ਧਮਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਦਵਾਰਾ ਧਮਤਾਨ ਸਾਹਿਬ

[1]ਧਮਤਾਨ ਜੀਂਦ ਜ਼ਿਲ੍ਹਾ ਹਰਿਆਣਾ ਰਾਜ ਦਾ ਇੱਕ ਮਹੱਤਵਪੂਰਨ ਪਿੰਡ ਹੈ। ਗੁਰੂ ਤੇਗ ਬਹਾਦਰ ਸੰਨ 1675 ਵਿੱਚ ਮਾਲਵਾ ਦੇਸ਼ ਤੇ ਬਾਂਗੜ ਦੇਸ਼ ਦਾ ਰਟਨ ਕਰਦੇ ਪਹਿਲੀ ਵਾਰ ਇੱਥੇ ਆਏ। ਚੌਧਰੀ ਦੱਗੋ ਨੂੰ ਉਪਦੇਸ਼ ਦੇ ਕੇ ਸਿੱਖ ਬਣਾਇਆ ਤੇ ਉਸ ਨੇ ਅਮਾਨਦਾਰੀ ਨਾਲ ਕਿਰਤ ਕਰਕੇ ਕਮਾਈ ਕਰਨ ਦਾ ਵਾਅਦਾ ਕੀਤਾ। ਗੁਰੂ ਸਾਹਿਬ ਨੇ ਉਸ ਨੂੰ ਖੂਹ ਲਵਾਉਣ ਤੇ ਧਰਮਸ਼ਾਲਾ ਬਨਾਉਟੀ ਲਈ ਪ੍ਰੇਰਿਆ ਤੇ ਸਹਾਇਤਾ ਪ੍ਰਦਾਨ ਕੀਤੀ। ਇੱਕ ਹੋਰ ਸਿੱਖ ਭਾਈ ਮੀਂਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਇੱਕ ਨਗਾਰਾ, ਨਿਸ਼ਾਨ ਸਾਹਿਬ ਤੇ ਲਵੇਰਾ ਬਖ਼ਸ਼ਿਆ ਤੇ ਸੰਗਤ ਦੀ ਦੇਖ ਭਾਲ ਦੀ ਜ਼ਿਮੇਦਾਰੀ ਬਖ਼ਸ਼ੀ। ਕੁੱਝ ਇਤਿਹਾਸਕਾਰਾਂ ਮੁਤਾਬਕ ਗੁਰੂ ਸਾਹਿਬ ਨੂੰ 1675 ਵਿੱਚ ਹੀ ਇੱਥੋਂ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਲੇਕਿਨ ਬਾਅਦ ਵਿੱਚ ਰਾਜਪੂਤ ਕੁੰਵਰ ਰਾਮ ਸਿੰਘ ਦੀ ਜ਼ਾਮਨੀ ਤੇ ਛੱਡ ਦਿੱਤਾ ਗਿਆ ਤੇ ਗੁਰੂ ਸਾਹਿਬ ਨੇ ਅਗਲਾ ਸਫਰ ਜਾਰੀ ਰੱਖਿਆ। ਬਾਅਦ ਵਿੱਚ ਬਾਂਗੜ ਖੇਤਰ ਵਿੱਚ ਧਮਤਾਨ ਬਹੁਤ ਵੱਡਾ ਸਿੱਖੀ ਦਾ ਕੇਂਦਰ ਬਣਿਆ।ਪਟਿਆਲ਼ਾ ਦੇ ਮਹਾਰਾਜਾ ਕਰਮ ਸਿੰਘ ਨੇ ਇੱਥੇ ਗੁਰੂ ਤੇਗ ਬਹਾਦਰ ਦੀ ਯਾਦ ਵਿੱਚ ਹਵੇਲੀ ਨੁਮਾ ਗੁਰਦਵਾਰਾ 29°42′07″N 76°01′13″E / 29.7018125°N 76.0203125°E / 29.7018125; 76.0203125 ਉਸਰਵਾਇਆ।ਪਵਿੱਤਰ ਅਸਥਾਨ ਜਿੱਥੇ ਗੁਰੂ ਸਾਹਿਬ ਠਹਿਰੇ ਸਨ ਹਵੇਲੀ ਦੇ ਵੱਡੇ ਗੇਟ ਲੰਘ ਕੇ ਖੱਬੇ ਪਾਸੇ ਸ਼ਸ਼ੋਬਤ ਹੈ। ਇੱਕ ਹੋਰ ਗੁਰਦਵਾਰਾ ਮੰਜੀ ਸਾਹਿਬ ਗੁੰਬਜ਼ ਵਾਲੇ ਚਕੋਰ ਕਮਰੇ ਦਾ ਹੈ ਜਿਸ ਦੀਆਂ ਕੰਧਾਂ ਤੇ ਫੁੱਲਾਂ ਵਾਲੇ ਰੰਗੀਨ ਚਿੱਤਰ ਬਣੇ ਹੋਏ ਹਨ। ਹਵੇਲੀ ਦੇ ਨੇੜੇ ਹੀ ਪਿੰਡ ਦਾ ਤਲਾਬ ਹੈ ਜਿਸ ਦੇ ਇੱਕ ਹਿੱਸੇ ਨੂੰ ਸਰੋਵਰ ਬਣਾਇਆ ਗਿਆ ਹੈ। ਪਵਿੱਤਰ ਅਸਥਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿੱਚ ਹੈ। ਜੀਂਦ ਦੇ ਮਹਾਰਾਜਾ ਨੇ 700 ਏਕੜ ਜ਼ਮੀਨ ਗੁਰਦਵਾਰਾ ਸਾਹਿਬ ਦੇ ਨਾਂ ਕੀਤੀ ਦਾ ਇਤਿਹਾਸ ਹੈ।ਹੋਲਾ ਮਹੱਲੇ ਤੇ ਦੁਸਹਿਰੇ ਦੇ ਤਿਉਹਾਰਾਂ ਮੌਕੇ ਵੱਡੇ ਮੇਲੇ ਤੇ ਦੀਵਾਨ ਹੁੰਦੇ ਹਨ।

  1. "DHAMTĀN". eos.learnpunjabi.org. Retrieved 2021-05-06.