ਦੰਦ-ਮੇਖਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰ ਰੀੜ੍ਹਧਾਰੀ ਜੀਵ ਦੇ ਮੂੰਹ ਦੇ ਜਬਾੜੇ ਦੀ ਹੱਡੀ ਵਿਚ ਕਤਾਰ ਵਿਚ ਉੱਗੇ ਹੋਏ ਹੱਡੀ ਦੇ ਟੁਕੜਿਆਂ ਨੂੰ ਦੰਦ ਕਹਿੰਦੇ ਹਨ। ਦੰਦਾਂ ਨਾਲ ਖੁਰਾਕ ਚਿੱਥ ਕੇ ਖਾਧੀ ਜਾਂਦੀ ਹੈ। ਮੇਖ, ਕਿੱਲ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸ਼ੁਕੀਨ ਮੁਟਿਆਰਾਂ ਦੰਦਾਂ ਨੂੰ ਹੋਰ ਸੋਹਣਾ ਬਣਾਉਣ ਲਈ ਦੰਦਾਂ ਵਿਚ ਸੋਨੇ ਦੀਆਂ ਮੇਖਾਂ ਲਵਾ ਲੈਂਦੀਆਂ ਸਨ। ਸ਼ੁਕੀਨ ਗੱਭਰੂ ਦੰਦਾਂ ਉੱਪਰ ਸੋਨੇ ਦੇ ਖੋਲ੍ਹ ਚੜ੍ਹਾ ਲੈਂਦੇ ਸਨ। ਹੁਣ ਮੁਟਿਆਰਾਂ ਤੇ ਗੱਭਰੂ ਦੰਦਾਂ ਨੂੰ ਚਿੱਟੇ ਕਰਨ ਲਈ ਤਾਂ ਕਈ ਉਪਰਾਲੇ ਕਰਦੇ ਹਨ, ਪਰ ਕੋਈ ਵੀ ਮੁਟਿਆਰ ਹੁਣ ਆਪਣੇ ਦੰਦਾਂ ਵਿਚ ਸੋਨੇ ਦੀਆਂ ਮੇਖਾਂ ਨਹੀਂ ਲਵਾਉਂਦੀ।ਨਾ ਹੀ ਹੁਣ ਕੋਈ ਗੱਭਰੂ ਦੰਦਾਂ ਉੱਪਰ ਸੋਨੇ ਦੇ ਖੋਲ੍ਹ ਚੜ੍ਹਾਉਂਦਾ ਹੈ। ਹੁਣ ਇਹ ਰਵਾਜ਼ ਬਿਲਕੁਲ ਖ਼ਤਮ ਹੋ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.