ਦ ਫੈਂਟਮ ਟੋਲਬੂਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦ ਫੈਂਟਮ ਟੋਲਬੂਥ  
ਲੇਖਕਨੌਰਟਨ ਜਸਟਰ
ਚਿੱਤਰਕਾਰJules Feiffer
ਦੇਸ਼ਸੰਯੁਕਤ ਰਾਜ ਅਮਰੀਕਾ
ਵਿਧਾਫੈਂਟਾਸੀ
ਪ੍ਰਕਾਸ਼ਕEpstein & Carroll, distributed by Random House[1]
ਪ੍ਰਕਾਸ਼ਨ ਮਾਧਿਅਮPrint (hardcover)
ਪੰਨੇ255
ਆਈ.ਐੱਸ.ਬੀ.ਐੱਨ.978-0-394-82037-8
576002319

'ਫੈਂਟਮ ਟੋਲਬੂਥ ,  ਨੌਰਟਨ ਜਸਟਰ ਦਾ ਲਿਖਿਆ ਬੱਚਿਆਂ ਫੈਂਟਾਸੀ ਅਡਵੈਂਚਰ ਨਾਵਲ ਹੈ, ਜੋ 1961 ਵਿਚ ਰੈਂਡਮ ਹਾਊਸ (ਯੂਐਸਏ) ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਵਿੱਚ ਜੂਲਜ਼ ਫੀਈਫੇਰ ਦੀਆਂ ਬਣੀਆਂ ਤਸਵੀਰਾਂ ਹਨ। ਇਹ ਮੀਲੋ ਨਾਂ ਦੇ ਇਕ ਅਕੇਵੇਂ ਦੇ ਮਾਰੇ ਬੱਚੇ ਦੀ ਕਹਾਣੀ ਦੱਸਦਾ ਹੈ ਜਿਸਨੂੰ ਇਕ ਦਿਨ ਬਾਅਦ ਦੁਪਹਿਰ ਨੂੰ ਇਕ ਜਾਦੂ ਦਾ ਟੋਲਬੂਥ ਮਿਲ ਜਾਂਦਾ ਹੈ ਅਤੇ ਉਹ ਆਪਣੇ ਅਕੇਵੇਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਖਿਡਾਉਣਾ ਕਾਰ ਵਿੱਚ ਬੈਠ ਕੇ ਸਿਆਣਪ ਦੀ ਸਲਤਨਤ ਵਿੱਚ ਪਹੁੰਚ ਜਾਂਦਾ ਹੈ, ਜੋ ਕਦੇ ਖੁਸ਼ਹਾਲ ਹੁੰਦਾ ਸੀ ਪਰ ਹੁਣ ਮੰਦੇਹਾਲ ਸੀ। ਉੱਥੇ, ਉਸ ਨੂੰ ਦੋ ਵਫ਼ਾਦਾਰ ਸਾਥੀ ਮਿਲ ਜਾਂਦੇ ਹਨ ਅਤੇ ਫਿਰ ਉਹ ਇਸ ਸਲਤਨਤ ਦੀਆਂ ਜਲਾਵਤਨ ਰਾਜਕੁਮਾਰੀਆਂ ਰਾਈਮ ਅਤੇ ਰੀਜਨ ਨੂੰ ਹਵਾ ਵਿੱਚਲੇ ਮਹਿਲ ਵਿੱਚੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰਕ੍ਰਿਆ ਵਿੱਚ, ਉਹ ਬੜੇ ਕੀਮਤੀ ਸਬਕ ਸਿੱਖਦਾ ਹੈ, ਉਸ ਨੂੰ ਸਿੱਖਣ ਦਾ ਸ਼ੌਕ ਹੋ ਜਾਂਦਾ ਹੈ। ਇਹ ਪਾਠ ਦੂਹਰੇ ਅਰਥਾਂ ਅਤੇ ਸ਼ਬਦੀ ਖੇਡਾਂ ਨਾਲ ਭਰਿਆ ਹੋਇਆ ਹੈ, ਜਿਵੇਂ ਕਿ ਜਦੋਂ ਮੀਲੋ ਅਚਿੰਤੇ ਹੀ ਨਤੀਜਿਆਂ ਤੇ ਪਹੁੰਚਦਾ ਹੈ, ਸਿਆਣਪ ਵਿੱਚ ਇੱਕ ਟਾਪੂ, ਇਸ ਪ੍ਰਕਾਰ ਮੁਹਾਵਰਿਆਂ ਦੇ ਸ਼ਾਬਦਿਕ ਅਰਥਾਂ ਦੀ ਖੋਜ ਕੀਤੀ ਜਾ ਰਹੀ ਹੈ। 

