ਸਮੱਗਰੀ 'ਤੇ ਜਾਓ

ਦ ਫੈਲਕਨ ਐਂਡ ਦ ਵਿੰਟਰ ਸੋਲਜਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਦ ਫੈਲਕਨ ਐਂਡ ਦ ਵਿੰਟਰ ਸੋਲਜਰ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਮੈਲਕਮ ਸਪੈੱਲਮੈਨ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਲਈ ਬਣਾਇਆ ਸੀ, ਅਤੇ ਮਾਰਵਲ ਕੌਮਿਕਸ ਦੇ ਕਿਰਦਾਰ ਸੈਮ ਵਿਲਸਨ / ਫੈਲਕਨ ਅਤੇ ਬੱਕੀ ਬਾਰਨਜ਼ / ਵਿੰਟਰ ਸੋਲਜਰ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਦੂਸਰੀ ਟੈਲੀਵਿਜ਼ਨ ਲੜ੍ਹੀ ਹੈ ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਸੀ। ਇਸ ਦੀ ਕਹਾਣੀ ਮਾਰਵਲ ਸਿਨੇਮੈਟਿਕ ਯੁਨੀਵਰਸ ਦੀਆਂ ਫ਼ਿਲਮਾਂ ਨਾਲ ਵੀ ਜੁੜੀ ਹੋਈ ਹੈ ਅਤੇ ਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਬਾਅਦ ਦੀ ਹੈ।

ਦ ਫੈਲਕਨ ਐਂਡ ਦ ਵਿੰਟਰ ਸੋਲਜਰ ਦਾ ਪ੍ਰੀਮੀਅਰ 19 ਮਾਰਚ, 2021 ਨੂੰ ਹੋਇਆ ਅਤੇ ਇਸ ਵਿੱਚ ਛੇ ਐਪੀਸੋਡਜ਼ ਸਨ ਜਿਹੜੇ ਕਿ 23 ਅਪ੍ਰੈਲ, 2021 ਤੱਕ ਚੱਲੇ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਹਿੱਸਾ ਹੈ। ਲੜ੍ਹੀ ਦੀ ਅੱਗੇ ਦੀ ਕਹਾਣੀ ਵਿਖਾਉਣ ਲਈ ਇੱਕ ਚੌਥੀ ਕੈਪਟਨ ਅਮੈਰਿਕਾ ਫਿਲਮ ਵੀ ਬਣ ਰਹੀ ਹੈ।

ਲੜ੍ਹੀ ਤੋਂ ਪਹਿਲਾਂ

[ਸੋਧੋ]

ਅਵੈਂਜਰਜ਼: ਐਂਡਗੇਮ (2019) ਵਿੱਚ ਕੈਪਟਨ ਅਮੈਰਿਕਾ ਦੀ ਢਾਲ ਮਿਲਣ ਤੋਂ ਛੇ ਮਹੀਨੇ ਬਾਅਦ, ਸੈਮ ਵਿਲਸਨ ਅਤੇ ਬੱਕੀ ਬਾਰਨਜ਼ ਨਾਲ ਮਿਲਦਾ ਹੈ ਇੱਕ ਕੌਮਾਂਤਰੀ ਰੁਮ ਲਈ ਜਿਹੜਾ ਕਿ ਉਨ੍ਹਾਂ ਦੀਆਂ ਕਾਬਲੀਅਤਾਂ ਅਤੇ ਸਬਰ ਦਾ ਇਮਤਿਹਾਨ ਲੈਂਦਾ ਹੈ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਸੇਬਾਸਟੀਅਨ ਸਟੈਨ - ਜੇਮਜ਼ "ਬੱਕੀ" ਬਾਰਨਜ਼ / ਵਿੰਟਰ ਸੋਲਜਰ / ਵ੍ਹਾਈਟ ਵੁਲਫ
  • ਐਂਥਨੀ ਮੈਕੀ - ਸੈਮ ਵਿਲਸਨ / ਫੈਲਕਨ / ਕੈਪਟਨ ਅਮੈਰਿਕਾ
  • ਵਾਇਟ ਰੱਸਲ - ਜੌਨ ਵੌਕਰ / ਕੈਪਟਨ ਅਮੈਰਿਕਾ / ਯੂ.ਐੱਸ. ਏਜੈਂਟ
  • ਐਰਿਨ ਕੈਲੀਮੈਨ - ਕਾਰਲੀ ਮੌਰਗੈੱਨਥਾਓ
  • ਡੈਨੀ ਰੈਮਿਰੈੱਜ਼ - ਜੋਐਕੁਇਨ ਟੋਰੈੱਸ
  • ਜਿਔਰਜਸ ਸੇਂਟ-ਪਿਐਰੇ - ਜਿਔਰਜਸ ਬੈਟਰੌਕ
  • ਐਡੇਪੈਰੋ ਓਡੁਯੇ - ਸੈਰਾਹ ਵਿਲਸਨ
  • ਡੌਨ ਚੀਡਲ - ਜੇਮਜ਼ "ਰ੍ਹੋਡੀ" ਰ੍ਹੋਡਸ
  • ਡੇਨਿਅਲ ਬਰੁਹਲ - ਹੈਲਮਟ ਜ਼ੀਮੋ
  • ਐਮਿਲੀ ਵੈਨਕੈਂਪ - ਸ਼ੈਰਨ ਕਾਰਟਰ / ਪਾਵਰ ਬਰੋਕਰ
  • ਫਲੋਰੈਂਸ ਕਸੁੰਬਾ - ਏਯੋ
  • ਜੂਲੀਆ ਲੂਈ-ਡਰੇਫਸ - ਵੈਲੈੱਨਟੀਨਾ ਐਲੈੱਗਰਾ ਦੇ ਫੌਨਟੇਨ

ਐਪੀਸੋਡਜ਼

[ਸੋਧੋ]

1. "ਨਿਊ ਵਰਲਡ ਔਰਡਰ"

2. "ਦ ਸਟਾਰ-ਸਪੈਂਗਲਡ ਮੈਨ"

3. "ਪਾਵਰ ਬਰੋਕਰ"

4. "ਦ ਹੋਲ ਵਰਲਡ ਇਜ਼ ਵੌਚਿੰਗ"

5. "ਟਰੁਥ"

6. "ਵਨ ਵਰਲਡ ਵਨ ਪੀਪਲ"

ਰਿਲੀਜ਼

[ਸੋਧੋ]

ਦ ਫੈਲਕਨ ਐਂਡ ਦ ਵਿੰਟਰ ਸੋਲਜਰ ਦਾ ਪ੍ਰੀਮੀਅਰ 19 ਮਾਰਚ, 2021 ਨੂੰ ਹੋਇਆ ਅਤੇ ਇਸ ਵਿੱਚ ਛੇ ਐਪੀਸੋਡਜ਼ ਸਨ ਜਿਹੜੇ ਕਿ 23 ਅਪ੍ਰੈਲ, 2021 ਤੱਕ ਚੱਲੇ।