ਉਸ ਗੁਲਾਬ ਦਾ ਨਾਮ
ਲੇਖਕ | ਉਮਬੇਰਤੋ ਈਕੋ |
---|---|
ਮੂਲ ਸਿਰਲੇਖ | Il Nome della Rosa |
ਦੇਸ਼ | ਇਟਲੀ |
ਭਾਸ਼ਾ | ਇਤਾਲਵੀ |
ਵਿਧਾ | ਇਤਹਾਸਕ ਨਾਵਲ, ਰਹੱਸ |
ਪ੍ਰਕਾਸ਼ਕ | ਬੋਮਪੀਆਨੀ (ਇਟਲੀ) ਹਾਰਕੋਰਟ (ਅਮਰੀਕਾ) |
ਪ੍ਰਕਾਸ਼ਨ ਦੀ ਮਿਤੀ | 1980 |
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ | 1983 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਸਫ਼ੇ | 512 (ਪੇਪਰਬੈਕ ਅਡੀਸ਼ਨ) |
ਆਈ.ਐਸ.ਬੀ.ਐਨ. | ISBN 0-15-144647-4 (ਪੇਪਰਬੈਕ ਅਡੀਸ਼ਨ)error |
ਓ.ਸੀ.ਐਲ.ਸੀ. | 8954772 |
853/.914 19 | |
ਐੱਲ ਸੀ ਕਲਾਸ | PQ4865.C6 N613 1983 |
ਤੋਂ ਬਾਅਦ | ਫੂਕੋ'ਜ ਪੈਂਡੂਲਮ |
ਉਸ ਗੁਲਾਬ ਦਾ ਨਾਮ (ਇਤਾਲਵੀ:Il nome della rosa) ਇਤਾਲਵੀ ਲੇਖਕ ਉਮਬੇਰਤੋ ਈਕੋ (ਜਨਮ: 5 ਜਨਵਰੀ 1932) ਦਾ ਪਹਿਲਾ ਨਾਵਲ ਹੈ। ਜਦੋਂ 1980 ਵਿੱਚ ਇਹ ਪ੍ਰਕਾਸ਼ਿਤ ਹੋਇਆ ਤਾਂ ਦੁਨੀਆਂ-ਭਰ ਵਿੱਚ ਇਸ ਦੀ ਚਰਚਾ ਛਿੜ ਗਈ ਸੀ। ਇਸਨੂੰ ਸ਼ੁਰੂਆਤ ਵਿੱਚ ਆਲੋਚਕਾਂ ਨੇ ਨਿਸ਼ਾਨਾ ਬਣਾਇਆ ਸੀ, ਪਰ ਬਹੁਤ ਛੇਤੀ ਹੀ ਇਹ ਮਾਡਰਨ ਕਲਾਸਿਕਸ ਵਿੱਚ ਗਿਣਿਆ ਜਾਣ ਲੱਗ ਪਿਆ।
ਪਿੱਠਭੂਮੀ
[ਸੋਧੋ]ਉਮਬੇਰਤੋ ਈਕੋ ਦੇ ਆਪਣੇ ਸ਼ਬਦਾਂ ਵਿੱਚ:
"1978 ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਛੋਟੇ ਪ੍ਰਕਾਸ਼ਕ ਲਈ ਕੰਮ ਕਰਨ ਵਾਲੀ ਮੇਰੀ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਉਸਨੇ ਕੁੱਝ ਗੈਰ-ਨਾਵਲਕਾਰ ਲੇਖਕਾਂ (ਯਾਨੀ ਦਾਰਸ਼ਨਿਕਾਂ, ਸਮਾਜਸ਼ਾਸਤਰੀਆਂ, ਸਿਆਸਤਦਾਨਾਂ, ਆਦਿ) ਨੂੰ ਕਿਹਾ ਹੈ ਕਿ ਉਹ ਇੱਕ ਛੋਟੀ ਜਿਹੀ ਜਾਸੂਸੀ ਕਥਾ ਲਿਖਕੇ ਦੇਣ। ਮੈਂ ਉਸਨੂੰ ਇਹੀ ਜਵਾਬ ਦਿੱਤਾ ਕਿ ਮੈਂ ਕਰੀਏਟਿਵ ਰਾਇਟਿੰਗ ਵਿੱਚ ਦਿਲਚਸਪੀ ਨਹੀਂ ਰੱਖਦਾ ਅਤੇ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਮੈਂ ਚੰਗੇ ਸੰਵਾਦ ਲਿਖਣ ਵਿੱਚ ਪੂਰੀ ਤਰ੍ਹਾਂ ਨਲਾਇਕ ਹਾਂ। ਇਹ ਕਹਿੰਦੇ ਹੋਏ ਮੈਂ ਆਪਣੀ ਗੱਲ ਖਤਮ ਕੀਤੀ ਕਿ ਜਦੋਂ ਵੀ ਮੈਂ ਇੱਕ ਕਰਾਇਮ ਨਾਵਲ ਲਿਖਾਂਗਾ, ਉਹ ਘੱਟ ਤੋਂ ਘੱਟ ਪੰਜ ਸੌ ਪੇਜ ਲੰਮਾ ਹੋਵੇਗਾ ਅਤੇ ਕਿਸੇ ਮਧਯੁਗੀ ਮੱਠ ਦੀ ਪਿੱਠਭੂਮੀ ਵਿੱਚ ਹੋਵੇਗਾ। ਪਤਾ ਨਹੀਂ, ਇਹ ਗੱਲ ਮੈਂ ਕਿਉਂ ਕਹੀ ਸੀ, ਲੇਕਿਨ ਇਹ ਥੋੜ੍ਹਾ ਭੜਕਾਊ ਅੰਦਾਜ਼ ਵਿੱਚ ਕਹੀ ਸੀ। ਮੇਰੀ ਦੋਸਤ ਨੇ ਮੈਨੂੰ ਕਿਹਾ ਕਿ ਉਹ ਅਜਿਹੇ ਕਿਸੇ ਫਟਾਫਟ ਵਿਕ ਜਾਣ ਵਾਲੇ ਲੁਗਦੀ ਸਾਹਿਤ ਦੀ ਚਰਚਾ ਕਰਨ ਮੇਰੇ ਕੋਲ ਨਹੀਂ ਆਈ ਹੈ। ਅਤੇ ਸਾਡੀ ਮੁਲਾਕ਼ਾਤ ਉਥੇ ਹੀ ਖ਼ਤਮ ਹੋ ਗਈ। "ਜਿਵੇਂ ਹੀ ਮੈਂ ਘਰ ਅੱਪੜਿਆ, ਮੈਂ ਆਪਣੀ ਮੇਜ਼ ਦੀਆਂ ਦਰਾਜਾਂ ਵਿੱਚ ਖੋਜਿਆ ਅਤੇ ਪਿਛਲੇ ਸਾਲ ਲਿਖੇ ਕਾਗਜ ਦੇ ਇੱਕ ਟੁਕੜੇ ਨੂੰ ਕੱਢਿਆ, ਜਿਸ ਤੇ ਮੈਂ ਕੁੱਝ ਸਨਿਆਸੀਆਂ ਦੇ ਨਾਮ ਲਿਖ ਰੱਖੇ ਸਨ। ਇਸ ਦਾ ਮਤਲਬ ਇਹ ਸੀ ਕਿ ਮੇਰੀ ਆਤਮਾ ਦੇ ਸਭ ਤੋਂ ਗੁਪਤ ਹਿੱਸੇ ਵਿੱਚ ਇੱਕ ਨਾਵਲ ਦਾ ਵਿਚਾਰ ਪਹਿਲਾਂ ਤੋਂ ਹੀ ਚੱਲ ਰਿਹਾ ਸੀ, ਲੇਕਿਨ ਮੈਂ ਉਸ ਤੋਂ ਅਣਭਿੱਜ ਸੀ। ਉਸੇ ਵਕਤ ਮੈਨੂੰ ਇਹ ਵਿਚਾਰ ਆਇਆ ਕਿ ਬਿਹਤਰ ਹੋਵੇਗਾ ਕਿ ਮੇਰੀ ਕਹਾਣੀ ਵਿੱਚ ਅਜਿਹਾ ਹੋਵੇ, ਇੱਕ ਭਿਕਸ਼ੂ ਇੱਕ ਰਹੱਸਮਈ ਕਿਤਾਬ ਪੜ੍ਹ ਰਿਹਾ ਹੈ ਅਤੇ ਉਸੀ ਸਮੇਂ ਜਹਿਰ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਮੈਂ ਦ ਨੇਮ ਆਫ ਦ ਰੋਜ’ ਲਿਖਣ ਦੀ ਸ਼ੁਰੂਆਤ ਕੀਤੀ।"
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |