ਦੁਰਸੂਚਨਾ
Jump to navigation
Jump to search
ਦੁਰਸੂਚਨਾ, ਮਨਘੜਤ ਜਾਣਕਾਰੀ ਹੁੰਦੀ ਹੈ, ਜੋ ਧੋਖਾ ਦੇਣ ਲਈ ਜਾਣ-ਬੁੱਝ ਕੇ ਫੈਲਾਈ ਜਾਂਦੀ ਹੈ। ਅੰਗਰੇਜ਼ੀ ਸ਼ਬਦ ਡਿਸਇਨਫਰਮੇਸ਼ਨ ਕੇ. ਜੀ. ਬੀ. ਪਰਚਾਰ ਵਿਭਾਗ ਦੇ ਸਿਰਲੇਖ ਤੋਂ ਲਏ ਗਏ ਰੂਸੀ ਸ਼ਬਦ dezinformatsiya ਦਾ ਅਨੁਵਾਦ ਹੈ। ਪੁਸਤਕ ਡਿਸਇਨਫਰਮੇਸ਼ਨ ਵਿੱਚ ਦਰਜ਼ ਹੈ ਕਿ ਜੋਸਫ ਸਟਾਲਿਨ ਨੇ ਇਹ ਸ਼ਬਦ ਜਾਣ ਬੁਝ ਕੇ ਫਰਾਂਸੀਸੀ ਲਹਿਜੇ ਦਾ ਘੜਿਆ ਸੀ, ਤਾਂ ਜੋ ਇਸ ਦੇ ਪੱਛਮੀ ਮੂਲ ਦਾ ਹੋਣ ਦਾ ਝੂਠਾ ਦਾਅਵਾ ਕੀਤਾ ਜਾ ਸਕੇ।