ਨਈ ਰੋਸ਼ਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਈ ਰੋਸ਼ਨੀ ਭਾਰਤ ਵਿੱਚ ਘੱਟ ਗਿਣਤੀਆਂ ਮਾਮਲਿਆਂ ਦੇ ਵਜ਼ਾਰਤ ਦੀ ਤੀਵੀਆਂ ਵਿੱਚ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਚਲਾਉਣ ਵਾਲੇ ਅਦਾਰਿਆਂ ਨੂੰ ਮਾਲੀ ਸ਼ਹਾਇਤਾ ਦੇਣ ਦੀ, ਪੂੰਜੀ ਗਰਾਂਟ ਦੇਣ ਦੀ ਸਕੀਮ ਹੈ।

ਸਿਖਲਾਈ ਅਦਾਰੇ[ਸੋਧੋ]

  • ਕੇਵਲ ਉਹੀ ਸਿਖਲਾਈ ਅਦਾਰੇ ਦਰਖ਼ਾਸਤ ਕਰ ਸਕਦੇ ਹਨ ਜੋ ਸਿਖਲਾਈ ਪ੍ਰੋਗਰਾਮ ਆਮ ਤੌਰ 'ਤੇ ਚਲਾਂਉਦੇ ਰਹਿੰਦੇ ਹਨ।
  • ਰਜਿਸਟਰਡ ਸੁਸਾਇਟੀਆਂ ਜਾਂ ਤੀਵੀਆਂ ਦੇ ਸਵੈ-ਸਹਾਇਤਾ ਗਰੁੱਪ ਲਾਭ ਲੈ ਸਕਦੇ ਹਨ।

ਮੁੱਖ ਵਿਸ਼ੇਸ਼ਤਾਈਆਂ[ਸੋਧੋ]

ਸਿਖਲਾਈ ਪ੍ਰੋਗਰਾਮਾਂ[1] ਦੇ ਗੁਣ ਹਨ:

  • ਸਿਖਲਾਈ ਪ੍ਰੋਗਰਾਮ 6 ਦਿਨ ਦੇ 6 ਘੰਟੇ ਸਮਾਂਕਾਲ ਦੇ ਲਗਭਗ ਹੋਣ।
  • ਔਨ ਸਾਈਟ ਜਾਂ ਰੈਜ਼ੀਡੈਂਸ਼ਲ ਦੋਵੇਂ ਤਰਾਂ ਦੇ ਪ੍ਰੋਗਰਾਮ ਚਲਾਣੇ ਜਾ ਸਕਦੇ ਹਨ।
  • ਨਿਸ਼ਾਨਾ ਖੇਤਰ ਅਜਿਹਾ ਚੁਣਿਆ ਜਾਵੇ ਜਿੱਥੇ ਪਿੰਡ ਜਾ ਕਸਬੇ ਵਿੱਚ ਜ਼ਿਆਦਾਤਰ ਘੱਟ ਗਿਣਤੀ ਲੋਕ ਰਹਿੰਦੇ ਹੋਣ।
  • ਪਿੰਡ/ਕਸਬੇ ਦੇ ਸਰਪੰਚ/ਮੁਖੀਆ ਦੀ ਸਿਖਆਰਥੀ ਚੁਨਣ ਵਿੱਚ ਯੋਗਦਾਨ ਹੋਵੇ।
  • ਪ੍ਰਾਜੈਕਟ ਮਨਜ਼ੂਰੀ ਪ੍ਰਾਪਤ ਹੋਣ ਤੋਂ ਬਾਦ ਸਿੱਖਿਆਰਥੀਆਂ ਦੀਆਂ ਦਰਖ਼ਾਸਤਾਂ ਔਨਲਾਈਨ ਲੜੀਵਾਰ ਜਾਣ।

ਸਿਖਲਾਈ ਮਾਡਿਊਲ[ਸੋਧੋ]

ਵਜ਼ਾਰਤ ਵੱਲੋਂ ਕਈ ਮਾਡਿਊਲ ਤਜਵੀਜ਼ ਕੀਤੇ ਗਏ ਹਨ।http://www.minorityaffairs.gov.in/sanction-2014-15[2]

  • ਬੱਚਿਆਂ ਦੀਆਂ ਆਮ ਬਿਮਾਰੀਆਂ ਤੇ ਟੀਕਾਕਰਣ
  • ਪਰਵਾਰ ਨਿਯੋਜਨ
  • ਸਰਕਾਰ ਦਾ ਤਾਣਾ-ਬਾਣਾ
  • ਤੀਵੀਆਂ ਦੇ ਮੁੱਦੇ
  • ਘਰੇਲੂ ਸਵੱਛਤਾ ਤੇ ਸਿਹਤ
  • ਔਰਤਾਂ ਵਿੱਚ ਅਗਵਾਈ ਗੁਣ
  • ਸਫਲ ਜੀਵਨ ਦੀਆਂ ਮੁਹਾਰਤਾਂ
  • ਘੱਟ ਗਿਣਤੀ ਸਰਕਾਰੀ ਸਕੀਮਾਂ

ਤੇ ਹੋਰ ਕਈ

ਪ੍ਰਾਪਤੀਆਂ[ਸੋਧੋ]

ਲਗਭਗ 100 ਸੰਸਥਾਵਾਂ ਦੇ 4 ਤੋਂ 10 ਲੱਖ ਹਰੇਕ ਦੇ ਪ੍ਰਾਜੈਕਟਾਂ ਨੂੰ ਸਾਲ 2014-15 ਵਿੱਚ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿਚੋਂ 70 ਤਾਂ ਉਤਰ ਪ੍ਰਦੇਸ਼ ਵਿੱਚ ਹਨ।ਕਈ ਰਾਜ ਜਿਵੇਂ ਪੰਜਾਬ, ਹਰਿਆਣਾ ਵਿੱਚ ਇੱਕ ਵੀ ਸੰਸਥਾ ਨੇ ਦਿਸ ਸਕੀਮ ਦਾ ਲਾਭ ਪ੍ਰਾਪਤ ਨਹੀਂ ਕੀਤਾ।[3]

ਹਵਾਲੇ[ਸੋਧੋ]