ਖ਼ੈਬਰ ਦੱਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੱਰਾ-ਏ-ਖ਼ੈਬਰ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖ਼ੈਬਰ ਦੱਰਾ

ਖ਼ੈਬਰ ਦੱਰਾ ਜਾਂ ਦੱਰਾ-ਏ-ਖ਼ੈਬਰ (ਉਰਦੂ:درۂ خیبر) ਇੱਕ ਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉੱਚਾਈ ਉੱਤੇ ਸਫ਼ੈਦ ਕੋਹ[1] (ਦਰੀ:کوه‎ سفید) ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ ਦੱਖਣੀ ਏਸ਼ੀਆ ਅਤੇ ਮਧ ਏਸ਼ੀਆ ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ। ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ ਪਾਕਿਸਤਾਨ ਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ ਲੰਡੀ ਕੋਤਲ (لنڈی کوتل) ਨਾਮਕ ਬਸਤੀ ਦੇ ਕੋਲ ਪੈਂਦਾ ਹੈ।

ਹਵਾਲੇ[ਸੋਧੋ]