ਨਜ਼ੀਰ ਅਹਿਮਦ ਦੇਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੌਲਵੀ ਡਿਪਟੀ ਨਜ਼ੀਰ ਅਹਿਮਦ
ਜਨਮ1831
district bijnor state up
ਮੌਤ1912
ਕੌਮੀਅਤਭਾਰਤੀ
ਕਿੱਤਾਨਾਵਲਕਾਰ

ਨਜ਼ੀਰ ਅਹਿਮਦ ਦੇਹਲਵੀ (1830-1912), ਜਿਸ ਨੂੰ ਆਮ ਤੌਰ ਤੇ ਡਿਪਟੀ ਨਜ਼ੀਰ ਅਹਿਮਦ (ਉਰਦੂ: ڈپٹی نذیر احمد) ਬੁਲਾਇਆ ਜਾਂਦਾ ਸੀ, 19ਵੀਂ ਸਦੀ ਦੇ ਇੱਕ ਪ੍ਰਸਿੱਧ ਭਾਰਤੀ ਉਰਦੂ-ਲੇਖਕ, ਵਿਦਵਾਨ ਅਤੇ ਸਮਾਜਕ ਅਤੇ ਧਾਰਮਿਕ ਸੁਧਾਰਕ ਸਨ। ਉਨ੍ਹਾਂ ਦੀ ਲਿਖੀ ਕੁੱਝ ਨਾਵਲ-ਸ਼ੈਲੀ ਦੀਆਂ ਕਿਤਾਬਾਂ, ਜਿਵੇਂ ਕਿ ਮਿਰਾਤ-ਉਲ ---ਉਰੂਸ ਅਤੇ ਬਿਨਾਤ-ਉਲ-ਨਾਸ਼ ਅਤੇ ਬੱਚਿਆਂ ਲਈ ਲਿਖੀਆਂ ਕਿਤਾਬਾਂ, ਜਿਵੇਂ ਕਿ ਕ਼ਿੱਸੇ - ਕਹਾਨੀਆਂ ਅਤੇ ਜਾਲਿਮ ਬਘਿਆੜ, ਅੱਜ ਤੱਕ ਉੱਤਰ ਭਾਰਤ ਅਤੇ ਪਾਕਿਸਤਾਨ ਵਿੱਚ ਪੜ੍ਹੀਆਂ ਜਾਂਦੀਆਂ ਹਨ।

ਉਸ ਨੇ ਮੌਲਾਨਾ ਅਬਦੁਲ ਖਾਲਿਕ ਦੀ ਸੁੰਦਰ ਧੀ ਨਾਲ ਵਿਆਹ ਕਰਵਾਇਆ। ਬਹੁਤ ਸਾਰੇ ਸਥਾਨ ਘੁੰਮਣ ਦੇ ਬਾਅਦ ਉਹ ਜਲੂਨ (ਉੱਤਰ ਪ੍ਰਦੇਸ਼) ਆ ਗਿਆ। ਇਸ ਸਮੇਂ ਉਸ ਦੇ ਬੱਚੇ (2 ਧੀਆਂ ਅਤੇ 1 ਪੁੱਤਰ) ਦੀ ਪੜ੍ਹਾਈ ਦੀ ਉਮਰ ਸੀ। ਉਹ ਉਨ੍ਹਾਂ ਨੂੰ ਵਧੀਆ ਗਿਆਨ ਦੇਣਾ ਚਾਹੁੰਦਾ ਸੀ ਅਤੇ ਇਸ ਲਈ ਕਿਤਾਬਾੰ ਲੱਭਣ ਦਾ ਕੰਮ ਸ਼ੁਰੂ ਕੀਤਾ, ਪਰ ਉਸ ਨੂੰ ਆਪਣੀ ਪਸੰਦ ਦੀ ਕੋਈ ਵੀ ਕਿਤਾਬ ਨਹੀਂ ਲੱਭੀ। ਇਸ ਲਈ ਉਸ ਨੇ ਖੁਦ ਆਪ ਲਿਖਣ ਦਾ ਫੈਸਲਾ ਕੀਤਾ।