1958 ਵਿੱਚ, ਜਸਟਰ ਨੂੰ ਸ਼ਹਿਰਾਂ ਦੇ ਬਾਰੇ ਇੱਕ ਬੱਚਿਆਂ ਦੀ ਕਿਤਾਬ ਲਈ ਫੋਰਡ ਫਾਊਂਡੇਸ਼ਨ ਵਲੋਂ ਗ੍ਰਾਂਟ ਪ੍ਰਾਪਤ ਹੋਈ ਸੀ। ਉਸ ਪ੍ਰਾਜੈਕਟ ਤੇ ਕੰਮ ਕਰਨ ਵਿਚ ਅਸਮਰਥ, ਉਸ ਨੇ ਕੁਝ ਲਿਖਣ ਦਾ ਮਨ ਬਣਾਇਆ ਜਿਸ ਦਾ ਨਤੀਜਾ ਫੈਂਟਮ ਟੋਲਬੂਥ ਸੀ, ਜੋ ਉਸ ਦੀ ਪਹਿਲੀ ਕਿਤਾਬ ਬਣ ਨਿਬੜੀ। ਉਸ ਦੇ ਕਾਰਟੂਨਿਸਟ ਸਾਥੀ, ਫੀਫਰ ਨੇ ਪ੍ਰਾਜੈਕਟ ਵਿਚ ਦਿਲਚਸਪੀ ਲਈ। ਰੈਂਡਮ ਹਾਊਸ ਵਿਚ ਸੰਪਾਦਕ ਜੇਸਨ ਐਪਸਟਾਈਨ ਨੇ ਕਿਤਾਬ ਖਰੀਦ ਲਈ ਅਤੇ ਇਸ ਨੂੰ ਪ੍ਰਕਾਸ਼ਿਤ ਕੀਤਾ। ਪੁਸਤਕ ਦੇ ਬੜੇ ਰਿਵਿਊ ਹੋਏ ਅਤੇ ਇਸ ਦੀਆਂ ਉਮੀਦ ਨਾਲੋਂ ਕਿਤੇ ਜ਼ਿਆਦਾ, ਤੀਹ ਲੱਖ ਤੋਂ ਵੱਧ ਕਾਪੀਆਂ ਵਿਕੀਆਂ। ਇਸ ਦੇ ਅਧਾਰ ਤੇ ਇੱਕ ਫਿਲਮ, ਓਪੇਰਾ ਅਤੇ ਨਾਟਕ ਵੀ ਬਣੇ, ਅਤੇ ਅਨੇਕਾਂ ਭਾਸ਼ਾਵਾਂ ਵਿੱਚ ਇਸ ਨੂੰ ਅਨੁਵਾਦ ਕੀਤਾ ਗਿਆ ਹੈ। 

ਹਾਲਾਂਕਿ ਇਹ ਕਿਤਾਬ ਇਸਦੇ ਬਾਹਰੋਂ ਦੇਖਣ ਨੂੰ ਇੱਕ ਅਡਵੈਂਚਰ ਕਹਾਣੀ ਹੈ, ਪਰ ਗਹਿਰਾਈ ਵਿੱਚ ਇਸਦਾ ਇੱਕ ਪ੍ਰਮੁੱਖ ਥੀਮ ਸਿੱਖਿਆ ਦੇ ਪਿਆਰ ਦੀ ਜ਼ਰੂਰਤ ਹੈ; ਇਸ ਰਾਹੀਂ, ਮੀਲੋ ਨੇ ਸਕੂਲ ਵਿਚ ਜੋ ਕੁਝ ਸਿੱਖਿਆ ਹੈ ਉਸ ਨੂੰ ਅਮਲ ਵਿੱਚ ਲਾਗੂ ਕਰਦਾ ਹੈ, ਉਸ ਦੇ ਨਿੱਜੀ ਵਿਕਾਸ ਵਿਚ ਤਰੱਕੀ, ਅਤੇ ਉਹ ਜੀਵਨ ਨੂੰ ਪਿਆਰ ਕਰਨਾ, ਜਿਸ ਨੇ ਪਹਿਲਾਂ ਉਸ ਨੂੰ ਬੋਰ ਕੀਤਾ ਹੋਇਆ ਸੀ, ਸਿੱਖਦਾ ਹੈ। ਆਲੋਚਕਾਂ ਨੇ ਇਸ ਦੀ ਅਪੀਲ ਦੀ ਤੁਲਨਾ ਲੇਵਿਸ ਕੈਰੋਲ ਦੀ ਐਲਿਸ'ਸ ਐਡਵੈਂਚਰਜ਼ ਇਨ ਵੰਡਰਲੈਂਡ ਅਤੇ ਐਲ. ਫਰੈਂਕ ਬੌਮ ਦੀ ਦ ਵੈਂਡਰਫੁਅਲ ਵਿਜ਼ਰਡ ਆਫ ਓਜ ਨਾਲ ਕੀਤੀ ਹੈ। 

