ਨਤਾਲੀਆ ਗੋਂਚਾਰੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਤਾਲੀਆ ਗੋਂਚਾਰੋਵਾ ਸਵੈ-ਚਿੱਤਰ
ਨਤਾਲੀਆ ਸਰਗੀਏਵਨਾ ਗੋਂਚਾਰੋਵਾ
ਨਤਾਲੀਆ 1910 ਵਿੱਚ
ਜਨਮ(1881-06-04)4 ਜੂਨ 1881
ਮੌਤ17 ਅਕਤੂਬਰ 1962(1962-10-17) (ਉਮਰ 81)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾਰੂਸੀ
ਸਿੱਖਿਆਪੇਟਿੰਗ, ਸਕਲਪਚਰ ਅਤੇ ਆਰਕੀਟੈਕਚਰ ਦੇ ਮਾਸਕੋ ਸਕੂਲ
ਲਈ ਪ੍ਰਸਿੱਧ ਕਾਸਟਿਊਮ ਡਿਜ਼ਾਇਨਰ, ਲੇਖਕ, ਚਿੱਤਰਕਾਰ, ਸੈੱਟ ਡਿਜ਼ਾਇਨਰ

ਨਤਾਲੀਆ ਸਰਗੀਏਵਨਾ ਗੋਂਚਾਰੋਵਾ (Russian: Ната́лья Серге́евна Гончаро́ва; IPA: [nɐˈtalʲjə sʲɪrˈɡʲejɪvnə ɡəntɕɐˈrovə]; 4 ਜੂਨ 1881 – 17 ਅਕਤੂਬਰ 1962) ਇੱਕ ਰੂਸੀ ਐਵਾਂ ਗਾਰਦ ਕਲਾਕਾਰ, ਪੇਂਟਰ, ਕਾਸਟਿਊਮ ਡਿਜ਼ਾਇਨਰ, ਲੇਖਕ, ਚਿੱਤਰਕਾਰ, ਅਤੇ ਸੈੱਟ ਡਿਜ਼ਾਇਨਰ ਸੀ। ਉਸ ਦੀ ਗ੍ਰੇਟ-ਆਂਟ ਨਤਾਲੀਆ ਨਿਕੋਲਾਏਵਨਾ ਗੋਂਚਾਰੋਵਾ, ਕਵੀ ਅਲੈਗਜ਼ੈਂਡਰ ਪੁਸ਼ਕਿਨ ਦੀ ਪਤਨੀ ਸੀ।

ਜੀਵਨ ਤੇ ਕੰਮ [ਸੋਧੋ]

ਨਤਾਲੀਆ ਸਰਗੀਏਵਨਾ ਗੋਂਚਾਰੋਵਾ ਤੁਲਾ ਗਵਰਨਨੇਟ ਵਿੱਚ 4 ਜੂਨ 1881 ਨੂੰ ਹੋਇਆ ਸੀ, ਜਿਥੇ ਉਸ ਦੇ ਪਿਤਾ, ਉਘੇ ਆਰਕੀਟੈਕਟ ਅਤੇ ਗਣਿਤ ਵਿਗਿਆਨੀ ਸੇਰਗੇਈ ਗੋਂਚਾਰੋਵਾ ਦੀ ਜਾਗੀਰ ਸੀ।[1] 1891 ਵਿੱਚ ਪਰਿਵਾਰ ਮਾਸਕੋ ਚਲੇ ਗਿਆ। 1901 ਵਿੱਚ ਉਹ ਪੇਟਿੰਗ, ਸਕਲਪਚਰ ਅਤੇ ਆਰਕੀਟੈਕਚਰ ਦੇ ਮਾਸਕੋ ਸਕੂਲ ਵਿੱਚ ਦਾਖਲ ਹੋ ਗਈ ਜਿਥੇ ਉਸ ਦੀ ਮੁਲਾਕਾਤ ਮਿਖਾਇਲ ਲਾਰੀਓਨੋਵ, ਜਿਹੜਾ ਉਸੇ ਕਲਾ ਸਕੂਲ ਦਾ ਵਿਦਿਆਰਥੀ ਸੀ, ਨਾਲ ਹੋਈ। ਜਲਦੀ ਹੀ ਉਹਨਾਂ ਨੇ ਜ਼ਿੰਦਗੀ ਭਰ ਦਾ ਰਿਸ਼ਤਾ ਬਣਾ ਲਿਆ।[2][3]

ਲਾਰੀਓਨੋਵ ਅਤੇ ਗੋਂਚਾਰੋਵਾ ਦੋ ਮਹੱਤਵਪੂਰਨ ਰੂਸੀ ਕਲਾਤਮਕ ਗਰੁੱਪਾਂ ਇੱਟ ਦਾ ਗੋਲਾ (1909-1911) ਅਤੇ ਹੋਰ ਵੀ ਇਨਕਲਾਬੀ ਗਧੇ ਦੀ ਪੂਛ (1912–1913) ਦੇ ਸੰਸਥਾਪਕ ਮੈਂਬਰ ਸਨ।[4] ਗਧੇ ਦੀ ਪੂਛ ਦੀ ਸਿਰਜਣਾ ਜਾਣ ਬੁੱਝ ਕੇ ਯੂਰਪੀ ਕਲਾ ਪ੍ਰਭਾਵ ਤੋਂ ਛੁਟਕਾਰਾ ਅਤੇ ਆਧੁਨਿਕ ਕਲਾ ਦੇ ਇੱਕ ਸੁਤੰਤਰ ਰੂਸੀ ਸਕੂਲ ਦੀ  ਸਥਾਪਨਾ ਦੇ ਤੌਰ 'ਤੇ ਕੀਤੀ ਗਈ ਸੀ। ਪਰ, ਰੂਸੀ ਭਵਿੱਖਵਾਦ ਦਾ ਪ੍ਰਭਾਵ ਗੋਂਚਾਰੋਵਾ ਦੇ ਬਾਅਦ ਵਾਲੇ ਚਿੱਤਰਾਂ ਵਿੱਚ ਬੜਾ ਪ੍ਰਤੱਖ ਹੈ। ਸ਼ੁਰੂ ਵਿੱਚ ਆਈਕਾਨ ਪੇਟਿੰਗ  ਅਤੇ ਜਾਤੀਗਤ ਰੂਸੀ ਲੋਕ-ਕਲਾ ਦੇ ਪੁਰਾਤਨਵਾਦ ਦੇ ਨਾਲ ਵਿਅਸਤ, ਗੋਂਚਾਰੋਵਾ, ਸਾਈਕਲਸਵਾਰ ਵਰਗੀਆਂ ਅਤੇ ਉਸ ਦੇ ਬਾਅਦ ਵਿੱਚ ਉਸਦੀਆਂ ਰੇਅਨਿਸਟ ਕ੍ਰਿਤੀਆਂ ਕਰਕੇ ਉਹ ਆਪਣੇ ਭਵਿੱਖਵਾਦੀ ਕੰਮ ਲਈ ਰੂਸ ਵਿੱਚ ਪ੍ਰਸਿੱਧ ਹੋ ਗਈ। ਮਾਸਕੋ ਭਵਿੱਖਵਾਦੀਆਂ ਦੇ ਆਗੂ ਹੋਣ ਦੇ ਨਾਤੇ, ਉਹਨਾਂ ਨੇ ਆਪਣੇ ਇਤਾਲਵੀ ਹਮਰੁਤਬਾ ਹਸਤੀਆਂ ਵਾਂਗ ਹੀ ਉਕਸਾਊ ਭਾਸ਼ਣ ਸ਼ਾਮਾਂ ਦਾ ਆਯੋਜਨ ਕੀਤਾ। ਗੋਂਚਾਰੋਵਾ ਗ੍ਰਾਫਿਕ ਡਿਜ਼ਾਇਨ-ਲਿਖਣ ਅਤੇ ਇੱਕ ਕਿਤਾਬ ਨੂੰ ਭਵਿੱਖਵਾਦੀ ਸ਼ੈਲੀ ਵਿੱਚ ਸਚਿੱਤਰ ਬਣਾਉਣ ਦੇ ਕੰਮ ਵਿੱਚ ਵੀ ਸ਼ਾਮਲ ਸੀ।

ਉਸਨੇ Salon d'Automne (Exposition de L'art Russe) ਵਿਖੇ 1906 ਤੋਂ ਨੁਮਾਇਸ਼ ਲਾਉਣੀ ਸ਼ੁਰੂ ਕੀਤੀ।[5]

