ਦ ਟਰਮੀਨੇਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਟਰਮੀਨੇਟਰ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਜੇਮਜ਼ ਕੈਮਰੂਨ
ਲੇਖਕ
ਨਿਰਮਾਤਾਗੇਲ ਐਨੀ ਹਰਡ
ਸਿਤਾਰੇ
ਸਿਨੇਮਾਕਾਰਐਡਮ ਗ੍ਰੀਨਬਰਗ
ਸੰਪਾਦਕਮਾਰਕ ਗੋਲਡਬਲਾਟ
ਸੰਗੀਤਕਾਰਬਰੈਡ ਫ਼ੀਡਲ
ਡਿਸਟ੍ਰੀਬਿਊਟਰਓਰੀਅਨ ਪਿਕਚਰਜ਼
ਰਿਲੀਜ਼ ਮਿਤੀਆਂ
  • ਅਕਤੂਬਰ 26, 1984 (1984-10-26)
ਮਿਆਦ
107 ਮਿੰਟ[4]
ਦੇਸ਼ਅਮਰੀਕਾ[1][2][3]
ਭਾਸ਼ਾਅੰਗਰੇਜ਼ੀ
ਬਜ਼ਟ$6.4 ਮਿਲੀਅਨ[5]
ਬਾਕਸ ਆਫ਼ਿਸ$78.3 ਮਿਲੀਅਨ[5]

ਦ ਟਰਮੀਨੇਟਰ 1984 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਤੇ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਟਰਮੀਨੇਟਰ ਦੇ ਰੋਲ ਵਿੱਚ ਆਰਨੋਲਡ ਸ਼ਵਾਜ਼ਨੇਗਰ ਨੇ ਭੂਮਿਕਾ ਨਿਭਾਈ ਹੈ, ਜਿਹੜਾ ਕਿ 2029 ਤੋਂ ਭੂਤਕਾਲ 1984 ਵਿੱਚ ਭੇਜਿਆ ਗਿਆ ਹਤਿਆਰਾ ਹੈ। ਉਹ ਸਾਰਾਹ ਕੌਨਰ (ਲਿੰਡਾ ਹੈਮਿਲਟਨ) ਦੀ ਹੱਤਿਆ ਕਰਨ ਲਈ ਭੇਜਿਆ ਗਿਆ ਹੈ, ਜਿਸਦਾ ਪੁੱਤਰ ਵੱਡਾ ਹੋ ਕੇ ਤਬਾਹਕੁੰਨ ਭਵਿੱਖ ਵਿੱਚ ਮਸ਼ੀਨਾਂ ਦੇ ਵਿਰੁੱਧ ਜੰਗ ਲੜੇਗਾ ਅਤੇ ਮਨੁੱਖਤਾ ਨੂੰ ਬਚਾਵੇਗਾ। ਮਾਈਕਲ ਬੀਹਨ ਨੇ ਕਾਈਲ ਰੀਸ ਦੀ ਭੂਮਿਕਾ ਅਦਾ ਕਰਦਾ ਹੈ, ਜਿਹੜਾ ਕਿ ਸਿਪਾਹੀ ਹੈ ਜਿਸਨੂੰ ਕੌਨਰ ਨੂੰ ਬਚਾਉਣ ਲਈ ਭਵਿੱਖ ਤੋਂ ਭੇਜਿਆ ਗਿਆ ਹੈ। ਇਸ ਫ਼ਿਲਮ ਦਾ ਸਕ੍ਰੀਨਪਲੇ ਕੈਮਰੂਨ ਨੇ ਨਿਰਮਾਤਾ ਗੇਲ ਐਨੀ ਹਰਡ ਦੇ ਨਾਲ ਮਿਲ ਕੇ ਲਿਖੀ ਹੈ। ਹੈਮਡੇਲ ਫ਼ਿਲਮ ਕਾਰਪੋਰੇਸ਼ਨ ਦੇ ਐਗਜ਼ੈਕਟਿਵ ਪ੍ਰੋਡਿਊਸਰ ਜੌਨ ਡੇਲੀ ਅਤੇ ਡੈਰੇਕ ਗਿਬਸਨ ਨੇ ਫ਼ਿਲਮ ਦੇ ਵਿੱਤੀ ਵਿਭਾਗ ਅਤੇ ਨਿਰਮਾਣ ਦਾ ਕੰਮ ਕੀਤਾ ਹੈ।[3][6][7]

