ਸਮੱਗਰੀ 'ਤੇ ਜਾਓ

ਦੁਰਗਾ (ਰਾਗ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਦੁਰਗਾ ਬਾਰੇ ਸੰਗੀਤ ਦੇ ਗ੍ਰੰਥ ਚੰਦ੍ਰਿਕਾਸਾਰ ਵਿੱਚ ਲਿਖਿਆ ਹੈ

ਥਾਟ ਬਿਲਾਵਲ ਗ ਨੀ ਵਰਜਿਤ ਔਡਵ ਔਡਵ ਜਾਤਿ

ਧ ਰੇ ਸ੍ਵਰ ਸੰਵਾਦ ਕਰਤ ਜਬ ਗਾਵਤ ਗੁਣੀ ਜਬ ਰਾਤ੍ਰਿ

ਥਾਟ ਬਿਲਾਵਲ
ਜਾਤੀ ਔਡਵ-ਔਡਵ
ਵਰਜਿਤ ਸੁਰ ਗ (ਗੰਧਾਰ ) ਅਤੇ ਨੀ (ਨਿਸ਼ਾਦ)
ਅਰੋਹ ਸ ਰੇ ਮ ਪ ਧ ਸੰ
ਅਵਰੋਹ ਸੰ ਧ ਪ ਮ ਰੇ ਸ ਰੇ ਧ(ਮਂਦਰ) ਸ
ਪਕੜ ਰੇ ਮ ਪ ਧ,ਮ ਰੇ, ਸ ਰੇ,ਧ(ਮਂਦਰ) ਸ
ਅੰਗ ਉਤਰਾਂਗ ਪ੍ਰਧਾਨ
ਠਹਰਾਵ ਦੇ ਸੁਰ ਸ, ਰੇ, ਮ,ਪ- -
ਸਮਾਂ ਰਾਤ ਦਾ ਦੂਜਾ ਪਹਿਰ
ਵਾਦੀ ਮ (ਮਧ੍ਯਮ)
ਸੰਵਾਦੀ ਸ (ਸ਼ਡਜ)

  ਰਾਗ ਦੁਰਗਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਬਹੁਤ ਹੀ ਪ੍ਰਚਲਿਤ ਰਾਗ ਹੈ। ਇਹ ਕਰ੍ਨਾਟਕੀ ਸੰਗੀਤ ਦੇ ਰਾਗ 'ਸ਼ੁੱਧ ਸਵੇਰੀ' ਨਾਲ ਕਾਫੀ ਮਿਲਦਾ ਹੈ।

ਵਿਸ਼ੇਸ਼ਤਾ

[ਸੋਧੋ]
  1. ਗੰਧਾਰ(ਗ) ਅਤੇ ਨਿਸ਼ਾਦ (ਨੀ) ਬਿਲਕੁਲ ਨਹੀ ਲਗਦੇ
  2. ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ।

ਰਾਤ ਦੇ ਸਮੇਂ ਗਾਏ ਜਾਣ ਵਾਲੇ ਰਾਗਾਂ 'ਚੋਂ ਰਾਗ ਦੁਰਗਾ ਬਹੁਤ ਹੀ ਮਧੁਰ ਅਤੇ ਬਹੁਤ ਹੀ ਮਨਮੋਹਕ ਰਾਗ ਹੈ। ਪੁਰਾਣੇ ਗ੍ਰੰਥਾ 'ਚ ਰਾਗ ਦੁਰਗਾ ਨੂੰ ਗਾਉਣ ਦਾ ਸਮਾਂ ਦੁਪੇਹਿਰ ਮੰਨਿਆਂ ਜਾਂਦਾਂ ਸੀ ਸ਼ਾਇਦ ਉਸ ਸਮੇਂ ਇਹਦਾ ਵਾਦੀ ਸੁਰ ਧੈਵਤ (ਧ) ਹੋਵੇਗਾ। ਪਰ ਵਰਤਮਾਨ ਸਮੇਂ 'ਚ ਇਸ ਦਾ ਗਾਉਣ ਦਾ ਸਮਾਂ ਰਾਤ ਦਾ ਮੰਨਿਆ ਜਾਣ ਕਰਕੇ ਇਸਦਾ ਵਾਦੀ ਸੁਰ ਮ (ਮਧ੍ਯਮ) ਹੀ ਸਾਹੀ ਹੈ।

ਦੁਰਗਾ ਨਾਂ ਦੇ ਇਕ ਹੋਰ ਰਾਗ ਦੀ ਪੈਦਾਯਸ਼ 'ਖਮਾਜ' ਥਾਟ ਤੋਂ ਹੁੰਦੀ ਹੈ ਤੇ ਉਸ ਵਿੱਚ ਰੇ(ਰਿਸ਼ਭ) ਤੇ ਪ (ਪੰਚਮ) ਵਰਜਿਤ ਹਨ ਪਰ ਉਸ ਦਾ ਸਰੂਪ ਇਸ ਦੁਰਗਾ ਨਾਲੋਂ ਵਖਰਾ ਹੈ।