ਪਲਾਟ[ਸੋਧੋ]

ਮੀਲੋ ਆਪਣੇ ਆਲੇ ਦੁਆਲੇ ਦੀ ਦੁਨੀਆ ਤੋਂ ਬੋਰ ਹੋਇਆ ਮੁੰਡਾ ਹੈ; ਹਰ ਗਤੀਵਿਧੀ ਉਸ ਨੂੰ ਸਮੇਂ ਦੀ ਬਰਬਾਦੀ ਜਾਪਦੀ ਹੈ। ਇਕ ਹੋਰ ਬੋਰਿੰਗ ਦਿਨ ਉਹ ਸਕੂਲੋਂ ਘਰ ਆਉਂਦਾ ਹੈ ਤਾਂ ਉਸ ਨੂੰ ਇਕ ਰਹੱਸਮਈ ਪੈਕੇਜ ਮਿਲਦਾ ਹੈ। ਇਸ ਵਿੱਚ ਇੱਕ ਛੋਟਾ ਜਿਹਾ ਟੋਲਬੁਥ ਅਤੇ "ਪਾਰਲੇ ਦੇਸ਼ਾਂ " ਦਾ ਨਕਸ਼ਾ ਹੈ, ਜਿਸ ਵਿੱਚ ਸਿਆਣਪ ਦੀ ਸਲਤਨਤ ਦਰਸਾਈ ਗਈ ਹੈ (ਜੋ ਪਾਠਕ ਨੂੰ ਵੀ ਪੁਸਤਕ ਦੇ ਅੰਤਲੇ ਪੰਨਿਆਂ ਤੇ ਇਸਦੇ ਸਥਾਨ ਦੀ ਸੇਧ ਦੇਵੇਗਾ)। ਪੈਕੇਜ ਨਾਲ ਜੁੜਿਆ ਇਕ ਨੋਟ ਹੈ "ਮੀਲੋ ਲਈ, ਜਿਸ ਕੋਲ ਬਹੁਤ ਵਾਧੂ ਸਮਾਂ ਹੈ"।ਆਪਣੀ ਮੰਜ਼ਲ ਨੂੰ ਧਿਆਨ ਵਿੱਚ ਰੱਖਣ ਲਈ ਇੱਕ ਸ਼ਾਮਲ ਸੰਕੇਤ ਦੀ ਚੇਤਾਵਨੀ ਤੇ ਧਿਆਨ ਦਿੰਦੇ ਹੋਏ, ਉਹ ਡਿਕਸ਼ਨਪੋਲਿਸ ਜਾਣ ਲਈ ਬਿਨਾਂ ਬਹੁਤਾ ਸੋਚਦੇ ਹੋਏ ਫੈਸਲਾ ਲੈਂਦਾ ਹੈ, ਇਹ ਮੰਨਦਾ ਹੋਇਆ ਕਿ ਇਹ ਉਸਦੇ ਕਮਰੇ ਦੇ ਫਰਸ ਤੇ ਖੇਡੀ ਜਾਣ ਵਾਲੀ ਇੱਕ ਡਰਾਮਈ ਖੇਡ ਹੈ। ਉਹ ਆਪਣੀ ਇਲੈਕਟ੍ਰਿਕ ਖਿਡਾਉਣਾ ਕਾਰ ਵਿੱਚ ਟੋਲਬੂਥ ਦੇ ਰਾਹੀਂ ਪੰਗੇ ਲੈਂਦਾ ਹੈ, ਅਤੇ ਤੁਰੰਤ ਆਪਣੇ ਆਪ ਨੂੰ ਉਸ ਸੜਕ ਤੇ ਜਾ ਰਿਹਾ ਪਾਉਂਦਾ ਹੈ ਜੋ ਸਾਫ ਤੌਰ ਤੇ ਉਸਦੇ ਸ਼ਹਿਰ ਦੇ ਅਪਾਰਟਮੈਂਟ ਵਿੱਚ ਨਹੀਂ ਹੈ। 

ਲਿਖਣਾ[ਸੋਧੋ]

ਆਰਕੀਟੈਕਟ ਨੋਰਟਨ ਜਸਟਿਰ ਨੇਵੀ ਵਿੱਚ ਤਿੰਨ ਸਾਲ ਲਾਉਣ ਤੋਂ ਬਾਅਦ, ਬਰੁਕਲਿਨ ਦੇ ਆਪਣੇ ਜੱਦੀ ਸ਼ਹਿਰ ਵਿੱਚ ਰਹਿ ਰਿਹਾ ਸੀ।  ਜੂਨ 1960 ਵਿੱਚ ਉਸਨੂੰ ਫੋਰਡ ਫਾਊਂਡੇਸ਼ਨ ਤੋਂ ਸ਼ਹਿਰਾਂ ਬਾਰੇ ਬੱਚਿਆਂ ਦੀ ਇੱਕ ਕਿਤਾਬ ਲਿਖਣ ਲਈ $ 5000 ਡਾਲਰ ਦੀ ਗ੍ਰਾਂਟ ਮਿਲੀ। ਜਸਟਰ ਨੇ ਦਲੀਲ ਦਿੱਤੀ ਕਿ ਯੰਗ ਬੇਬੀ ਬੂਮਰਾਂ ਨੂੰ ਜਲਦੀ ਹੀ ਸ਼ਹਿਰਾਂ ਲਈ ਜ਼ਿੰਮੇਵਾਰੀ ਮਿਲ ਜਾਵੇਗੀ, ਅਤੇ ਬਹੁਤ ਸਾਰੇ ਉਪਨਗਰਾਂ ਵਿਚ ਰਹਿੰਦੇ ਸਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣਦੇ। ਆਪਣੇ ਪ੍ਰਸਤਾਵ ਵਿੱਚ, ਉਸ ਨੇ ਕਿਹਾ ਕਿ ਉਹ ਚਾਹੁੰਦਾ ਸੀ - " ਬੋਧ ਅਹਿਸਾਸ ਨੂੰ ਉਕਸਾਇਆ ਅਤੇ ਵਧਾਇਆ ਜਾਵੇ - ਅਤੇ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੇ ਦਿੱਖਦੇ ਸੰਸਾਰ ਨੂੰ ਦੇਖਣ ਸਮਝਣ ਲਈ ਮਦਦ ਦੇਣਾ - ਅਨੁਭਵ ਨੂੰ ਪ੍ਰਫੁੱਲਤ ਕਰਨ ਅਤੇ ਉੱਚਾ ਕਰਨ ਲਈ - ਉਸ ਵਾਤਾਵਰਣ ਵਿੱਚ ਉਨ੍ਹਾਂ ਦੀ ਦਿਲਚਸਪੀ ਨੂੰ ਵਧਾਉਣ ਲਈ ਮਦਦ ਕਰਨਾ ਜਿਸਨੂੰ ਆਖ਼ਰ ਉਨ੍ਹਾਂ ਨੇ ਨਵਾਂ ਰੂਪ ਦੇਣਾ ਹੈ।"[2] ਉਸਨੇ ਬਹੁਤ ਉਤਸ਼ਾਹ ਨਾਲ ਕੰਮ ਸ਼ੁਰੂ ਕੀਤਾ, ਪਰ ਫਿਰ ਰੁੱਕ ਗਿਆ, ਬਹੁਤ ਸਾਰੇ ਨੋਟਸ ਮਿਲੇ ਅਤੇ ਬਹੁਤ ਘੱਟ ਤਰੱਕੀ ਹੋਈ। ਇੱਕ ਤਰ੍ਹਾਂ ਠੱਪ ਹੋ ਗਿਆ। ਉਸ ਨੇ ਆਪਣੇ ਦੋਸਤਾਂ ਨਾਲ ਇੱਕ ਹਫਤੇ ਦਾ ਸਮਾਂ ਫਾਇਰ ਟਾਪੂ ਤੇ ਬਿਤਾਇਆ, ਅਤੇ ਸ਼ਹਿਰਾਂ ਬਾਰੇ ਕਿਤਾਬ ਨੂੰ ਇਕ ਪਾਸੇ ਰੱਖ ਦੇਣ ਅਤੇ ਲਿਖਣ ਦੇ ਇੱਕ ਹੋਰ ਪ੍ਰੋਜੈਕਟ ਦੀ ਪ੍ਰੇਰਨਾ ਲਭਣ ਦੀ ਕੋਸ਼ਿਸ਼ ਕਰਨ ਲਈ ਦ੍ਰਿੜ ਮਨ ਬਣਾ ਕੇ ਵਾਪਸ ਪਰਤਿਆ। [3]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named LCC
  2. Juster and Marcus.
  3. Juster, Norton (November 10, 2011). "My Accidental Masterpiece: The Phantom Tollbooth". National Public Radio. Retrieved February 22, 2016.