ਦੰਤਤਰਾਲ
ਦੰਤਤਰਾਲ ਦੰਦਾਂ ਵਿੱਚ ਅੰਤਰਾਲ ਨੂੰ ਕਹਿੰਦੇ ਹਨ। ਇਸਨੂੰ ਅੰਗ੍ਰੇਜ਼ੀ ਵਿੱਚ Diastema ਕਹਿੰਦੇ ਹਨ। ਇਨਸਾਨਾਂ ਵਿੱਚ ਜਦੋਂ ਦੋ ਦੰਦਾਂ ਵਿੱਚ ਅੰਤਰਾਲ ਆਮ ਨਾਲੋਂ ਵਧ ਹੋਵੇ ਤਾਂ ਅਜਿਹੇ ਹਲਾਤਾਂ ਨੂੰ ਦੰਤਤਰਾਲ ਵਜੋਂ ਜਾਣਿਆ ਜਾਂਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਦੰਦਾਂ ਅਤੇ ਜਬਾੜੇ ਦੇ ਆਕਾਰ ਵਿੱਚ ਫ਼ਰਕ ਹੋਵੇ। ਮਸੂੜਿਆਂ ਨੂੰ ਬੁੱਲ੍ਹਾਂ ਨਾਲ ਜੋੜਨ ਵਾਲੇ ਊਤਕਾਂ- ਲੇਬੀਅਲ ਫ੍ਰੈਨੂਲਮ (labial frenulum) ਵਿੱਚ ਸ਼ਲੈਮਸ਼ਿਕ ਲਗਾਵ ਵਧ ਜਾਂਦਾ ਹੈ ਅਤੇ ਕੈਰਾਟਿਨਾਇਜ੍ਡ (keratinized) ਘੱਟ ਜੁੜਦੇ ਹਨ ਜਿਸ ਨਾਲ ਮੰਦੀ ਦੀ ਸੰਭਾਵਨਾ ਵਧ ਹੁੰਦੀ ਹੈ ਅਤੇ ਦੰਤਤਰਾਲ ਇਨ੍ਹਾਂ ਹੀ ਹਲਾਤਾਂ ਕਰ ਕੇ ਹੁੰਦਾ ਹੈ ਅਤੇ ਵਧਦਾ ਵੀ ਹੈ। ਦੰਦ ਫੁੱਟਣ ਵੇਲੇ ਵਾਰ ਵਾਰ ਜੀਭ ਲਾਉਣ ਨਾਲ ਦੰਦਾਂ ਨੂੰ ਧੱਕਾ ਲਗਦਾ ਹੈ ਅਤੇ ਇਹ ਵੀ ਦੰਤਤਰਾਲ ਦਾ ਕਾਰਨ ਬਣਦਾ ਹੈ।
ਇਲਾਜ
[ਸੋਧੋ]ਇਹ ਹਲਾਤ ਡਾਕਟਰੀ ਸਹਾਇਤਾ ਨਾਲ ਠੀਕ ਕੀਤੇ ਜਾ ਸਕਦੇ ਹਨ। ਆਮ ਤੌਰ 'ਤੇ ਦੰਦਾਂ ਵਿੱਚ ਤਾਰ ਲਾ ਕੇ, ਦੰਦਾਂ ਨੂੰ ਚੌੜਾ ਕਰ ਕੇ, ਦੰਦਾਂ ਵਿਚਲੀ ਖਾਲੀ ਥਾਂ ਭਰ ਕੇ ਜਾਂ ਪਾਰਦਰਸ਼ੀ ਸੰਰੇਖਣ ਇਸਤੇਮਾਲ ਕਰ ਕੇ ਇਨ੍ਹਾਂ ਹਲਾਤਾਂ ਦਾ ਇਲਾਜ ਕੀਤਾ ਜਾਂਦਾ ਹੈ।