ਸਮੱਗਰੀ 'ਤੇ ਜਾਓ

ਦੰਦਾਂ ਦਾ ਐਕਟੋਡਰਮਲ ਡਿਸਪਲੇਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਕੋਈ ਇੱਕ ਵਿਕਾਰ ਨਹੀਂ ਹੈ, ਪਰ ਐਕਟੋਡਰਮਲ ਬਣਤਰ ਦੇ ਵਿੱਚ ਆਈ ਅਸਮਾਨਤਾ ਕਰ ਕੇ ਆਏ ਲਛਣਾਂ ਦਾ ਸਮੂਹ ਹੈ। ਦੰਦਾਂ ਦੀਆਂ ਜੜ੍ਹਾਂ ਦੇ ਵਿਕਾਸ ਦੇ ਦੌਰਾਨ ਆਈ ਗੜਬੜ ਕਰ ਕੇ ਕਈ ਵਾਰ ਜਨਮ ਵੇਲੇ ਦੰਦ ਮੌਜੂਦ ਨਹੀਂ ਹੁੰਦੇ, ਕਈ ਵਾਰ ਉਸ ਜਗ੍ਹਾ ਤੇ ਪੱਕੇ ਦੰਦ ਵੀ ਨਹੀਂ ਆਉਂਦੇ ਅਤੇ ਜੇ ਆਉਣ ਤਾਂ ਉਹ ਖੂੰਟੀ ਦੇ ਆਕਾਰ ਦੇ ਜਾਂ ਤਿੱਖੇ ਹੁੰਦੇ ਹਨ। ਦੰਦਾਂ ਦੇ ਝਾਲ ਵਿੱਚ ਵੀ ਨੁਕਸ ਹੋ ਸਕਦੇ ਹਨ। ਡਾਕਟਰੀ ਸਹਾਇਤਾ ਨਾਲ ਦੰਦਾਂ ਦਾ ਇਲਾਜ ਜ਼ਰੂਰੀ ਹੁੰਦਾ ਹੈ ਅਤੇ ਕਈ ਵਾਰ ਬਚਪਨ ਵਿੱਚ ਹੀ ਨਕਲੀ ਜਬਾਢਾ ਲਵਾਉਣ ਪੈ ਸਕਦਾ ਹੈ ਅਤੇ ਇਨ੍ਹਾਂ ਹਾਲਾਤਾਂ ਕਰ ਕੇ ਸਮੇਂ ਦੇ ਨਾਲ ਕਈ ਜਬਾਢ਼ੇ ਬਦਲਵਾਉਣੇ ਪੈ ਸਕਦੇ ਹਨ।