ਗੋਂਚਾਰੋਵਾ Der Blaue Reiter avant-garde ਗਰੁੱਪ ਦੀ 1911 ਵਿੱਚ ਇਸ ਦੀ ਸਥਾਪਨਾ ਦੇ ਸਮੇਂ ਤੋਂ ਹੀ ਮੈਂਬਰ ਸੀ।1915 ਵਿੱਚ  ਉਸ ਨੇ Geneva ਵਿੱਚ ਬੈਲੇ ਕਾਸਟਿਊਮ ਅਤੇ ਸੈੱਟ ਡੀਜ਼ਾਈਨ ਕਰਨਾ ਸ਼ੁਰੂ ਕਰ ਦਿੱਤਾ।1915 ਵਿੱਚ ਉਸ ਨੇ ਡਿਜ਼ਾਈਨਾਂ ਦੀ ਇੱਕ ਲੜੀ —Six Winged Seraph, Angel', St. Andrew, St. Mark, Nativity, ਅਤੇ ਹੋਰ— ਤੇ ਸਰਗੇਈ ਡਿਆਘੀਲੇਵ ਨੂੰ ਕਮਿਸ਼ਨਡ ਇੱਕ ਬੈਲੇ (ਜਿਸ ਦਾ ਸਿਰਲੇਖ ਲਿਟਰਜੀ ਰੱਖਿਆ ਜਾਣਾ ਸੀ) ਲਈ ਕੰਮ ਸ਼ੁਰੂ ਕਰ ਦਿੱਤਾ।ਇਸ ਪ੍ਰੋਜੈਕਟ ਲਈ ਇਗੋਰ ਸਟਰਾਵਿੰਸਕੀ ਨੂੰ ਗੀਤ ਕੰਪੋਜ਼ ਕਰਨ ਲਈ ਬੁਲਾਇਆ ਗਿਆ ਸੀ ਅਤੇ ਇਸ ਵਿੱਚ  ਲਾਰੀਓਨੋਵ ਅਤੇ Léonide Massine ਵੀ ਸ਼ਾਮਿਲ ਸਨ, ਪਰ ਇਹ ਬੈਲੇ ਨੇਪਰੇ ਨਾ ਚੜ੍ਹ ਸਕਿਆ। [6] ਗੋਂਚਾਰੋਵਾ 1921 ਵਿੱਚ ਪੈਰਿਸ ਚਲੀ ਗਈ, ਜਿੱਥੇ ਉਸ ਨੇ ਸਰਗੇਈ ਡਿਆਘੀਲੇਵ ਦੀ ਬੈਲੇ ਰੂਸੇ ਕੰਪਨੀ ਦੇ ਸਟੇਜ ਸੈੱਟ ਡੀਜ਼ਾਈਨ ਕੀਤੇ। ਉਸ ਨੇ 1921 ਵਿੱਚ ਸੈਲੂਨ d'Automne ਵਿਖੇ ਪਰਦਰਸ਼ਨੀ ਲਾਈ, ਅਤੇ ਸੈਲੂਨ des Tuileries ਅਤੇ ਸੈਲੂਨ des Indépendants ਵਿਖੇ ਨਿਯਮਿਤ ਹਿੱਸਾ ਲਿਆ।

ਗੋਂਚਾਰੋਵਾ ਨੇ 1922 ਅਤੇ 1926 ਵਿਚਕਾਰ ਰੂ ਵਿੰਸੇਟ, ਪੈਰਿਸ ਵਿਖੇ Marie Cuttoli ਦੀ ਦੁਕਾਨ, ਮੈਸਨ ਮਿਰਬੋਰ ਲਈ ਫੈਸ਼ਨ ਡਿਜ਼ਾਈਨ ਤਿਆਰ ਕੀਤੇ। ਉਸ ਸੁਹਣੀ ਕਢਾਈ ਵਾਲੇ ਅਤੇ appliquéd ਪਹਿਰਾਵਾ ਡਿਜ਼ਾਈਨ, ਰੂਸੀ ਲੋਕ ਕਲਾ, ਬਿਜ਼ੰਤੀਨੀ ਮੋਜੈਕ ਅਤੇ ਬੈਲੇ Russes ਲਈ ਉਸ ਦੇ  ਕੰਮ ਤੋਂ ਬੇਹੱਦ ਪ੍ਰਭਾਵਿਤ ਸੀ।[7][8]

1938 ਵਿੱਚ ਗੋਂਚਾਰੋਵਾ ਫ਼ਰਾਂਸ ਦੀ ਨਾਗਰਿਕ ਬਣ ਗਈ।[9] 1955 ਵਿੱਚ ਉਸਨੇ ਅਤੇ ਲਾਰੀਓਨੋਵ ਨੇ ਅਖੀਰ ਵਿਆਹ ਕਰਵਾ ਲਿਆ।[9]

ਮੌਤ[ਸੋਧੋ]

ਫ਼ਰਾਂਸ ਦੇ ਪੈਰਿਸ ਸ਼ਹਿਰ ਵਿੱਚ 17 ਅਕਤੂਬਰ, 1962 ਨੂੰ ਗੋਂਚਾਰੋਵਾ ਦੀ ਮੌਤ ਹੋ ਗਈ।[1]

ਵਿਰਾਸਤ[ਸੋਧੋ]

ਗੋਂਚਾਰੋਵਾ ਦੀਆਂ ਕਲਾ ਕ੍ਰਿਤਾਂ ਅਨੇਕ ਜਨਤਕ ਸੰਸਥਾਵਾਂ ਵਿੱਚ ਮਿਲ ਸਕਦੀਆਂ ਹਨ, ਜਿਹਨਾਂ ਵਿੱਚ ਇਹ ਵੀ ਹਨ:

  • ਮਿਊਜੀਅਮ ਮਾਡਰਨ ਆਰਟ [4]
  • Museum of New Zealand Te Papa Tongarewa[10]
  • ਟੇਟ[11]
  • ਇਸਰਾਇਲ ਮਿਊਜੀਅਮ [12]

ਕਲਾ ਬਾਜ਼ਾਰਸਾਈਕਲਿਸਟ[ਸੋਧੋ]

ਲਾਰੀਓਨੋਵ ਦਾ ਬਣਾਇਆ ਗੋਂਚਾਰੋਵਾ ਦਾ ਚਿੱਤਰ (1915)

18 ਜੂਨ, 2007 ਨੂੰ ਗੋਂਚਾਰੋਵਾ ਦੀ 1909 ਪੇਟਿੰਗ ਸੇਬ ਤੋੜਨਾ, ਕ੍ਰਿਸਟੀ ਵਿਖੇ 9.8 ਮਿਲੀਅਨ ਅਮਰੀਕੀ ਡਾਲਰ ਤੇ ਨਿਲਾਮ ਕੀਤੀ ਗਈ ਸੀ, ਜੋ ਕਿਸੇ ਵੀ ਔਰਤ ਕਲਾਕਾਰ ਦੇ ਲਈ ਇੱਕ ਰਿਕਾਰਡ ਦੀ ਸਥਾਪਨਾ ਹੈ।[13] ਉਹ ਅਜੇ ਵੀ ਨਿਲਾਮੀਆਂ ਵਿਖੇ ਸਭ ਤੋਂ  ਮਹਿੰਗੀ ਔਰਤ ਕਲਾਕਾਰ ਹੈ ਅਤੇ ਲੰਡਨ ਵਿੱਚ ਦੋ-ਸਾਲਾ ਰੂਸੀ ਕਲਾ ਹਫ਼ਤਿਆਂ ਦੌਰਾਨ ਰੂਸੀ ਕਲਾ ਨੀਲਾਮੀ ਵਿੱਚ ਉਸ ਦਾ ਕੰਮ ਰੱਖਿਆ ਜਾਂਦਾ ਹੈ।

ਨਵੰਬਰ 2007 ਵਿੱਚ Bluebells, (1909),  £3.1 ਮਿਲੀਅਨ ($6.2 ਮਿਲੀਅਨ) ਵਿੱਚ ਵਿਕੀ।[14] ਰਿਕਾਰਡ, ਇੱਕ ਸਾਲ ਬਾਅਦ ਅੱਪਡੇਟ ਹੋ ਗਿਆ ਜਦੋਂ ਗੋਂਚਾਰੋਵਾ ਦੀ 1912 ਸਟਿੱਲ ਲਾਈਫ਼ ਫੁੱਲ (ਜੋ ਪਹਿਲਾਂ Guillaume Apollinaire ਦੇ ਭੰਡਾਰ ਦਾ ਹਿੱਸਾ ਸੀ) $ 10.8 ਮਿਲੀਅਨ ਵਿੱਚ ਵਿਕੀ।[15]

ਨਤਾਲਿਆ ਗੋਂਚਾਰੋਵਾ ਦੀ ਅਸਟੇਟ ਵਿੱਚ ਕਾਪੀਰਾਈਟ ਦਾ ਸੰਚਾਲਨ ADAGP, ਪੈਰਿਸ ਕਰਦੀ ਹੈ।

ਹਵਾਲੇ [ਸੋਧੋ]

  1. 1.0 1.1 "Natalia Goncharova" Archived 2016-03-04 at the Wayback Machine., National Gallery of Australia, Retrieved 24 May 2015.
  2. "Наталия Гончарова.
  3. "Михаил Ларионов и Наталия Гончарова".
  4. 4.0 4.1 The Museum of Modern Art (2010).
  5. Exposition de l'art russe 1906 Archived 2015-07-06 at the Wayback Machine.; salon-automne.com
  6. Norton, Leslie.
  7. Lussier, Suzanne (2006).
  8. "Evening dress by Natalia Goncharova for Myrbor".
  9. 9.0 9.1 "Natalia Goncharova" Archived 2016-03-04 at the Wayback Machine., Solomon R. Guggenheim Museum, Retrieved 24 May 2015.
  10. "Goncharova, Natalia".
  11. "Natalya Goncharova" Archived 2020-06-02 at the Wayback Machine..
  12. "Natalia Goncharova".
  13. "Who Was Natalia Goncharova?" Archived 2022-05-17 at the Wayback Machine.
  14. Artist Dossier: Natalia Goncharova
  15. Vogel, Carol (2008-06-25).

ਬਾਹਰੀ ਲਿੰਕ [ਸੋਧੋ]