ਦ ਟਰਮੀਨੇਟਰ ਰਿਲੀਜ਼ ਹੋਣ ਤੇ ਅਮਰੀਕੀ ਬੌਕਸ ਆਫ਼ਿਸ ਤੋ ਦੋ ਹਫ਼ਤਿਆਂ ਤੱਕ ਸਿਖ਼ਰ ਤੇ ਰਹੀ। ਇਸ ਫ਼ਿਲਮ ਨਾਲ ਕੈਮਰੂਨ ਦਾ ਫ਼ਿਲਮ ਕੈਰੀਅਰ ਉਚਾਈਆਂ ਤੇ ਪਹੁੰਚ ਗਿਆ ਅਤੇ ਸ਼ਵਾਜ਼ਨੈਗਰ ਦਾ ਕੈਰੀਅਰ ਵੀ ਹੋਰ ਪੁਖ਼ਤਾ ਹੋ ਗਿਆ। ਇਸ ਫ਼ਿਲਮ ਨੂੰ ਆਲੋਚਨਾਤਮਕ ਪੱਧਰ ਤੇ ਬਹੁਤ ਸਰਾਹਿਆ ਗਿਆ ਜਿਸ ਵਿੱਚ ਇਸਦੀ ਗਤੀ, ਐਕਸ਼ਨ ਸੀਨਾਂ ਅਤੇ ਸ਼ਵਾਜ਼ਨੈਗਰ ਦੀ ਅਦਾਕਾਰੀ ਦੀ ਖ਼ਾਸ ਕਰਕੇ ਤਾਰੀਫ਼ ਹੋਈ। ਇਸ ਫ਼ਿਲਮ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਇਸਨੂੰ ਬਣਾਉਣ ਵਾਲੇ ਫ਼ਿਲਮ ਮੇਕਰਾਂ ਨੇ ਇਸਦੇ ਹੋਰ ਚਾਰ ਅਗਲੇ ਭਾਗ ਬਣਾਏ ਜਿਹਨਾਂ ਦੇ ਨਾਮ ਹਨ, ਟਰਮੀਨੇਟਰ 2: ਜੱਜਮੈਂਟ ਡੇ, ਟਰਮੀਨੇਟਰ 3: ਰਾਈਜ਼ ਔਫ਼ ਦ ਮਸ਼ੀਨਸ, ਟਰਮੀਨੇਟਰ ਸਾਲਵੇਸ਼ਨ ਅਤੇ ਟਰਮੀਨੇਟਰ ਜੈਨੇਸਿਸ। ਇਸ ਤੋਂ ਇਲਾਵਾ ਇਸ ਤੇ ਅਧਾਰਿਤ ਟੀਵੀ ਲੜੀਵਾਰ, ਕੌਮਿਕ ਕਿਤਾਬਾਂ, ਨਾਵਲ ਅਤੇ ਵੀਡੀਓ ਗੇਮਾਂ ਵੀ ਬਣਾਈਆਂ ਗਈਆਂ ਸਨ। ਇਸ ਫ਼ਿਲਮ ਨੂੰ ਲਾਈਬ੍ਰੇਰੀ ਔਫ਼ ਕੌਂਗਰੈਸ ਦੁਆਰਾ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਵੀ ਸੰਭਾਲ ਕੇ ਰੱਖਿਆ ਗਿਆ ਹੈ।

ਕਥਾਨਕ[ਸੋਧੋ]

