ਸਮੱਗਰੀ 'ਤੇ ਜਾਓ

ਦੇਵਿੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੇਵਿੰਦਰ ਪੰਜਾਬੀ ਨਾਟਕ ਦੀ ਪਰੰਪਰਾ ਵਿੱਚੋਂ ਦੂਜੀ ਪੀੜ੍ਹੀਆਂ ਦਾ ਨਾਟਕਕਾਰ ਸੀ। ਇਸਨੂੰ ਰੇਡਿਓ ਨਾਟਕਕਾਰ ਗਰਦਾਨ ਕੇ ਪੰਜਾਬੀ ਸਾਹਿਤ ਜਗਤ ਵਿੱਚ ਗਸ਼ੀਏ ਤੇ ਰੱਖਿਆ ਗਿਆ।

ਦੇਵਿੰਦਰ ਦਾ ਜਨਮ 13 ਜਨਵਰੀ 1926 ਨੂੰ ਸ੍ਰੀਮਤੀ ਹਰਬੰਸ ਕੌਰ ਅਤੇ ਪਿਤਾ ਸ੍ਰ.ਹਰਦਿਆਲ ਸਿੰਘ ਸਿੰਘ ਸਿੱਖ ਦੇ ਘਰ ਲਾਹੌਰ ਵਿਖੇ ਹੋਇਆ ਜੋ ਅੱਜ ਕੱਲ ਪਾਕਿਸਤਾਨ ਵਿੱਚ ਸਥਿਤ ਹੈ। ਦੇਵਿੰਦਰ ਦਾ ਬਚਪਨ ਲਾਹੌਰ ਵਿੱਚ ਬੀਤਿਆ। ਉਸ ਵਿੱਚ ਛੋਟੇ ਮੋਟੇ ਫੀਚਰ ਰੇਡਿਓ ਨਾਟਕ ਤੇ ਕਹਾਣੀਆਂ ਲਿਖਣ ਦੀ ਵੀ ਕਾਬਲੀਅਤ ਸੀ। ਦੇਵਿੰਦਰ ਦੀ ਮ੍ਰਿਤੂ 26 ਅਗਸਤ 2004 ਨੂੰ ਹੋਈ।[1] ਦੇਵਿੰਦਰ ਦੀ ਨਾਟਕਕਾਰੀ ਦਾ ਸਫ਼ਰ ਨਵਾਂ ਮਾਸਟਰ ਤੋਂ ਸ਼ੁਰੂ ਹੁੰਦਾ ਹੈ। ਉਸਦੇ ਨਾਟਕ ਰੇਡਿਓ ਵਾਲੇ ਹੋਣ ਦੇ ਬਾਵਜੂਦ ਰੰਗਮੰਚ ਅਨੁਕੂਲਤਾ ਪ੍ਰਾਪਤ ਕਰਦੇ ਹਨ।

ਕਹਾਣੀ ਸੰਗ੍ਰਹਿ

[ਸੋਧੋ]
  • ਦੋ ਕਿਨਾਰੇ (1951,1954,1957)
  • ਗੀਤ ਤੇ ਪੱਥਰ
  • ਸਾਂਵਲੀ ਸਹਿਜਾਦੀ
  • ਇੱਕ ਪਲ ਦਾ ਮਸੀਹਾ
  • ਚਾਨਣ ਦੇ ਘੇਰੇ
  • ਤਿੰਨ ਰਾਤਾਂ
  • ਕੋਲਾਜ ਤੇ ਹੋਰ ਕਹਾਣੀਆਂ
  • ਦੇਵਿੰਦਰ ਦੀਆਂ ਕਹਾਣੀਆਂ
  • ਯਾਤਰਾ ਤੇ ਹੋਰ ਕਹਾਣੀਆਂ।

ਨਾਵਲ

[ਸੋਧੋ]
  • ਜਿੱਥੇ ਖੁਸ਼ਬੋ
  • ਸੁਨਹਿਰੀ ਰਾਜ ਕੁਮਾਰੀ
  • ਥਕਾਵਟ ਚੰਦਰਮਾ
  • ਮਿਨੀ ਨਾਵਲ
  • ਚੰਨ ਦੇ ਮੱਥੇ ਦੇ ਦਾਗ
  • ਸ਼ਾਇਰਨਾ

