ਸਮੱਗਰੀ 'ਤੇ ਜਾਓ

ਦ ਮੁਸਲਮਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦ ਮੁਸਲਮਾਨ (Urdu: مسلمان) ਵੀਹਵੀਂ ਸਦੀ ਦੇ ਤੀਜੇ ਦਹਾਕੇ ਦਾ ਉਰਦੂ ਜ਼ਬਾਨ ਵਿੱਚ ਛਪਣ ਵਾਲਾ ਸਭ ਤੋਂ ਪਹਿਲਾ ਰੋਜ਼ਨਾਮਾ ਸੀ। ਇਹ  ਭਾਰਤ ਦੀ ਰਿਆਸਤ ਤਾਮਿਲ ਨਾਡੂ ਦੇ ਸ਼ਹਿਰ ਚੇਨਈ ਤੋਂ ਪ੍ਰਕਾਸ਼ਿਤ ਹੁੰਦਾ ਹੈ। [1] ਇਹ ਇੱਕ ਸ਼ਾਮ ਨੂੰ ਪ੍ਰਕਾਸ਼ਿਤ ਹੋਣ ਵਾਲਾ ਚਾਰ ਪੰਨਿਆਂ ਦਾ ਅਖ਼ਬਾਰ ਹੈ। ਪ੍ਰਿੰਟਿੰਗ ਪ੍ਰੈਸ ਰਾਹੀਂ ਛਪਣ ਤੋਂ ਪਹਿਲਾਂ ਇਹ ਸਾਰੇ ਦਾ ਸਾਰਾ ਖੁਸ਼ਖ਼ਤ ਹਥ ਨਾਲ ਲਿਖਿਆ ਜਾਂਦਾ ਹੈ।[2] ਵਾਇਰਡ ਅਤੇ ਟਾਈਮਸ ਆਫ਼ ਇੰਡੀਆ ਦੇ ਮੁਤਾਬਕ, ਦ ਮੁਸਲਮਾਨ ਦੁਨੀਆ ਦਾ ਵਾਹਿਦ ਅਖ਼ਬਾਰ ਹੈ ਜੋ ਕਾਤਿਬਾਂ ਦੀ ਮਦਦ ਨਾਲ ਛਪ ਰਿਹਾ ਹੈ।[1][3]

ਹਵਾਲੇ

[ਸੋਧੋ]
  1. 1.0 1.1 Kamini Mathai (2008-04-30). "Each page of this Urdu newspaper is handwritten by 'katibs'". The Times of India. Archived from the original on 2012-03-04. Retrieved 2008-04-30. {{cite news}}: Unknown parameter |dead-url= ignored (|url-status= suggested) (help)
  2. Scott Carney (2007-06-07). "A Handwritten Daily Paper in India Faces the Digital Future". Wired. Retrieved 2008-04-30.
  3. Scott Carney (2007-06-07). "India's News Calligraphers Do It on Deadline". Wired. Retrieved 2008-04-30.