1984 ਵਿੱਚ ਲੌਸ ਐਂਜਲਸ ਵਿੱਚ, ਇੱਕ ਸਾਈਬੌਰਗ (ਮਸ਼ੀਨੀ ਇਨਸਾਨ) ਹੱਤਿਆਰਾ ਜਿਸਨੂੰ ਟਰਮੀਨੇਟਰ ਕਿਹਾ ਗਿਆ ਹੈ, 2029 ਤੋਂ 1984 ਵਿੱਚ ਪਹੁੰਚਦਾ ਹੈ ਅਤੇ ਹਥਿਆਰ ਅਤੇ ਕੱਪੜੇ ਚੋਰੀ ਕਰਦਾ ਹੈ। ਕੁਝ ਦੇਰ ਪਿੱਛੋਂ ਹੀ ਕਾਈਲ ਰੀਸ, ਇੱਕ ਇਨਸਾਨੀ ਫ਼ੌਜੀ 2029 ਤੋਂ ਟਰਮੀਨੇਟਰ ਨੂੰ ਰੋਕਣ ਲਈ ਪਹੁੰਚਦਾ ਹੈ। ਉਹ ਕੱਪੜੇ ਚੋਰੀ ਕਰਦਾ ਹੈ ਅਤੇ ਪੁਲਿਸ ਤੋਂ ਬਚਦਾ ਹੈ। ਟਰਮੀਨੇਟਰ ਆਉਣ ਸਾਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਾਰਾਹ ਕੌਨਰ ਨੂੰ ਮਾਰਨ ਲਈ ਉਸਦਾ ਪਤਾ ਲੱਭਦਾ ਹੈ ਜਿਹੜਾ ਕਿ ਉਸਨੂੰ ਇੱਕ ਟੈਲੀਫ਼ੋਨ ਡਾਇਰੈਕਟਰੀ ਵਿੱਚ ਮਿਲ ਜਾਂਦਾ ਹੈ। ਉਹ ਸਾਰਾਹ ਕੌਨਰ ਨੂੰ ਇੱਕ ਨ੍ਹਾਈਟ ਕਲੱਬ ਵਿੱਚ ਲੱਭ ਲੈਂਦਾ ਹੈ ਪਰ ਕਾਈਲ ਉਸਨੂੰ ਬਚਾ ਲੈਂਦਾ ਹੈ। ਉਹ ਦੋਵੇਂ ਇੱਕ ਕਾਰ ਚੋਰੀ ਕਰਕੇ ਭੱਜ ਜਾਂਦੇ ਹਨ ਅਤੇ ਟਰਮੀਨੇਟਰ ਇੱਕ ਪੁਲਿਸ ਕਾਰ ਵਿੱਚ ਉਹਨਾਂ ਦਾ ਪਿੱਛਾ ਕਰਦਾ ਹੈ।

ਉਹ ਇੱਕ ਪਾਰਕਿੰਗ ਵਿੱਚ ਲੁਕ ਜਾਂਦੇ ਹਨ, ਜਿੱਥੇ ਕਾਈਲ ਸਾਰਾਹ ਨੂੰ ਸਮਝਾਉਂਦਾ ਹੈ ਕਿ ਇੱਕ ਬਣਾਉਟੀ ਮਸ਼ੀਨੀ ਬੁੱਧੀ ਵਾਲਾ ਡਿਫ਼ੈਂਸ ਨੈਟਵਰਕ, ਜਿਸਨੂੰ ਸਕਾਈਨੈੱਟ ਕਿਹਾ ਜਾਂਦਾ ਹੈ, ਆਉਣ ਵਾਲੇ ਸਮੇਂ ਵਿੱਚ ਆਪਣੇ-ਆਪ ਨੂੰ ਸਮਝ ਲਵੇਗਾ ਅਤੇ ਇੱਕ ਨਿਊਕਲੀਅਰ ਸਰਵਨਾਸ਼ ਸ਼ੁਰੂ ਕਰ ਦੇਵੇਗਾ। ਸਾਰਾਹ ਦਾ ਆਉਣ ਵਾਲਾ ਮੁੰਡਾ ਜੌਨ ਕੌਨਰ ਬਚੇ ਹੋਏ ਲੋਕਾਂ ਦੀ ਅਗਵਾਈ ਕਰੇਗਾ ਅਤੇ ਸਕਾਈਨੈੱਟ ਦੇ ਵਿਰੁੱਧ ਆਪਣੀਆਂ ਮਸ਼ੀਨਾਂ ਦੀ ਫ਼ੌਜ ਨਾਲ ਜੰਗ ਸ਼ੁਰੂ ਕਰੇਗਾ। ਕਿਉਂਕਿ ਵਿਰੋਧੀ ਇਨਸਾਨੀ ਫ਼ੌਜਾਂ ਬਿਲਕੁਲ ਜਿੱਤ ਦੀ ਕਗਾਰ ਤੇ ਹਨ, ਇਸ ਲਈ ਸਕਾਈਨੈੱਟ ਨੇ ਇੱਕ ਟਰਮੀਨੇਟਰ ਭੂਤਕਾਲ ਵਿੱਚ ਭੇਜਿਆ ਹੈ ਜਿਹੜਾ ਕਿ ਸਾਰਾਹ ਨੂੰ ਜੌਨ ਦੇ ਜਨਮ ਲੈਣ ਤੋਂ ਪਹਿਲਾਂ ਹੀ ਮਾਰਨ ਦੀ ਕੋਸ਼ਿਸ਼ ਕਰੇਗਾ, ਜਿਸ ਨਾਲ ਮਸ਼ੀਨਾਂ ਵਿਰੁੱਧ ਕੋਈ ਫ਼ੌਜੀ ਜੰਗ ਨਹੀਂ ਹੋਵੇਗੀ। ਟਰਮੀਨੇਟਰ ਇੱਕ ਬਹੁਤ ਹੀ ਸਮਰੱਥ ਹੱਤਿਆ ਕਰਨ ਵਾਲੀ ਮਸ਼ੀਨ ਹੈ ਜਿਸਦਾ ਸਰੀਰ ਬਹੁਤ ਹੀ ਮਜ਼ਬੂਤ ਧਾਤੂ ਦਾ ਬਣਿਆ ਹੋਇਆ ਹੈ ਅਤੇ ਉਸਦਾ ਬਾਹਰੀ ਹਿੱਸਾ ਜਿਊਂਦੇ ਟਿਸ਼ੂਆਂ ਦਾ ਬਣਿਆ ਹੈ ਤਾਂ ਕਿ ਉਹ ਵੇਖਣ ਵਿੱਚ ਇਨਸਾਨਾਂ ਵਾਂਗ ਲੱਗੇ।

ਕਾਈਲ ਅਤੇ ਸਾਰਾਹ ਨੂੰ ਟਰਮੀਨੇਟਰ ਨਾਲ ਹੋਏ ਇੱਕ ਹੋਰ ਮੁਕਾਬਲੇ ਪਿੱਛੋਂ ਪੁਲਿਸ ਦੁਆਰਾ ਫੜ ਲਿਆ ਜਾਂਦਾ ਹੈ। ਇੱਕ ਅਪਰਾਧੀ ਮਨੋਵਿਗਿਆਨ ਡਾਕਟਰ ਕਾਈਲ ਨੂੰ ਪਾਗਲ ਕਰਾਰ ਦੇ ਦਿੰਦਾ ਹੈ। ਟਰਮੀਨੇਟਰ ਆਪਣੇ ਸਰੀਰ ਨੂੰ ਠੀਕ ਕਰਦਾ ਹੈ ਅਤੇ ਪੁਲਿਸ ਸਟੇਸ਼ਨ ਉੱਪਰ ਹਮਲਾ ਕਰ ਦਿੰਦਾ ਹੈ, ਅਤੇ ਸਾਰਾਹ ਦਾ ਪਤਾ ਲਾਉਣ ਲਈ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਮਾਰ ਦਿੰਦਾ ਹੈ। ਕਾਈਲ ਅਤੇ ਸਾਰਾਹ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਹਨ, ਉਹ ਇੱਕ ਹੋਰ ਕਾਰ ਚੋਰੀ ਕਰਦੇ ਹਨ ਅਤੇ ਇੱਕ ਹੋਟਲ ਵਿੱਚ ਲੁਕ ਜਾਂਦੇ ਹਨ ਜਿੱਥੇ ਉਹ ਇੱਕ ਪਾਈਪ ਬੰਬ ਬਣਾਉਂਦੇ ਹਨ ਅਤੇ ਆਪਣੀ ਅਗਲੀ ਰਣਨੀਤੀ ਤਿਆਰ ਕਰਦੇ ਹਨ। ਕਾਈਲ ਮੰਨਦਾ ਹੈ ਕਿ ਉਹ ਜੌਨ ਦੁਆਰਾ ਦਿੱਤੀ ਹੋਈ ਉਸਦੀ ਫ਼ੋਟੋ ਤੋਂ ਵੇਖਣ ਪਿੱਛੋਂ ਹੀ ਉਸਦੇ ਪਿਆਰ ਵਿੱਚ ਹੈ ਅਤੇ ਉਹ ਸਬੰਧ ਬਣਾਉਂਦੇ ਹਨ।

ਟਰਮੀਨੇਟਰ ਸਾਰਾਹ ਦੀ ਮਾਂ ਨੂੰ ਮਾਰ ਦਿੰਦਾ ਹੈ ਅਤੇ ਉਸਦੀ ਆਵਾਜ਼ ਦੀ ਨਕਲ ਕਰਕੇ ਸਾਰਾਹ ਨਾਲ ਟੈਲੀਫ਼ੋਨ ਦੇ ਜ਼ਰੀਏ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਟਰਮੀਨੇਟਰ ਨੇ ਉਹਨਾਂ ਦਾ ਪਤਾ ਲਾ ਲਿਆ ਹੈ ਤਾਂ ਉਹ ਇੱਕ ਛੋਟੇ ਟਰੱਕ ਵਿੱਚ ਭੱਜ ਨਿਕਲਦੇ ਹਨ ਅਤੇ ਟਰਮੀਨੇਟਰ ਇੱਕ ਮੋਟਰਸਾਈਕਲ ਉੱਪਰ ਉਹਨਾਂ ਦਾ ਪਿੱਛਾ ਕਰਦਾ ਹੈ। ਇਸੇ ਦੌੜ ਦੌਰਾਨ ਕਾਈਲ ਟਰਮੀਨੇਟਰ ਉੱਪਰ ਬੰਬ ਸੁੱਟਦੇ ਵੇਲੇ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਜਾਂਦਾ ਹੈ। ਭੜਕੀ ਹੋਈ ਸਾਰਾਹ ਟਰਮੀਨੇਟਰ ਨੂੰ ਮੋਟਰਸਾਈਕਲ ਉੱਪਰੋਂ ਹੇਠਾਂ ਸੁੱਟਣ ਵਿੱਚ ਕਾਮਯਾਬ ਹੋ ਜਾਂਦੀ ਹੈ ਪਰ ਉਹ ਟਰੱਕ ਉੱਪਰ ਆਪਣਾ ਕਾਬੂ ਗਵਾ ਦਿੰਦੀ ਹੈ। ਟਰਮੀਨੇਟਰ ਇੱਕ ਟੈਂਕ ਟਰੱਕ ਲੈਂਦਾ ਹੈ ਅਤੇ ਸਾਰਾਹ ਦਾ ਪਿੱਛਾ ਕਰਦਾ ਹੈ ਪਰ ਕਾਈਲ ਟੈਂਕਰ ਦੇ ਉੱਪਰ ਇੱਕ ਬੰਬ ਸੁੱਟਣ ਵਿੱਚ ਕਾਮਯਾਬ ਹੋ ਜਾਂਦਾ ਹੈ ਜਿਸ ਨਾਲ ਇੱਕ ਜ਼ਬਰਦਸਤ ਧਮਾਕਾ ਹੁੰਦਾ ਹੈ ਅਤੇ ਟਰਮੀਨੇਟਰ ਦੀ ਸਾਰੀ ਉੱਪਰਲੀ ਚਮੜੀ ਸੜ ਜਾਂਦੀ ਹੈ। ਇਸ ਪਿੱਛੋਂ ਉਹ ਇੱਕ ਫ਼ੈਕਟਰੀ ਵਿੱਚ ਜਾਂਦੇ ਹਨ ਅਤੇ ਟਰਮੀਨੇਟਰ ਨੂੰ ਉਲਝਾਉਣ ਲਈ ਮਸ਼ੀਨਾਂ ਨੂੰ ਚਾਲੂ ਕਰ ਦਿੰਦੇ ਹਨ। ਉਹ ਆਪਣਾ ਆਖ਼ਰੀ ਪਾਈਪ ਬੰਬ ਟਰਮੀਨੇਟਰ ਦੇ ਢਿੱਡ ਵਿੱਚ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਟਰਮੀਨੇਟਰ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ ਪਰ ਸਾਰਾਹ ਜ਼ਖ਼ਮੀ ਹੋ ਜਾਂਦੀ ਹੈ ਅਤੇ ਕਾਈਲ ਆਪ ਮਾਰਿਆ ਜਾਂਦਾ ਹੈ। ਟਰਮੀਨੇਟਰ ਬਹੁਤ ਨੁਕਸਾਨਿਆ ਜਾਂਦਾ ਹੈ ਪਰ ਉਹ ਉਸੇ ਹਾਲਤ ਵਿੱਚ ਫਿਰ ਸ਼ੁਰੂ ਹੋ ਜਾਂਦਾ ਹੈ ਅਤੇ ਸਾਰਾਹ ਨੂੰ ਫੜ ਲੈਂਦਾ ਹੈ। ਉਹ ਕਿਸੇ ਤਰ੍ਹਾਂ ਉਸ ਤੋਂ ਛੁੱਟ ਜਾਂਦੀ ਹੈ ਅਤੇ ਉਸਨੂੰ ਚਾਲ ਨਾਲ ਇੱਕ ਹਾਈਡ੍ਰਾਲਿਕ ਪਰੈਸ ਵਿੱਚ ਫਸਾ ਦਿੰਦੀ ਹੈ, ਜਿਹੜੀ ਕਿ ਟਰਮੀਨੇਟਰ ਨੂੰ ਬੁਰੀ ਤਰ੍ਹਾਂ ਦਰੜ ਦਿੰਦੀ ਹੈ।

