ਉਮਬੇਰਤੋ ਈਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਉਮਬੇਰਤੋ ਈਕੋ

ਉਮਬੇਰਤੋ ਈਕੋ 2007
ਜਨਮ 5 ਜਨਵਰੀ 1932(1932-01-05)
ਅਲੈਸਾਂਡਰੀਆ, ਪੀਏਮੋਂਤੇ, ਇਟਲੀ
ਮੌਤ 19 ਫ਼ਰਵਰੀ 2016(2016-02-19) (ਉਮਰ 84)
ਦਸਤਖ਼ਤ
ਕਾਲ 20ਵੀਂ / 21ਵੀਂ ਸਦੀ ਦੀ ਵਿਚਾਰਧਾਰਾ
ਇਲਾਕਾ ਪੱਛਮੀ ਫਿਲਾਸਫੀ
ਸਕੂਲ ਕੌਨਟੀਨੈਂਟਲ ਫ਼ਲਸਫ਼ਾ
ਮੁੱਖ ਰੁਚੀਆਂ
ਚਿਹਨ ਵਿਗਿਆਨ
ਮੁੱਖ ਵਿਚਾਰ
The "open work" (opera aperta)

ਉਮਬੇਰਤੋ ਈਕੋ (ਇਤਾਲਵੀ: Umberto Eco; 5 ਜਨਵਰੀ 1932 - 19 ਫ਼ਰਵਰੀ 2016) ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ ਸੀ। ਜਦੋਂ 1980 ਵਿੱਚ ਉਨ੍ਹਾਂ ਦਾ ਪਹਿਲਾ ਨਾਵਲ ਦ ਨੇਮ ਆਫ ਦ ਰੋਜ (ਇਤਾਲਵੀ:Il nome della rosa) ਪ੍ਰਕਾਸ਼ਿਤ ਹੋਇਆ ਤਾਂ ਦੁਨੀਆ -ਭਰ ਵਿੱਚ ਉਨ੍ਹਾਂ ਦੀ ਚਰਚਾ ਛਿੜ ਗਈ ਸੀ।

ਜ਼ਿੰਦਗੀ[ਸੋਧੋ]

ਈਕੋ ਉੱਤਰੀ ਇਟਲੀ ਦੇ ਪੀਡਮਾਂਟ ਇਲਾਕੇ ਦੇ ਸ਼ਹਿਰ ਅਲੈਸਾਂਡਰੀਆ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ, ਗੁਇਲੀਓ, ਤੇਰਾਂ ਬੱਚਿਆਂ ਵਿੱਚੋਂ ਇੱਕ, ਤਿੰਨ ਯੁੱਧਾਂ ਵਿਚ ਸੇਵਾ ਕਰਨ ਲਈ ਸਰਕਾਰ ਦੁਆਰਾ ਬੁਲਾ ਲੈਣ ਤੋਂ ਪਹਿਲਾਂ ਇੱਕ ਲੇਖਾਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਮਬੇਰਤੋ ਅਤੇ ਉਸ ਦੀ ਮਾਤਾ, ਗੀਓਵਾਨਾ (ਬਿਸੀਓ), ਪੀਏਮੋਂਤੇ ਦੇ ਇਕ ਛੋਟੇ ਜਿਹੇ ਪਹਾੜੀ ਪਿੰਡ ਚਲੇ ਗਏ। [1] ਈਕੋ ਨੇ ਸਲੇਸੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀਆਂ ਲਿਖਤਾਂ ਅਤੇ ਇੰਟਰਵਿਊਆਂ ਚ ਇਸ ਸੰਪਰਦਾ ਅਤੇ ਦੇ ਬਾਨੀ ਦਾ ਜ਼ਿਕਰ ਕੀਤਾ ਹੈ।[2]

ਹਵਾਲੇ[ਸੋਧੋ]

  1. "Umberto Eco Biography". eNotes. Retrieved 23 April 2016. 
  2. "Don Bosco in Umberto Eco's latest book", N7: News publication for the Salesian community: 4, June 2004, Archived from the original on 6 March 2009, https://web.archive.org/web/20090306042413/http://www.sdb.ph/sdb4/N7/20040644ENG.doc