ਸਮੱਗਰੀ 'ਤੇ ਜਾਓ

ਦੇਵ ਖੁੱਡੀ ਕਲਾਂ ਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੇਵ ਖੁੱਡੀ ਕਲਾਂ ਵਾਲਾ
ਜਾਣਕਾਰੀ
ਜਨਮ ਦਾ ਨਾਮਹਰਦੇਵ ਸਿੰਘ
ਉਰਫ਼ਦੇਵ ਖੁੱਡੀ ਕਲਾਂ ਵਾਲਾ,ਹਰਦੇਵ ਸਿੰਘ ਗਿਆਨੀ
ਜਨਮ(1950-05-20)20 ਮਈ 1950
ਖੁੱਡੀ ਕਲਾਂ ਪਿੰਡ, ਸੰਗਰੂਰ ਜਿਲ੍ਹਾ(ਹੁਣ ਬਰਨਾਲਾ ਜਿਲ੍ਹਾ, ਪੰਜਾਬ, ਭਾਰਤ[1]
ਵੰਨਗੀ(ਆਂ)ਧਾਰਮਿਕ ਗੀਤ, ਦੁਗਾਣੇ
ਕਿੱਤਾਗੀਤਕਾਰ, ਅਧਿਆਪਕ
ਸਾਲ ਸਰਗਰਮ1976–present

ਦੇਵ ਖੁੱਡੀ ਕਲਾਂ ਵਾਲਾ ਪੰਜਾਬੀ ਗੀਤਕਾਰ ਹੈ I ਜਿਸਨੇ ਧਾਰਮਿਕ ਗੀਤ ਅਤੇ ਦੋਗਾਣੇ ਰਚੇ ਹਨ l

ਜੀਵਨੀ

[ਸੋਧੋ]

ਦੇਵ ਦਾ ਜਨਮ 20 ਮਈ 1950 ਨੂੰ ਜੈਮਲ ਸਿੰਘ ਦੇ ਘਰ ਹੋਇਆ l ਉਹਨਾ ਦੀ ਮਾਤਾ ਦਾ ਨਾਂਅ ਗੁਲਾਬ ਕੌਰ ਸੀ l ਦੇਵ ਨੂੰ ਬਚਪਨ ਤੋਂ ਹੀ ਸਹਿਤ, ਲੇਖਨ ਅਤੇ ਗਾਉਣ ਦਾ ਸ਼ੌਕ ਸੀ, ਪਰ ਇੰਨਾ ਵਿੱਚੋਂ ਦੇਵ ਨੇ ਗੀਤਕਾਰੀ[2] ਨੂੰ ਪ੍ਰਮੁਖਤਾ ਦਿੱਤੀ ਗੀਤਕਾਰੀ ਦੇ ਨਾਲ - ਨਾਲ ਸਿੱਖਿਆ ਦੇ ਖੇਤਰ ਵਿੱਚ ਅਧਿਆਪਨ ਸੇਵਾ ਵੀ ਕੀਤੀ l

ਰਚਨਾਵਾ

[ਸੋਧੋ]

