਸ ਦੇ ਯੁੱਧ ਵਿੱਚ ਹੋਈ।

ਹਵਾਲੇ 

[ਸੋਧੋ]
  1. 1.0 1.1

ਬਾਹਰੀ ਜੋੜ 

[ਸੋਧੋ]