ਦੋਹਾ (ਛੰਦ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋਹਾ, ਭਾਰਤੀ ਕਈ ਭਾਸ਼ਾਵਾਂ ਦੀ ਕਵਿਤਾ ਵਿੱਚ ਮਿਲ਼ਦਾ ਇੱਕ ਮਾਤ੍ਰਿਕ ਛੰਦ ਹੈ। ਦੋਹੇ ਦੇ ਚਾਰ ਚਰਣ ਹੁੰਦੇ ਹਨ। ਇਸ ਛੰਦ ਦੀਆਂ ਦੋਹਾਂ ਤੁਕਾਂ ਵਿਚ 24-24 ਮਾਤਰਾਂ ਹੁੰਦੀਆਂ ਹਨ। ਇਸ ਦੇ ਟਾਂਕ ਚਰਣਾਂ (ਪਹਿਲਾ ਅਤੇ ਤੀਸਰਾ) ਵਿੱਚ 13-13 ਮਾਤਰਾਵਾਂ ਅਤੇ ਜਿਸਤ ਚਰਣਾਂ (ਦੂਸਰਾ ਅਤੇ ਚੌਥਾ) ਵਿੱਚ 11-11 ਮਾਤਰਾਵਾਂ ਹੁੰਦੀਆਂ ਹਨ; ਅਰਥਾਤ ਪਹਿਲੇ ਅਤੇ ਤੀਜੇ ਚਰਨ ਦੀਆਂ 13 ਮਾਤਰਾਂ, ਦੂਜੇ ਅਤੇ ਚੌਥੇ ਚਰਨ ਦੀਆਂ 11 ਮਾਤਰਾਂ ਹੁੰਦੀਆਂ ਹਨ। ਮੱਧਕਾਲ ਦੇ ਬਹੁਤ ਸਾਰੇ ਪੰਜਾਬੀ ਕਿੱਸਾਕਾਰਾਂ ਅਤੇ ਕਵੀਸ਼ਰਾਂ ਨੇ ਦੋਹਰੇ ਦੀ ਖ਼ੂਬ ਵਰਤੋਂ ਕੀਤੀ ਹੈ। ਗੁਰਬਾਣੀ ਵਿੱਚ ਵੀ ਸੰਕਲਿਤ ਕਵਿਤਾ ਵਿੱਚ ਵੀ ਦੋਹਰਿਆਂ ਦਾ ਭਰਪੂਰ ਪ੍ਰਯੋਗ ਕੀਤਾ ਮਿਲ਼ਦਾ ਹੈ। ਦੋਹੇ ਦੀ ਪਹਿਲੀ ਸਤਰ ਵਿਚ ਜਗਿਆਸਾ ਦਾ ਆਗਾਜ਼ ਤੇ ਦੂਜੀ ਸਤਰ ਵਿਚ ਅਰਥਾਂ ਦਾ ਵਿਸਫੋਟ ਹੁੰਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਵੀ ਦੋਹੇ ਕਹੇ ਜਾਂਦੇ ਸਨ। ਵਿਆਹ ਦੇ ਵੇਲੇ ਲਾੜੇ ਨੂੰ ਦੋਹੇ ਸੁਣਾਉਣ ਲਈ ਕਿਹਾ ਜਾਂਦਾ ਸੀ।[1]ਦੋਹਰੇ ਦੇ ਪਿਛਲੇ ਅੱਧ ਨੂੰ ਚੁੱਕ ਕੇ ਅੱਗੇ ਲੈ ਆਂਦਾ ਜਾਵੇ ਤਾਂ ਇਹ ਸੋਰਠਾ ਛੰਦ ਬਣ ਜਾਂਦਾ ਹੈ। ਦੋਹਰੇ ਤੇ ਸੋਰਠੇ ਦੀ ਬਣਤਰ ਤੇ ਬੁਣਤਰ ਨੂੰ ਯਾਦ ਰੱਖਣ ਲਈ ਪਿੰਗਲ ਦੇ ਲੇਖਕਾਂ ਨੇ ਦਿਲਚਸਪ ਦੋਹਰਾ ਰਚਿਆ ਹੋਇਆ ਹੈ[2]:

ਦੋਹਰਾ ਪੁੱਠਾ ਜੇ ਪੜ੍ਹੇ, ਬਣੇ ਸੋਰਠਾ ਆਪ।
ਪਿੰਗਲ ਰਿਸ਼ੀ ਨੇ ਕਹਿ ਗਏ, ਪਿੰਗਲ ਦੇ ਜੋ ਬਾਪ।

ਉਦਾਹਰਨ[ਸੋਧੋ]

 ਖੁਸਰੋ ਦਰਿਯਾ ਪ੍ਰੇਮ ਕਾ, ਉਲਟੀ ਵਾ ਕੀ ਧਾਰ।
 ਜੋ ਉਤਰਾ ਸੋ ਡੂਬ ਗਯਾ, ਜੋ ਡੂਬਾ ਸੋ ਪਾਰ ॥[3] - ਅਮੀਰ ਖੁਸਰੋ

ਹਵਾਲੇ[ਸੋਧੋ]