ਕੁਝ ਮਹੀਨਿਆਂ ਬਾਅਦ ਗਰਭਵਤੀ ਸਾਰਾਹ ਮੈਕਸੀਕੋ ਵਿੱਚੋਂ ਲੰਘ ਰਹੀ ਅਤੇ ਆਪਣੇ ਅਣਜੰਮੇ ਲੜਕੇ ਜੌਨ ਲਈ ਆਡੀਓ ਟੇਪਾਂ ਰਿਕਾਰਡ ਕਰ ਰਹੀ ਹੈ। ਉਸਨੂੰ ਉਲਝਣ ਹੈ ਕਿ ਉਹ ਜੌਨ ਨੂੰ ਉਸਦੇ ਪਿਤਾ ਕਾਈਲ ਬਾਰੇ ਦੱਸੇ ਜਾਂ ਨਾ। ਇੱਕ ਗੈਸ ਸਟੇਸ਼ਨ ਉੱਪਰ, ਇੱਕ ਮੁੰਡਾ ਉਸਦੀ ਫ਼ੋਟੋ ਖਿੱਚਦਾ ਹੈ ਜਿਹੜੀ ਉਹ ਖ਼ਰੀਦ ਲੈਂਦੀ ਹੈ। ਇਹ ਉਹੀ ਫ਼ੋਟੋ ਹੁੰਦੀ ਹੈ ਜਿਹੜੀ ਜੌਨ ਕਾਈਲ ਨੂੰ ਭਵਿੱਖ ਵਿੱਚ ਦਿੰਦਾ ਹੈ।

ਪਾਤਰ[ਸੋਧੋ]