ਦੇਵ ਖੁੱਡੀ ਕਲਾਂ ਵਾਲਾ ਦੇ ਲਿਖੇ ਬਹੁਤੇ ਗੀਤਾਂ ਨੂੰ ਗਾਇਕ ਕਰਮਜੀਤ ਧੂਰੀ ਤੇ ਉਸ ਦੇ ਪੁੱਤਰ ਮਿੰਟੂ ਧੂਰੀ ਨੇ ਗਾਇਆ ਹੈ। ‘ਜੇ ਤੂੰ ਬਣਨਾ ਸਿੰਘ ਗੁਰੂ ਦਾ ਪੰਜੇ ਕੱਕੇ ਧਾਰ’, ‘ਗੁਰੂ ਨੂੰ ਜਗਾਵੇ ਕਾਜੀ ਹਾਕ ਮਾਰ ਕੇ’, ‘ਤੋਰਦੇ ਦੇ ਕੇ ਅੰਮੀਏ ਆਖਰੀ ਪਿਆਰ ਨੂੰ’ ਤੇ ‘ਸਿੰਘਾਂ ਦਾ ਬੇਦਾਵਾ’ ਧਾਰਮਿਕ ਗੀਤਾਂ ਨੂੰ ਕਰਮਜੀਤ ਧੂਰੀ ਨੇ ਐਨੀ ਸ਼ਿੱਦਤ ਨਾਲ ਗਾਇਆ ਕਿ ਇਹ ਗੀਤ ਅੱਜ ਵੀ ਸਪੀਕਰਾਂ ਉੱਪਰ ਵੱਜਦੇ ਹਨ। ਇਸ ਤੋਂ ਇਲਾਵਾ ਸਵਰਨ ਲਤਾ, ਮੋਹਣੀ ਨਰੂਲਾ, ਜੋਗਿੰਦਰ ਸਾਜਨ, ਰੂਪ ਲਾਲ ਧੀਰ, ਬਲਜਿੰਦਰ ਗਰਚਾ, ਮੱਖਣ ਪੱਖੋ ਕਲਾਂ, ਹਰਜੀਤ ਜੱਸੀ, ਰਾਣੀ ਅਰਮਾਨ, ਜਸਪਾਲ ਛੋਕਰ ਤੇ ਕਈ ਹੋਰ ਕਲਾਕਾਰਾਂ ਨੇ ਵੀ ਦੇਵ ਦੇ ਲਿਖੇ ਗੀਤਾਂ ਨੂੰ ਰਿਕਾਰਡ ਕਰਵਾਇਆ ਹੈ। ਦੇਵ ਦੇ ਲਿਖੇ ਚਰਚਿਤ ਗੀਤ ਹਨ, ‘ਕੋਠੇ ’ਤੇ ਸਪੀਕਰ ਲਾਈ ਰੱਖਣਾ’, ‘ਹੁਣ ਨੂੰ ਤਾਂ ਥਾਣੇਦਾਰ ਲੱਗ ਜਾਂਦੇ’, ‘ਰੋਂਦੀ ਦਾ ਰੁਮਾਲ ਭਿੱਜ ਗਿਆ’, ‘ਆਹ ਲੈ ਸਾਡੀ ਲੈਜਾ ਛੱਤਰੀ’, ‘ਲੱਗ ਜੇ ਨਾ ਧੁੱਪ ਕਿਤੇ’, ‘ਬਠਿੰਡੇ ਵਾਲੀ ਰੇਲ ਵਾਂਗੂ’, ‘ਮੰਗਾਂ ਰੱਬ ਤੋਂ ਹਮੇਸ਼ਾ ਸੱਜਣਾਂ ਦੀ ਖੈਰ’, ‘ਛੇੜ ਕੇ ਭਰਿੰਡ ਰੰਗੀਆਂ’ ਆਦਿ।