ਦੁਰਗਾ ਰਾਗ ਨਾਲ ਮਿਲਦਾ ਜੁਲਦਾ ਇਕ ਰਾਗ 'ਸੋਮ' ਵੀ ਹੈਹੈ ਪਰ ਓਹ ਵਰਤਮਾਨ 'ਚ ਪਪ੍ਰਚਲਨ 'ਚ ਨਹੀ ਹੈ।

ਕਰ੍ਨਾਟਕੀ ਸੰਗੀਤ ਦੇ ਰਾਗ 'ਸੁੱਧ ਸਵੇਰੀ' ਅਤੇ 'ਰਾਗ ਦੁਰਗਾ' ਦੇ ਸੁਰ ਇੱਕੋ ਜਿਹੇ ਹੁੰਦੇ ਹਨ।

ਰਾਗ ਦੁਰਗਾ ਰਾਤ ਦੇ ਸਮੇਂ ਗਾਏ ਜਾਣ ਵਾਲੇ ਰਾਗਾਂ 'ਚ ਬਹੁਤ ਹੀ ਪ੍ਰਚਲਿਤ ਤੇ ਬਹੁਤ ਹੀ ਮਧੁਰ ਰਾਗ ਹੈ। ਰੇ ਮ ਰੇ,ਧ, ਧ ਸ- ਇਹ ਸੁਰ ਸੰਗਤੀ ਰਾਗ ਦੀ ਪੂਰੀ ਪਛਾਣ ਕਰਾਉਂਦੀ ਹੈ। ਸਾਰੇ ਸੁਰ ਸ਼ੁੱਧ ਲਗਣ ਦੇ ਬਾਵਜੂਦ ਵੀ ਇਹ ਰਾਗ ਇਕ ਖਾਸ ਵਾਤਾਵਰਨ ਰਚਦਾ ਹੈ ਤੇ ਅਪਣਾ ਮਧੁਰ ਪ੍ਰਭਾਵ ਛੱਡਦਾ ਹੈ। ਕਰ੍ਨਾਟਕੀ ਸੰਗੀਤ ਦਾ ਰਾਗ ਹੋਣ ਦੇ ਬਾਵਜੂਦ ਵੀ ਇਹ ਉੱਤਰੀ ਭਾਰਤੀ ਸੰਗੀਤ 'ਚ ਵੀ ਬਹੁਤ ਪ੍ਰਚਲਿਤ ਹੋਇਆ ਹੈ। ਸ਼ੁੱਧ ਮਧ੍ਯਮ (ਮ) ਲਗਾਉਣ ਨਾਲ ਇਹ ਰਾਗ ਬਹੁਤ ਖਿੜਦਾ ਹੈ। ਇਸ ਰਾਗ ਦੇ ਅਵਰੋਹ 'ਚ ਪੰਚਮ (ਪ) ਤੇ ਵਿਸ਼੍ਰਾਮ ਨਹੀਂ ਲੈਣਾ ਚਾਹੀਦਾ।

ਇਸ ਰਾਗ ਦਾ ਸੁਭਾ ਨਾ ਤਾਂ ਗੰਭੀਰ ਹੈ ਅਤੇ ਨਾ ਹੀ ਚੰਚਲ। ਇਸ ਵਿੱਚ ਖ਼ਿਆਲ ਤੇ ਤਰਾਨੇ ਗਾਏ ਜਾਂਦੇ ਹਨ।

ਹੇਠ ਲਿਖੀਆਂ ਸੁਰ ਸੰਗਤੀਆਂ ਰਾਗ ਦੁਰਗਾ ਦਾ ਪੂਰਾ ਸਰੂਪ ਦ੍ਰ੍ਸ਼ਾਂਦੀਆਂ ਹਨ।

ਰੇ ਮ ਪ ਧ; ਪ ਧ ਮ ; ਮ ਪ ਧ ਧ ਮ ; ਧ ਮ ਪ ਧ ਸੰ  ; ਧ ਧ ਸੰ ; ਸੰ ਧ ਧ ਮ '; ਮ ਪ ਧ ; ਮ ਰੇ ; ਧ(ਮਂਦਰ) ਸ

ਤੁਲਨਾਤਮਕ ਰਾਗ

[ਸੋਧੋ]

ਮਲਹਾਰ

ਰਾਗ ਦੁਰਗਾ ਅਤੇ ਰਾਗ ਮਲਹਾਰ,(ਜੋ ਇੱਕ ਹੋਰ ਬਹੁਤ ਹੀ ਮਧੁਰ ਰਾਗ ਹੈ),ਦੇ ਸੁਰ ਇੱਕੋ ਜਿਹੇ ਹਨ। ਪਰ ਦੋਵੇਂ ਸੁਣਨ ਵਿੱਚ ਇਕ ਅਲਗ-ਅਲਗ ਪ੍ਰਭਾਵ ਛੱਡਦੇ ਹਨ। ਤਕਨੀਕੀ ਰੂਪ 'ਚ ਦੋਵਾਂ ਰਾਗਾਂ ਨੂੰ ਰੇ (ਰਿਸ਼ਭ) ਦੀ ਵਰਤੋਂ ਕਰ ਕੇ ਅਲਗ ਕੀਤਾ ਜਾਂਦਾ ਹੈ। ਰਾਗ ਦੁਰਗਾ ਨੂੰ ਇਸ ਵਿੱਚ ਲਗਣ ਵਾਲੀ ਸੁਰ ਸੰਗਤੀ ਸ ਰੇ ਧ(ਮੰਦਰ) ਸ ਤੋਂ ਅਸਾਨੀ ਨਾਲ ਪਛਾਣਿਆ ਜਾਂਦਾ ਹੈ।

