ਧੁੰਨ ਢਾੲੇ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਧੁੰਨ ਢਾੲੇ ਵਾਲਾ
ਧੁੰਨ ਢਾੲੇ ਵਾਲਾ is located in Punjab
ਧੁੰਨ ਢਾੲੇ ਵਾਲਾ
ਪੰਜਾਬ, ਭਾਰਤ ਵਿੱਚ ਸਥਿੱਤੀ
31°13′05″N 75°01′27″E / 31.217950°N 75.024229°E / 31.217950; 75.024229
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਚੋਹਲਾ ਸਾਹਿਬ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਤਰਨਤਾਰਨ

ਧੁੰਨ ਢਾਏ ਵਾਲਾ ਤਰਨਤਾਰਨ ਜ਼ਿਲੇ ਦਾ ਇਕ ਪਿੰਡ ਹੈ ਜੋ ਤਰਨਤਾਰਨ ਤੋਂ 30 ਕਿਲੋਮੀਟਰ ਅਤੇ ਚੋਹਲਾ ਸਾਹਿਬ ਤੋਂ 6 ਕਿਲੋਮੀਟਰ ਬਿਆਸ ਦਰਿਆ ਦੇ ਕੰਢੇ ਤੇ ਸਥਿੱਤ ਹੈ। ਪਿੰਡ ਵਿੱਚ 400 ਘਰ ਹਨ ਤੇ ਅਬਾਦੀ 2450 ਦੇ ਲਗਭਗ ਹੈ। ਹੱਦਬਸਤ ਨੰਬਰ 353 ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ, ਆਂਗਣਵਾੜੀ ਸੈਂਟਰ, ਪੰਚਾਇਤ ਘਰ, ਚਾਰ ਗੁਰੂਦੁਆਰੇ ਹਨ। ਸਾਰਾਗੜ੍ਹੀ ਜੰਗ ਦੇ ਸ਼ਹੀਦ ਨਾਇਕ ਲਾਲ ਸਿੰਘ ਦੀ ਯਾਦਗਾਰ ਬਣੀ ਹੋਈ ਹੈ ਤੇ ਉਸਦੇ ਨਾਮ ਤੇ ਇੱਕ ਸਪੋਰਟਸ ਕਲੱਬ ਵੀ ਹੈ।

ਪਿਛੋਕੜ[ਸੋਧੋ]

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਅਠਾਰਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਕਰੀਬ ਚਾਰ ਭਰਾਵਾਂ ਥਰੀਆ, ਸੁਖਾ, ਮਲੂਕਾ, ਤੇ ਚੁਗਤਾ ਨੇ ਮਾਲਵੇ ਦੇ ਪਿੰਡ ਕਣਕਵਾਲ ਤੋਂ ਆ ਕੇ ਵਸਾਇਆ। ਉਨਾਂ ਦੇ ਨਾਵਾਂ ਤੇ ਹੀ ਪਿੰਡ ਵਿੱਚ ਪੱਤੀਆਂ ਬਣੀਆਂ ਹੋਈਆਂ ਹਨ। ਇੱਕ ਦੰਦ ਕਥਾ ਅਨੁਸਾਰ ਧੁੰਨਾ ਨਾਮ ਦਾ ਬਾਜ਼ੀਗਰ ਸ਼ਿਕਾਰ ਖੇਡਦਾ ਖੇਡਦਾ ਆਪਣੇ ਕੁੱਤੇ ਸਮੇਤ ਇੱਥੇ ਆਇਆ ਸੀ ਤਾਂ ਉਸਦਾ ਸ਼ੇਰ ਨਾਲ ਮੁਕਾਬਲਾ ਹੋ ਗਿਆ ਤੇ ਮਾਰਿਆ ਗਿਆ ਅਤੇ ਸ਼ੇਰ ਵੀ ਜਖ਼ਮੀ ਹੋ ਗਿਆ। ਉਸ ਦੇ ਨਾਮ ਤੇ ਹੀ ਪਿੰਡ ਦਾ ਨਾਮ ਧੁੰਨਾ ਪੈ ਗਿਆ ਪਰ ਨੇੜੇ ਇਸੇ ਨਾਮ ਦਾ ਇੱਕ ਹੋਰ ਪਿੰਡ ਹੋਣ ਕਾਰਨ ਬਾਅਦ ਵਿੱਚ ਇਸਦਾ ਨਾਮ ਧੁੰਨਾ ਢਾਏ ਵਾਲਾ ਪੈ ਗਿਆ।

ਹਵਾਲੇ[ਸੋਧੋ]

http://epaper.punjabitribuneonline.com/1264657/Punjabi-Tribune/PT_01_July_2017#page/9/1