ਗਾਇਕ ਮੱਖਣ ਪੱਖੋਂ ਕਲਾਂ[3] ਨੇ ਦੇਵ ਦੇ ਲਿਖੇ ਤਿੰਨ ਗੀਤ ਰਿਕਾਰਡ ਕਰਵਾਏ ਹਨ, ਜਿਨ੍ਹਾਂ ਵਿੱਚ ‘ਪੱਗ’, ‘ਚੁੰਨੀ’ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨਾਲ ਸਬੰਧਿਤ ਇੱਕ ਧਾਰਮਿਕ ਗੀਤ ਸ਼ਾਮਲ ਹੈ। ਉਸ ਦੇ ਇੱਕ ਗੀਤ ‘ਲੱਗ ਜੇ ਨਾ ਧੁੱਪ ਕਿਤੇ’ ਨੂੰ ਗਾਇਕਾ ਬਲਜਿੰਦਰ ਗਰਚਾ ਨੇ ਦੂਰਦਰਸ਼ਨ ਉੱਪਰ ਗਾਇਆ ਹੈ। ਉਹ ਆਪ ਵੀ ਗਾਉਣ ਦਾ ਸ਼ੌਕ ਰੱਖਦਾ ਹੈ। ਉਸ ਨੇ ਤਿੰਨ ਸਿੰਗਲ ਟਰੈਕ ‘ਬੇਗਮਪੁਰਾ’, ‘ਰਵਿਦਾਸ ਗੁਰੂ ਜੀ’ ਤੇ ‘ਸਾਡਾ ਪਿੰਡ ਸ਼ੌਕੀਨਾਂ ਦਾ[4]’ ਰਿਕਾਰਡ ਕਰਵਾਏ ਹਨ। ਇਸ ਤੋਂ ਇਲਾਵਾ ਦੇਵ ਦੀ ਕਲਮ ਨੇ ਭਰੂਣ ਹੱਤਿਆ, ਦਾਜ, ਨਸ਼ੇ, ਭ੍ਰਿਸ਼ਟਾਚਾਰ, ਪਾਖੰਡੀ ਸਾਧਾਂ ਤੇ ਅਨਪੜ੍ਹਤਾ ਬਾਰੇ ਅਨੇਕਾਂ ਗੀਤ ਲਿਖੇ ਹਨ। ਲੱਚਰ ਸਾਹਿਤ ਲਿਖਣ ਵਾਲੇ ਲੋਕਾਂ ਬਾਰੇ ਉਸ ਦੀ ਕਲਮ ਲਿਖਦੀ ਹੈ ‘ਲਿਖੋ ਇਹੋ ਜਿਹੇ ਗੀਤ ਕਲਮਾਂ ਵਾਲਿਓ, ਜਿਹੜੇ ਹੋਣ ਨਾ ਪਲੀਤ ਕਲਮਾਂ ਵਾਲਿਓ’, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਬਾਰੇ ‘ਜ਼ਿੰਦਗੀ ਰਹਿਣ ਬਖ਼ਸ਼ਦੇ ਸਦਾ ਮਨੁੱਖਾਂ ਨੂੰ, ਰਲ ਮਿਲ ਕੇ ਇਸ ਧਰਤੀ ਉੱਤੇ ਲਾਉਂਦੇ ਰਹੀਏ ਰੁੱਖਾਂ ਨੂੰ’ ਲਿਖਿਆ। ਕਿਰਤੀ ਵਰਗ ਦੀ ਹੱਡ ਭੰਨਵੀਂ ਮਿਹਨਤ ਲਈ ਦੇਵ ਲਿਖਦਾ ਹੈ ‘ਨਮਸਕਾਰ ਮਜ਼ਦੂਰਾ, ਤੈਨੂੰ ਨਮਸਕਾਰ ਲੱਖ ਵਾਰ।’ ਕੌਮੀ ਝੰਡੇ ਬਾਰੇ ਉਹ ਲਿਖਦਾ ਹੈ, ‘ਕੌਮੀ ਝੰਡਾ ਤਿੰਨ ਰੰਗਾਂ ਸਾਡਾ ਕਿੰਨਾ ਏ ਮਹਾਨ, ਇਹੇ ਸਾਡੀ ਜ਼ਿੰਦ-ਜਾਨ, ਇਹੇ ਸਾਡੀ ਆਨ-ਸ਼ਾਨ।’ ਪ੍ਰਦੇਸਾਂ ਬਦਲੇ ਪੰਜਾਬ ਨੂੰ ਪਿਆਰਦੀ ਦੇਵ ਦੀ ਕਲਮ ਲਿਖਦੀ ਹੈ ‘ਕਿਤੇ ਪੰਜਾਬ ਨਾਲ ਦੀ ਨਾ ਸਰਦਾਰੀ।’ ਉਸ ਨੂੰ ਸਭ ਤੋਂ ਵੱਡਾ ਮਾਣ ਇਹ ਹੈ ਕਿ ਉਸ ਨੇ ਗੀਤ ਰਿਕਾਰਡ ਕਰਵਾਉਣ ਲਈ ਗਾਇਕਾਂ ਦੇ ਦਫ਼ਤਰਾਂ ਦੇ ਗੇੜੇ ਨਹੀਂ ਮਾਰੇ। ਉਸ ਦੀਆਂ ਚਾਰ ਪੁਸਤਕਾਂ ‘ਪੰਥ ਦਾ ਸਰਦਾਰ’,‘ਕੋਠੇ ’ਤੇ ਸਪੀਕਰ’, ‘ਧੀਆਂ ਦੀ ਕਦਰ ਕਰੋ’ ਅਤੇ ‘ਸਰਹਿੰਦ ਫਤਹਿ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰਿਵਾਰਕ ਜ਼ਿੰਮੇਵਾਰੀਆਂ ਤੋਂ ਮੁਕਤ ਦੇਵ ਦੀ ਕਲਮ ਅਜੇ ਵੀ ਉਸੇ ਸ਼ਿੱਦਤ ਨਾਲ ਗੀਤ ਲਿਖ ਰਹੀ ਹੈ।

ਕਾਵਿ ਵੰਨਗੀ

[ਸੋਧੋ]
  • 1

ਸਦਾ ਹੱਕ ਤੇ ਸੱਚ ਦੀ ਜਿੱਤ ਹੁੰਦੀ
ਜ਼ੁਲਮ -ਜ਼ਬਰ ਦੇ ਕਿਲੇ ਢਹਿ ਜਾਂਵਦੇ ਨੇ।
ਕੋਈ ਸਿੰਘਾਂ ਦੀ ਅਣਖ ਨੂੰ ਟੁੰਬਦਾ ਜੇ,
ਗਲਤ ਅੱਖਰ ਦੇ ਵਾਂਗ ਮਿਟਾਂਵਦੇ ਨੇ।
ਆਵਣ ਕੰਮ ਨਾ ਦੇਸ਼ ਤੇ ਕੌਮ ਦੇ ਜੋ,
ਜਿਉਣਾ ਧ੍ਰਿਗ ਹੈ ਉਹਨਾਂ ਜਵਾਨੀਆਂ ਦਾ।
ਸਾਡਾ ਸਿੱਖੀ ਇਤਹਾਸ ਇਹ ਦੱਸਦਾ ਹੈ
ਮੁੱਲ ਪੈਂਦਾ ਏ ਦੇਵ ਕੁਰਬਾਨੀਆਂ ਦਾ।

  • 2

ਬਿੰਦ ਕੁ ਦੇ ਅਸੀਂ ਹਾਂ ਅੰਮੀਏ,
ਤੇਰੇ ਮਹਿਮਾਨ ਨੀ
ਮਮਤਾ ਦਾ ਪੱਥਰ ਦਿਲਾਂ ਨੂੰ
ਦੇਣਾ ਵਰਦਾਨ ਨੀ
ਚੁੰਮਾਗੇ ਕਾਤਲ ਵਾਲੀ
ਹੱਸਕੇ ਤਲਵਾਰ ਨੂੰ
ਤੋਰਦੇ ਦੇ ਕੇ ਅੰਮੀਏ ਆਖ਼ਰੀ ਪਿਆਰ ਨੂੰ
ਜ਼ੋਰਾਵਰ ਫਤਿਹ ਸਿੰਘ ਨੂੰ।

ਹਵਾਲੇ

[ਸੋਧੋ]
  1. http://punjabitribuneonline.com/2016/09/%E0%A8%B8%E0%A8%AE%E0%A8%BE%E0%A8%9C%E0%A8%BF%E0%A8%95-%E0%A8%85%E0%A8%A4%E0%A9%87-%E0%A8%A7%E0%A8%BE%E0%A8%B0%E0%A8%AE%E0%A8%BF%E0%A8%95-%E0%A8%97%E0%A9%80%E0%A8%A4%E0%A8%BE%E0%A8%82-%E0%A8%A6/
  2. fankaar tv (2021-06-17), Dev Khuddi Klan Wala | Interview | Master Hardev Singh Khuddi Klan | ਗੀਤਕਾਰ ਦੇਵ ਖੁੱਡੀ ਕਲਾਂ ਵਾਲਾ, retrieved 2025-09-20
  3. "ਲਿਖੋ ਇਹੋ ਜਿਹੇ ਗੀਤ ਕਲਮਾਂ ਵਾਲਿਓ: ਦੇਵ ਖੁੱਡੀ ਕਲਾਂ ਵਾਲਾ". Punjabi Tribune. Retrieved 2025-09-20.
  4. New Music Mind (2024-03-07), ਪਿੰਡ ਸੁਕੀਨਾਂ ਦਾ (ਗਾਇਕ ਅਤੇ ਗੀਤਕਾਰ ਦੇਵ ਖੁੱਡੀ ਕਲਾਂ ਵਾਲਾ) ਸੰਗੀਤ ਸ਼ਮਸ਼ੇਰ ਸਿੰਘ ਸ਼ੇਰਾ ਤਪਾ ਮੰਡੀ, retrieved 2025-09-20