ਆਰਨੋਲਡ ਸ਼ਵਾਜ਼ਨੈਗਰ, ਲਿੰਡਾ ਹੈਮਿਲਟਨ ਅਤੇ ਮਾਈਕਲ ਬੀਹਨ, ਜਿਹਨਾਂ ਨੇ ਫ਼ਿਲਮ ਵਿੱਚ ਮੁੱਖ ਰੋਲ ਨਿਭਾਏ ਹਨ।
  • ਆਰਨੋਲਡ ਸ਼ਵਾਜ਼ਨੈਗਰ, ਟਰਮੀਨੇਟਰ ਦੀ ਭੂਮਿਕਾ ਵਿੱਚ ਹੈ ਅਤੇ ਜਿਹੜਾ ਟਰਮੀਨੇਟਰ ਮਸ਼ੀਨ ਦਾ T-800 Model 101 ਮਾਡਲ ਹੈ। ਇਸਨੂੰ ਭਵਿੱਖ ਤੋਂ ਸਾਰਾਹ ਕੌਨਰ ਨੂੰ ਮਾਰਨ ਲਈ ਭੇਜਿਆ ਜਾਂਦਾ ਹੈ।
  • ਮਾਈਕਲ ਬੀਹਨ, ਕਾਈਲ ਰੀਸ ਦੇ ਕਿਰਦਾਰ ਵਿੱਚ ਹੈ। ਇਹ ਇੱਕ ਇਨਸਾਨ ਹੈ ਅਤੇ ਮਸ਼ੀਨਾਂ ਦੀ ਵਿਰੋਧੀ ਜੰਗ ਵਿੱਚ ਸੈਨਿਕ ਹੈ, ਇਹ ਸਾਰਾਹ ਨੂੰ ਬਚਾਉਣ ਲਈ ਭਵਿੱਖ ਤੋਂ ਭੇਜਿਆ ਜਾਂਦਾ ਹੈ।
  • ਲਿੰਡਾ ਹੈਮਿਲਟਨ, ਸਾਰਾਹ ਕੌਨਰ, ਜਿਹੜੀ ਭਵਿੱਖ ਦੇ ਲੀਡਰ ਜੌਨ ਕੌਨਰ ਦੀ ਮਾਂ ਬਣਨ ਵਾਲੀ ਹੈ।
  • ਪੌਲ ਵਿਨਫ਼ੀਲਡ, ਐਡ ਟਰੈਕਸਲਰ, ਇੱਕ ਪੁਲਿਸ ਲੈਫ਼ਟੀਨੈਂਟ ਜਿਹੜਾ ਸਾਰਾਹ ਨੂੰ ਸਵਾਲ ਕਰਦਾ ਹੈ।
  • ਲਾਂਸ ਹੈਨਰੀਕਸਨ, ਹਾਲ ਵੁਕੋਵਿਚ, ਇੱਕ ਪੁਲਿਸ ਸਾਰਜੈਂਟ, ਜਿਹੜਾ ਸਾਰਾਹ ਨੂੰ ਸਵਾਲ ਕਰਦਾ ਹੈ।
  • ਅਰਲ ਬੋਏਨ, ਡਾਕਟਰ ਪੀਟਰ ਸਿਲਬਰਮੈਨ, ਇੱਕ ਅਪਰਾਧ ਮਨੋਵਿਗਿਆਨਕ।
  • ਬੈਸ ਮੋਟਾ, ਜਿੰਗਰ ਵੈਨਚੂਰਾ, ਸਾਰਾਹ ਦੀ ਰੂਮਮੇਟ।
  • ਰਿੱਕ ਰੋਸੋਵਿਚ, ਮੈਟ ਬੁਕਾਨਨ, ਜਿੰਗਰ ਦਾ ਬੌਏਫ਼ਰੈਂਡ।

ਹਵਾਲੇ[ਸੋਧੋ]

  1. "LUMIERE: Film: The Terminator". lumiere.obs.coe.int. Retrieved August 16, 2017.
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named MFB
  3. 3.0 3.1 "The Terminator". American Film Institute. Retrieved 15 November 2016.
  4. "The Terminator". British Board of Film Classification. Retrieved October 3, 2014.
  5. 5.0 5.1 "The Terminator (1984)". Box Office Mojo. Retrieved October 3, 2014.
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Keegan38
  7. "High-risk Movie Mogul". Retrieved August 16, 2017.

ਬਿਬਲਿਓਗਰਾਫ਼ੀ[ਸੋਧੋ]

ਬਾਹਰਲੇ ਲਿੰਕ[ਸੋਧੋ]