ਦ ਗੋਲਡਨ ਨੋਟਬੁਕ
ਤਸਵੀਰ:The Golden Notebook.gif | |
ਲੇਖਕ | ਡੋਰਿਸ ਲੈਸਿੰਗ |
---|---|
ਮੂਲ ਸਿਰਲੇਖ | The Golden Notebook |
ਦੇਸ਼ | ਯੂਨਾਈਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਮਾਈਕਲ ਜੋਸਿਫ਼ |
ਪ੍ਰਕਾਸ਼ਨ ਦੀ ਮਿਤੀ | 1962 |
ਮੀਡੀਆ ਕਿਸਮ | ਪ੍ਰਿੰਟ |
ਆਈ.ਐਸ.ਬੀ.ਐਨ. | 0-7181-0970-8 |
ਓ.ਸੀ.ਐਲ.ਸੀ. | 595787 |
823/.9/14 | |
ਐੱਲ ਸੀ ਕਲਾਸ | PZ3.L56684 Go5 PR6023.E833 |
ਦ ਗੋਲਡਨ ਨੋਟਬੁਕ (The Golden Notebook) ਡੋਰਿਸ ਲੈਸਿੰਗ ਦਾ ਲਿਖਿਆ 1962 ਨਾਵਲ ਹੈ। ਕਿਤਾਬ ਵਿੱਚ ਇਹ ਵੀ ਇੱਕ ਸ਼ਕਤੀਸ਼ਾਲੀ ਜੰਗ-ਵਿਰੋਧੀ ਅਤੇ ਸਟਾਲਿਨਵਾਦ-ਵਿਰੋਧੀ ਸੁਨੇਹਾ, ਇੰਗਲੈਂਡ ਵਿੱਚ 1930ਵਿਆਂ ਤੋਂ 1950ਵਿਆਂ ਤੱਕ ਕਮਿਊਨਿਜ਼ਮ ਅਤੇ ਕਮਿਊਨਿਸਟ ਪਾਰਟੀ ਦਾ ਭਰਪੂਰ ਵਿਸ਼ਲੇਸ਼ਣ, ਅਤੇ ਉਭਰਦੇ ਜਿਨਸੀ ਅਤੇ ਨਾਰੀ ਮੁਕਤੀ ਅੰਦੋਲਨਾਂ ਦੀ ਤਕੜੀ ਪੜਤਾਲ ਸ਼ਾਮਿਲ ਹੈ। ਗੋਲਡਨ ਨੋਟਬੁੱਕ ਅਨੇਕ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
2005 ਵਿੱਚ ਟਾਈਮ ਮੈਗਜ਼ੀਨ ਨੇ ਇਸ ਨਾਵਲ ਨੂੰ 1923 ਦੇ ਬਾਅਦ 100 ਬੇਹਤਰੀਨ ਅੰਗਰੇਜ਼ੀ-ਭਾਸ਼ਾਈ ਨਾਵਲਾਂ ਵਿੱਚੋਂ ਇੱਕ ਦੇ ਰੂਪ ਚੁਣਿਆ ਸੀ।
ਕਥਾਨਕ
[ਸੋਧੋ]ਇਹ ਨਾਵਲ ਅੰਨਾ ਨਾਮ ਦੀ ਇੱਕ ਆਧੁਨਿਕ ਔਰਤ ਦੀ ਉਲਝੀ ਹੋਈ ਕਹਾਣੀ ਹੈ। ਉਹ ਕਿਸੇ ਮਰਦ ਵਾਂਗ ਆਜ਼ਾਦੀ ਨਾਲ ਜੀਣ ਦੀ ਕੋਸ਼ਿਸ਼ ਕਰਦੀ ਹੈ। ਉਹ ਇੱਕ ਲੇਖਿਕਾ ਹੈ ਅਤੇ ਉਸਦਾ ਇੱਕ ਨਾਵਲ ਬਹੁਤ ਸਫਲ ਰਿਹਾ ਹੈ। ਉਸਨੇ ਚਾਰ ਕਾਪੀਆਂ ਬਣਾ ਰੱਖੀਆਂ ਹਨ। ਇਨ੍ਹਾਂ ਵਿਚਲੇ ਇੰਦਰਾਜ਼ਾਂ ਨੇ ਕੁੱਲ ਨਾਵਲ ਦਾ ਤਿੰਨ-ਚੌਥਾਈ ਭਾਗ ਮੱਲ ਰੱਖਿਆ ਹੈ, ਅਤੇ ਇਹੀ ਕਿਤਾਬ ਦੀ ਗੁੰਝਲਦਾਰ ਬਣਤਰ ਲਈ ਜ਼ਿੰਮੇਵਾਰ ਹਨ।[1] ਕਾਲੇ ਕਵਰ ਵਾਲੀ ਕਾਪੀ ਵਿੱਚ ਉਸਨੇ ਆਪਣੇ ਬਚਪਨ ਦੇ ਅਨੁਭਵਾਂ ਨੂੰ ਦਰਜ ਕੀਤਾ ਹੈ। ਲਾਲ ਕਵਰ ਵਾਲੀ ਨੋਟਬੁਕ ਵਿੱਚ ਉਹ ਆਪਣੀ ਰਾਜਨੀਤਕ ਜ਼ਿੰਦਗੀ ਅਤੇ ਕਮਿਉਨਿਸਟ ਵਿਚਾਰਧਾਰਾ ਨਾਲ ਮੋਹਭੰਗ ਦਾ ਵੇਰਵਾ ਲਿਖਦੀ ਹੈ। ਪੀਲੇ ਕਵਰ ਵਾਲੀ ਕਾਪੀ ਵਿੱਚ ਉਹ ਇੱਕ ਨਾਵਲ ਲਿਖ ਰਹੀ ਹੈ, ਜੋ ਉਸਦੀ ਆਪਣੀ ਪਿਆਰ ਕਹਾਣੀ ਦੇ ਦੁਖਦਾਈ ਅੰਤ ਤੇ ਆਧਾਰਿਤ ਹੈ। ਅਤੇ, ਚੌਥੀ ਨੀਲੀ ਜਿਲਦ ਵਾਲੀ ਕਾਪੀ ਵਿੱਚ ਉਹ ਆਪਣੇ ਸੁਪਨੇ, ਆਪਣੀਆਂ ਯਾਦਾਂ ਅਤੇ ਆਪਣੀ ਭਾਵਨਾਤਮਕ ਜ਼ਿੰਦਗੀ ਦੀ ਨਿਜੀ ਡਾਇਰੀ ਲਿਖਦੀ ਹੈ। ਅਖੀਰ ਵਿੱਚ ਉਹ ਇੱਕ ਅਮਰੀਕੀ ਲੇਖਕ ਦੇ ਪਿਆਰ ਵਿੱਚ ਪੈ ਜਾਂਦੀ ਹੈ ਜੋ ਪਾਗਲਪਨ ਦੀ ਕਗਾਰ ਉੱਤੇ ਹੈ। ਅੰਨਾ ਇਨ੍ਹਾਂ ਚਾਰੇ ਕਾਪੀਆਂ ਨੂੰ ਆਪਸ ਵਿੱਚ ਪਰੋਕੇ ਗੋਲਡਨ ਨੋਟਬੁਕ ਬਣਾਉਂਦੀ ਹੈ।