ਰਾਗ ਦੁਰਗਾ ਵਿੱਚ ਰਚੇ ਗਏ ਹਿੰਦੀ ਫਿਲਮੀ ਗੀਤ

[ਸੋਧੋ]
ਗੀਤ ਸੰਗੀਤਕਾਰ/ਗੀਤਕਾਰ ਗਾਇਕ/ਗਾਇਕਾ ਫਿਲਮ/ਸਾਲ
ਗੀਤ ਗਾਇਆ ਪਥ੍ਹ੍ਰੋੰ ਨੇ ਰਾਮ ਲਾਲ/ਹਸਰਤ ਜੈਪੁਰੀ ਕਿਸ਼ੋਰੀ ਅਮੋਨਕਰ/ਆਸ਼ਾ ਭੋੰਸਲੇ /ਮਹਿੰਦਰ ਕਪੂਰ ਗੀਤ ਗਾਇਆ ਪਥ੍ਹ੍ਰੋੰ ਨੇ/1964
ਚੰਦਾ ਰੇ ਮੋਰੀ ਪੱਤੀਆਂ ਲੇ ਜਾ ਚਾਂਦ ਪ੍ਰਦੇਸੀ/ਪੰਡਿਤ ਮਾਥੁਰ ਮੁਕੇਸ਼/ਲਤਾ ਮੰਗੇਸ਼ਕਰ ਬੰਜਾਰਿਨ/1960
ਬ੍ਰਿੰਦਾਬਨ ਕਾ ਕ੍ਰਿਸ਼ਨ ਕਨ੍ਹਇਆ ਸਬ ਕੀ ਆਂਖੋਂ ਕਾ ਤਾਰਾ ਹੇਮੰਤ ਕੁਮਾਰ /ਰਾਜੇਂਦਰ ਕ੍ਰਿਸ਼ਨ ਮੁਹੰਮਦ ਰਫੀ /ਲਤਾ ਮੰਗੇਸ਼ਕਰ ਮਿਸ ਮੈਰੀ/1957
ਹਮ ਇੰਤਜ਼ਾਰ ਕਰੇੰਗੇ ਰੋਸ਼ਨ/ਸਾਹਿਰ ਲੁਧਿਆਨਾਵੀ ਮੁਹੰਮਦ ਰਫੀ /ਲਤਾ ਮੰਗੇਸ਼ਕਰ ਬਹੁ ਬੇਗ਼ਮ/1967
ਦੁਨਿਯਾ ਰੰਗ ਰੰਗੀਲੀ ਬਾਬਾ ਪੰਕਜ ਮਲਿਕ/ਪੰਡਿਤ ਸੁਦਰਸ਼ਨ ਪੰਡਿਤ ਮਲਿਕ/ਕੇ. ਐਲ. ਸੈਗਲ/ਉਮਾ ਸ਼ਸ਼ੀ ਧਰਤੀ ਮਾਤਾ/1938
ਹਮ ਬੇਵਫਾ ਹਰਗਿਜ਼ ਨਾ ਥੇ ਆਰ. ਡੀ.ਬਰਮਨ/ਆਨੰਦ ਬਕਸ਼ੀ ਕਿਸ਼ੋਰ ਕੁਮਾਰ ਸ਼ਾਲੀਮਾਰ/1978
ਤੁਮ ਨਾ ਜਾਨੇ ਕਿਸ ਜਹਾਂ ਮੇਂ ਖੋ ਗਏ ਏਸ.ਡੀ.ਬਰਮਨ/ਸਾਹਿਰ ਲੁਧਿਆਨਾਵੀ ਲਤਾ ਮੰਗੇਸ਼ਕਰ ਸਜ਼ਾ/1951
ਤੁ ਇਸ ਤਰਹ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈ ਊਸ਼ਾ ਖੰਨਾ/ਨਿਦਾ ਫ਼ਾਜਲੀ ਮੁਹੰਮਦ ਰਫੀ/ਮਨਹਰ ਉਧਾਸ /ਹੇਮ ਲਤਾ ਆਪ ਤੋ ਏਸੇ ਨਾ ਥੇ/1980
ਹੋਗਾ ਤੁਮਸੇ ਪਿਆਰਾ ਕੌਣ ਆਰ. ਡੀ.ਬਰਮਨ/ਮਜਰੂਹ ਸੁਲਤਾਨਪੁਰੀ ਸ਼ੈਲੇਂਦਰ ਸਿੰਘ ਜ਼ਮਾਨੇ ਕੋ ਦਿਖਾਨਾ ਹੈ/1982