ਦੇਵੀ (1960 ਫ਼ਿਲਮ)
ਦੇਵੀ | |
---|---|
ਨਿਰਦੇਸ਼ਕ | ਸਤਿਆਜੀਤ ਰਾਏ |
ਲੇਖਕ | ਸਤਿਆਜੀਤ ਰਾਏ |
ਸਿਤਾਰੇ | ਛਵੀ ਬਿਸਵਾਸ, ਸੌਮਿਤਰ ਚਟਰਜੀ, ਪੁਰਦੇਂਦੁ ਮੁਖਰਜੀ, ਸ਼ਰਮੀਲਾ ਟੈਗੋਰ, ਅਰਪਨਾ ਚੌਧਰੀ, ਅਨਿਲ ਚਟਰਜੀ, ਕਰੁਣਾ ਬਨਰਜੀ, ਕਾਲੀ ਸਰਕਾਰ, ਮਾਹੰਮਦ, ਖਾਗੇਸ਼ ਚੱਕਰਵਰਤੀ, ਨਾਗੇਂਦਰ, ਸ਼ਾਂਤਾ ਦੇਵੀ |
ਰਿਲੀਜ਼ ਮਿਤੀ |
|
ਮਿਆਦ | 93 ਮਿੰਟ |
ਦੇਸ਼ | ਭਾਰਤ |
ਭਾਸ਼ਾ | ਬੰਗਾਲੀ |
ਦੇਵੀ 1960 ਵਿੱਚ ਬਣੀ ਬੰਗਾਲੀ ਫ਼ਿਲਮ ਹੈ। ਸਤਿਆਜੀਤ ਰੇਅ ਦੀ ਇਹ ਫ਼ਿਲਮ ਪ੍ਰਭਾਤ ਕੁਮਾਰ ਮੁਖੋਪਾਧਿਆਏ ਦੀ ਨਿੱਕੀ ਕਹਾਣੀ `ਤੇ ਆਧਾਰਿਤ ਹੈ। ਫਿਲਮ ਵਿੱਚ ਰੇਅ ਨੇ ਭਾਰਤੀ ਸਮਾਜ ਵਿੱਚ ਫੈਲੇ ਵਹਿਮਾਂ ਭਰਮਾਂ ਦਾ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ। ਇਸ ਵਿੱਚ ਸੁਮਿਤਰਾ ਚੈਟਰਜੀ ਅਤੇ ਸ਼ਰਮੀਲਾ ਟੈਗੋਰ ਨੇ ਕੰਮ ਕੀਤਾ ਹੈ। ਫਿਲਮ ਅਤੇ ਥੀਏਟਰ ਅਦਾਕਾਰ ਉਤਪਲ ਦੱਤ ਅਨੁਸਾਰ, “ਭਾਰਤੀ ਸੰਦਰਭ ਵਿੱਚ ਦੇਵੀ ਇਕ ਇਨਕਲਾਬੀ ਫਿਲਮ ਹੈ। ਇਹ ਧਰਮ ਦੀ ਉਸ ਤਰ੍ਹਾਂ ਦੀ ਸਮਝ ਨੂੰ ਚੁਣੌਤੀ ਦਿੰਦੀ ਹੈ, ਜਿਸ ਤਰ੍ਹਾਂ ਦੀ ਸਮਝ ਭਾਰਤੀ ਪੇਂਡੂ ਇਲਾਕਿਆਂ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਉਸ ਕਾਲੇ ਜਾਦੂ ਉੱਤੇ ਸਿੱਧਾ ਹਮਲਾ ਹੈ, ਜਿਸ ਨੂੰ ਇਸ ਦੇਸ਼ ਵਿੱਚ ਈਸ਼ਵਰਤਾ ਸਮਝਿਆ ਜਾਂਦਾ ਹੈ। ਜੇ ਭਾਰਤੀ ਟੈਲੀਵਿਜ਼ਨ ‘ਤੇ ਗੰਵਾਰ ਢੰਗ ਨਾਲ ਬਣਾਈ ਰਮਾਇਣ ਅਤੇ ਮਹਾਂਭਾਰਤ ਦਿਖਾਉਣ ਦੀ ਥਾਂ ਦੇਵੀ ਨੂੰ ਵਾਰ ਵਾਰ ਦਿਖਾਇਆ ਜਾਂਦਾ ਤਾਂ ਹੋ ਸਕਦਾ ਹੈ ਕਿ ਸਾਨੂੰ ਅੱਜ ਅਯੁਧਿਆ ਵਿੱਚ ਬਾਨਰ ਸੈਨਾ ਦੀਆਂ ਹਿੰਸਕ ਉਪੱਦਰਤਾਵਾਂ ਬਾਰੇ ਗੱਲਬਾਤ ਕਰਨ ਦੀ ਲੋੜ ਨਾ ਪੈਂਦੀ।" [1][2]
ਮੁੱਖ ਕਲਾਕਾਰ
[ਸੋਧੋ]- ਛਵੀ ਬਿਸਵਾਸ
- ਸੌਮਿਤਰ ਚਟਰਜੀ
- ਪੁਰਦੇਂਦੁ ਮੁਖਰਜੀ
- ਸ਼ਰਮਿਲਾ ਟੈਗੋਰ
- ਅਰਪਣ ਚੌਧਰੀ
- ਅਨਿਲ ਚਟਰਜੀ
- ਕਰੁਣਾ ਬਨਰਜੀ
- ਕਾਲੀ ਸਰਕਾਰ
- ਮਾਹੰਮਦ ਇਸਰਾਇਲ
- ਖਾਗੇਸ਼ ਚੱਕਰਵਰਤੀ
- ਨਾਗੇਂਦਰ
- ਸ਼ਾਂਤਾ ਦੇਵੀ
ਹਵਾਲੇ
[ਸੋਧੋ]- ↑ sukhwanthundal (2017-05-19). "ਸਤਿਆਜੀਤ ਰੇਅ ਦਾ ਸਿਨੇਮਾ". ਸੁਖਵੰਤ ਹੁੰਦਲ - Sukhwant Hundal (in ਅੰਗਰੇਜ਼ੀ). Retrieved 2024-05-04.
- ↑ Dutt, Utpal (1994). Toward A Heroic Cinema. Calcutta: M.C. Sarkar & Sons Private Ltd.