ਦੇਵੀ ਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੇਵੀ ਰਤੀ, ਜਿਸ ਨੂੰ ਸੰਗ ਹਯਾਂਗ ਰਤੀ ਜਾਂ ਸੰਗ ਹਯਾਂਗ ਸੇਮਾਰਾ ਰਤੀ ਕਿਹਾ ਜਾਂਦਾ ਹੈ, ਇੱਕ ਹਿੰਦੂ ਚੰਦਰ ਦੇਵੀ ਦੀ ਨਿਆਈ ਹੈ ਜੋ ਜਾਵਾ ਅਤੇ ਬਾਲੀ 'ਚ ਪੂਜਿਆ ਜਾਂਦਾ ਹੈ। ਉਸ ਨੂੰ ਉਸ ਦੀ ਸੁੰਦਰਤਾ ਅਤੇ ਸੁਹਜ ਲਈ ਜਾਣਿਆ ਜਾਂਦਾ ਹੈ, ਉਵੇਂ ਹੀ ਉਸ ਨੂੰ ਸੁੰਦਰਤਾ ਦੀ ਦੇਵੀ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਦੀ ਮਿੱਥ ਨੂੰ ਚੰਦ ਗ੍ਰਹਿਣ ਨਾਲ ਜੋੜਿਆ ਜਾਂਦਾ ਹੈ।

ਚੰਦਰ ਗ੍ਰਹਿਣ[ਸੋਧੋ]

ਦੇਵੀ ਰਤੀ ਦੁਆਰਾ ਉਸ ਨੂੰ ਅਸਵੀਕਾਰ ਕਰਨ ਦੇ ਕਾਰਨ, ਕਾਲਾ ਰਾਊ ਵਿਸ਼ਾਲ ਨੇ ਵਿਸ਼ਨੂੰ-ਲੋਕ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਜਦੋਂ ਕਾਲਾ ਰਾਉ ਕੁਵੇਰਾ ਦੇ ਰੂਪ ਵਿੱਚ ਸਵਰਗ 'ਚ ਪਹੁੰਚ ਗਿਆ, ਜੋ ਪ੍ਰਮੁੱਖ ਰਾਖਸ਼ ਸੀ ਜੋ ਦੇਵਤਿਆਂ ਦੀ ਸੇਵਾ ਕਰਦਾ ਸੀ, ਰਤੀ ਨੇ ਵਿਸ਼ਨੂੰ ਨੂੰ ਚੇਤਾਵਨੀ ਦਿੱਤੀ ਕਿ ਕੁਵੇਰਾ ਅਸਲ ਵਿੱਚ ਕਾਲਾ ਰਾਉ ਸੀ। ਵਿਸ਼ਨੂੰ ਨੇ ਇਹ ਬਿਨਾ ਜਾਣੇ ਕਾਲਾ ਰਾਉ ਦਾ ਸਿਰ ਕਲਮ ਕੀਤਾ ਕਿ ਉਸ ਨੇ ਤਿਰਤਾ ਅਮੇਰਤਾ, ਦੇਵਤਿਆਂ ਦਾ ਪੀਣ ਪਦਾਰਥ (ਅੰਮ੍ਰਿਤ) ਲਿਆ ਸੀ ਜੋ ਉਸ ਨੂੰ ਅਮਰ ਬਣਾ ਸਕਦਾ ਸੀ।

ਸਿਰਫ਼ ਉਸ ਦੇ ਗਲੇ ਨੂੰ ਤਿਰਤਾ ਅਮੇਰਤਾ ਨੂੰ ਛੂਹਣ ਕਾਰਨ, ਕਾਲਾ ਰਾਉ ਉਸ ਦੇ ਲਟਕਦੇ ਸਿਰ ਨਾਲ ਬਚ ਗਿਆ। ਜਦੋਂ ਚੰਦਰਮਾ ਆਇਆ, ਤਾਂ ਕਾਲਾ ਰਾਉ ਦੇਵੀ ਦਾ ਪਿੱਛਾ ਕਰ ਰਿਹਾ ਸੀ, ਅਤੇ ਦੇਵੀ ਰਤੀ ਨੂੰ ਪੂਰੀ ਤਰ੍ਹਾਂ ਨਿਗਲ ਲੈਂਦਾ। ਪਰ ਕਿਉਂਕਿ ਉਸ ਦਾ ਸਰੀਰ ਉਸ ਕੋਲ ਨਹੀਂ ਸੀ, ਦੇਵੀ ਰਤੀ ਜਲਦੀ ਹੀ ਉਸ ਦੇ ਗਲੇ ਵਿਚੋਂ ਬਾਹਰ ਆਉਣ ਵਿੱਚ ਸਫ਼ਲ ਰਹੀ। ਬਾਲੀ ਅਤੇ ਜਾਵਾ ਵਿੱਚ, ਇਹ ਕਹਾਣੀ ਚੰਦਰ ਗ੍ਰਹਿਣ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

ਸਮਾਰੋਹ[ਸੋਧੋ]

ਬਾਲੀ ਵਿੱਚ, ਹਰੇਕ ਪੂਰਨਿਮਾ ਜਾਂ ਪੂਰੇ ਚੰਨ ਵਾਲੇ ਦਿਨ ਨੂੰ ਇੱਕ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ, ਚੰਨ ਦੀ ਖੁਬਸੂਰਤੀ ਲਈ ਜਸ਼ਨ ਮਨਾਇਆ ਜਾਂਦਾ ਹੈ। ਇਸ ਸਮਾਰੋਹ ਵਿੱਚ ਇੱਕ ਹੋਰ ਚੰਦਰ ਦੇਵਤਾ, ਚੰਦ੍ਰ, ਨੂੰ ਵੀ ਸਮਰਪਿਤ ਕੀਤਾ ਜਾਂਦਾ ਹੈ।

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]