ਇਸ ਤੋਂ ਇਲਾਵਾ ਦੇਵਿੰਦਰ ਦੀ ਮੁਲਾਕਾਤ ਦੀ ਪੁਸਤਕ ਕਲਮ ਦਾ ਭੇਤ (ਅੰਮ੍ਰਿਤਾ ਪ੍ਰੀਤਮ ਦੀ ਜੀਵਨੀ) ਵੀ ਮਹੱਤਵਪੂਰਨ ਹੈ। ਦਿੱਲੀ ਵਿੱਚ ਕਾਫੀ ਸਮਾੰ ਕਰਨ ਤੋਂ ਬਾਅਦ ਅਖੀਰ ਜੁਲਾਈ 1958 ਨੂੰ ਦੇਵਿੰਦਰ ਨੇ ਦਿੱਲੀ ਛੱਡ ਦਿੱਤੀ ਅਤੇ ਜਲੰਧਰ ਵੱਲ ਨੂੰ ਮੂੰਹ ਮੋੜ ਲਿਆ। ਦੇਵਿੰਦਰ ਨੇ ਸਿਰਫ਼ ਪੰਜਾਬੀ ਨਾਟ ਜਗਤ ਨੂੰ ਹੀ ਆਪਣੀਆਂ ਰਚਨਾਵਾਂ ਨਹੀਂ ਦਿੱਤੀਆਂ ਸਗੋਂ ਸੂਫੀਆਂ ਦੀ ਜੀਵਨ ਜਾਂਚ ਬਾਰੇ ਵੀ ਲਿਖਿਆ।[2] ਜਿਹਨਾਂ ਵਿੱਚ ਉਹਨਾਂ ਦਾ ਸਭ ਤੋਂ ਪਹਿਲਾਂ ਸੂਫੀ ਨਾਟਕ ਰੱਤੇ ਇਸ਼ਕ ਖੁਦਾ ਦਾ ਹੈ। ਇਸ ਤ੍ਰਰਾਂ ਸੁਲਤਾਨ ਬਾਹੂ ਬਾਰੇ ਅਵਫ ਅੱਲਾ ਚੰਬੇ ਦੀ ਬੂਟੀ, ਬੁੱਲੇ ਸ਼ਾਹ ਬਾਰੇ ਤੇਰੇ ਇਸ਼ਕ ਨਚਾਇਆ, ਸ਼ਾਹ ਹੁਸੈਨ ਬਾਰੇ ਮੇਰੇ ਹਾਲ ਦਾ ਮਹਿਰਮ ਤੂੰ ਲਿਖ ਕੇ ਸਾਡੇ ਮੱਧਕਾਲੀ ਸਾਹਿਤ ਨੂੰ ਆਧੁਨਿਕ ਸਾਹਿਤ ਨਾਲ ਜੋੜਿਆ। ਇਸ ਤੇ ਆਧਾਰਿਤ ਉਸਦੇ ਚਾਰ ਨਾਟਕ ਹਨ।

ਨਾਟਕ

[ਸੋਧੋ]
  • ਰੁੱਖ ਚੰਨਣ ਦਾ
  • ਢੱਕਰ ਚੰਨਣ ਵਾਲਾ
  • ਅੰਤਿਮ ਉਪਦੇਸ਼
  • ਦਰਦ ਨਾ ਜਾਣੇ ਕੋਏ।

ਗੁਲਵੰਤ ਫਾਗਾ ਅਨੁਸਾਰ ʻʻਦੇਵਿੰਦਰ ਦੇ ਅਮੀਰ ਤਜ਼ਰਬਿਆਂ ਦਾ ਪ੍ਰਤੀਕਰਮ ਹਨ।ʼʼ[3]

ਲੋਚਨ ਬਖ਼ਸ਼ੀ ; ʻʻਦੇਵਿੰਦਰ ਮਨੋਵਿਗਿਆਨ ਦਾ ਮਹਿਰ ਪ੍ਰਤੀਤ ਹੁੰਦਾ ਹੈ।ʼʼ ਇਸ ਤਰ੍ਹਾਂ ਦੇਵਿੰਦਰ ਦੂਜੀ ਪੀੜ੍ਹੀ ਦਾ ਨਾਟਕਾਰੀ ਦਾ ਪ੍ਰਮੁੱਖ ਹਸਤਾਖਰ ਹੈ।

ਟਿੱਪਣੀਆਂ ਅਤੇ ਹਵਾਲੇ

[ਸੋਧੋ]
  1. ਸਤੀਸ਼ ਕੁਮਾਰ ਵਰਮਾ, ਪੰਜਾਬੀ ਨਾਟਕ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ 2005. ਪੰਨਾ ਨੰ. 8
  2. ਰਤਨ ਸਿੰਘ ਜੱਗੀ, ਸਾਹਿਤ ਦੇ ਰੂਪ, ਪੰਜਾਬੀ ਯੂਨੀਵਰਸਿਟੀ ਪਟਿਆਲਾ. 1991 ਪੰਨਾ 70.
  3. ਦੇਵਿੰਦਰ, ਦੇਵਿੰਦਰ ਦੇ ਚੋਣਵੇਂ ਨਾਟਕ, ਬਿਸ਼ਨ ਚੰਦ ਐਂਡ ਸਨਜ਼, ਦਿੱਲ 1992, ਟਾਈਟਲ ਪੰਨਾ 477