ਦੇਜਾ ਵੂ
ਦਿੱਖ
ਦੇਜਾ ਵੂ (/ˌdeɪʒɑː ˈvuː/) ਫ਼ਰਾਂਸੀਸੀ ਵਾਕੰਸ਼ ਹੈ, ਜਿਸਦਾ ਸ਼ਾਬਦਿਕ ਅਰਥ "ਪਹਿਲਾਂ ਹੀ ਦੇਖਿਆ" ਹੈ। ਇਹ ਅਜਿਹੀ ਮਨੋ-ਦਸ਼ਾ ਜਾਂ ਅਜਿਹੇ ਪਲਾਂ ਨੂੰ ਕਿਹਾ ਜਾਂਦਾ ਹੈ ਕਿ ਜਿਸ ਵਿੱਚ ਕੋਈ ਵਿਅਕਤੀ, ਇੱਕ ਬਿਲਕੁਲ ਅਜਨਬੀ ਅਤੇ ਪਹਿਲੀ ਵਾਰ ਵੇਖੀ ਜਾਣ ਵਾਲੀ ਚੀਜ਼ ਜਾਂ ਵਰਤਾਰੇ ਬਾਰੇ ਵਿੱਚ ਇਹ ਗੁਮਾਨ ਜਾਂ ਖਿਆਲ ਰੱਖਦਾ ਹੋਵੇ ਕਿ ਇਸ ਚੀਜ਼ ਜਾਂ ਵਰਤਾਰੇ ਨੂੰ ਉਹ ਪਹਿਲਾਂ ਵੀ ਵੇਖ ਚੁੱਕਾ ਹੈ। ਯਾਨੀ ਇਸਨੂੰ ਇੱਕ ਅਜਿਹਾ ਵਹਿਮ ਕਿਹਾ ਜਾ ਸਕਦਾ ਹੈ ਕਿ ਜਿਸ ਵਿੱਚ ਇੱਕ ਨਵਾਂ ਵਰਤਾਰਾ, ਪੁਰਾਣੇ ਜਾਂ ਅਤੀਤ ਤੋਂ ਜਾਣੇ-ਪਛਾਣੇ ਹੋਣ ਦਾ ਅਹਿਸਾਸ ਕਰਵਾ ਰਿਹਾ ਹੋਵੇ।[1]
ਹਵਾਲੇ
[ਸੋਧੋ]- ↑ Titchener, E. B. (1928). A textbook of psychology. New York: Macmillan